ਪੰਜਾਬ ਸਕੂਲ ਸਿੱਖਿਆ ਬੋਰਡ
ਮਿਤੀ: 04/02/2025
ਵਿਸ਼ਾ: ਬਾਰ੍ਹਵੀਂ ਪ੍ਰੀਖਿਆ ਫਰਵਰੀ / ਮਾਰਚ -2025 (ਸਾਲਾਨਾ) ਦੌਰਾਨ ਪ੍ਰੀਖਿਆਰਥੀਆਂ ਦੇ ਹਸਤਾਖਰ ਚਾਰਟ ਭੇਜਣ ਬਾਰੇ।
ਸਮੂਹ ਕੇਂਦਰ ਕੰਟਰੋਲਰਾਂ ਨੂੰ ਸੂਚਨਾ ਜਾਰੀ ਕੀਤੀ ਗਈ ਹੈ ਕਿ ਕਿ ਫਰਵਰੀ / ਮਾਰਚ 2025 ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆਵਾਂ ਮਿਤੀ 19/02/2025 ਤੋਂ ਆਰੰਭ ਹੋ ਰਹੀਆਂ ਹਨ। ਪ੍ਰੀਖਿਆਵਾਂ ਸਮਾਪਤ ਹੋਣ ਉਪਰੰਤ ਹਸਤਾਖਤ ਚਾਰਟ ਭੇਜਣ ਦੇ ਮੰਤਵ ਲਈ ਦਫਤਰ ਵੱਲੋਂ ਭੇਜੇ ਗਏ ਲਿਖਾਵੇ ਤੇ ਪ੍ਰੀਖਿਆ ਦੀ ਸ਼੍ਰੇਣੀ, ਪ੍ਰੀਖਿਆ ਕੇਂਦਰ ਦਾ ਨਾਂ ਅਤੇ ਜਿਲ੍ਹਾ ਦਰਜ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ ਨਗਰ (ਮੋਹਾਲੀ) ਦੇ ਨਾਂ ਤੇ ਦਫਤਰ ਵੱਲੋਂ ਸਥਾਪਿਤ ਇਕੱਤਰ ਕੇਂਦਰ/ਖੇਤਰੀ ਦਫਤਰ ਜਾਂ ਪਾਠ ਪੁਸਤਕਾਂ ਵਿਕਰੀ ਡੀਪੂ ਵਿਖੇ ਵੱਖਰੇ ਤੌਰ ਤੇ ਜਮਾ ਕਰਵਾਏ ਜਾਣ। ਇਹ ਹਸਤਾਖਰ ਚਾਰਟ ਰਜਿਸਟਰਡ ਡਾਕ ਰਾਹੀਂ ਜਾਂ ਸੁਪਰਡੰਟ ਦੇ ਆਖਰੀ ਪੈਜਟ ਵਿੱਚ ਨਾ ਭੇਜੇ ਜਾਣ।
ਕੇਂਦਰ ਸੁਪਰਡੰਟ ਸਾਹਿਬਾਨ ਹੇਠ ਅਨੁਸਾਰ ਕਾਰਵਾਈ ਕਰਨਾ ਵੀ ਯਕੀਨੀ ਬਣਾਉਣ:
- ਪ੍ਰੀਖਿਆਰਥੀ ਦੀ ਉੱਤਰ ਪੱਤਰੀ ਦਾ ਨੰਬਰ ਹਸਤਾਖਰ ਚਾਰਟ ਵਿੱਚ ਸਬੰਧਤ ਕਾਲਮ ਵਿੱਚ ਦਰਜ ਕਰ ਦਿੱਤਾ ਗਿਆ ਹੋਵੇ।
- ਪ੍ਰੀਖਿਆਰਥੀ ਵੱਲੋਂ ਹਸਤਾਖਰ ਚਾਰਟ ਵਿੱਚ ਹਸਤਾਖਰ ਕਰ ਦਿੱਤੇ ਗਏ ਹੋਣ।
- ਜੇਕਰ ਪ੍ਰੀਖਿਆਰਥੀ ਗੈਰ ਹਾਜਰ ਹੁੰਦਾ ਹੈ, ਤਾਂ ਸਬੰਧਤ ਕਾਲਮ ਵਿੱਚ ਲਾਲ ਪੈਨ ਨਾਲ ਗੈਰ ਹਾਜਰ ਦਰਜ ਕਰ ਦਿੱਤਾ ਜਾਵੇ ਜਾਂ ਹਾਈਲਾਈਟ ਕਰ ਦਿੱਤਾ ਜਾਵੇ।
- ਜੇਕਰ ਹਸਤਾਖਰ ਚਾਰਟ ਵਿੱਚ ਪ੍ਰੀਖਿਆਰਥੀ ਦੀ ਫੋਟੋ ਛਪਣ ਤੋਂ ਰਹਿ ਗਈ ਹੋਵੇ ਜਾਂ ਪ੍ਰੀਖਿਆਰਥੀ ਦੀ ਫੋਟੋ ਧੁੰਧਲੀ ਹੋਣ ਕਰਕੇ ਪਹਿਚਾਨ ਨਾ ਹੋ ਰਹੀ ਹੋਵੇ। ਅਜਿਹੀ ਸਥਿਤੀ ਵਿੱਚ ਪ੍ਰੀਖਿਆਰਥੀ ਦੀ ਇੱਕ ਫੋਟੋ ਕੇਂਦਰ ਸੁਪਰਡੈਂਟ ਵੱਲੋਂ ਤਸਦੀਕ ਕਰਕੇ ਹਸਤਾਖਰ ਚਾਰਟ ਤੇ ਪੋਸਟ ਕਰ ਦਿੱਤੀ ਜਾਵੇ, ਇਸ ਸਬੰਧੀ ਮੁੱਖ ਦਫਤਰ ਵਿਖੇ ਵੀ ਸੂਚਿਤ ਕੀਤਾ ਜਾਵੇ।
- ਇਸ ਪ੍ਰੀਖਿਆ ਦੇ ਹਸਤਾਖਰ ਚਰਟਾਂ ਦਾ ਰਿਕਾਰਡ ਫੋਟੋਕਾਪੀ ਦੇ ਰੂਪ ਵਿੱਚ ਕੇਂਦਰ ਸੁਪਰਡੈਂਟ ਆਪਣੇ ਪੱਧਰ ਤੇ ਰੱਖਣ। ਹਸਤਾਖਰ ਚਾਰਟ ਮੁੱਖ ਦਫਤਰ, ਐਸ.ਏ.ਐਸ ਨਗਰ ਵਿਖੇ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਲੋੜ ਪੈਣ ਤੇ ਹਸਤਾਖਰ ਚਾਰਟ ਸਬੰਧਤ ਕੇਂਦਰ ਸੁਪਰਡੰਟ ਸਾਹਿਬਾਨ ਨੂੰ ਮੁੜ ਭੇਜਣ ਲਈ ਕਿਹਾ ਜਾ ਸਕਦਾ ਹੈ।
- ਪ੍ਰੀਖਿਆ ਵਿੱਚ ਗੈਰ-ਹਾਜ਼ਰ ਰਹੇ ਪ੍ਰੀਖਿਆਰਥੀਆਂ ਦੀ ਗੈਰ ਹਾਜ਼ਰੀ ਬੋਰਡ ਪੋਰਟਲ ਤੇ ਵੀ ਅਪਲੋਡ ਕੀਤੀ ਜਾਵੇ (Step ਨਾਲ ਨੱਥੀ)।
ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਵਿੱਚ ਗੈਰ-ਹਾਜ਼ਰ ਰਹੇ ਪ੍ਰੀਖਿਆਰਥੀਆਂ ਦੀ ਗੈਰ-ਹਾਜ਼ਰੀ ਬੋਰਡ ਪੋਰਟਲ ਤੇ ਅਪਲੋਡ ਕਰਨ ਸਬੰਧੀ Step:
- ਸਕੂਲ ਦੀ ਆਈ.ਡੀ ਲਾਗ ਇੰਨ ਕਰਨ ਉਪਰੰਤ Exam Centre Menu ਅਧੀਨ Student Attendence ਲਿੰਕ (SUB MENU) ਤੇ ਕਲਿੱਕ ਕੀਤਾ ਜਾਵੇ।
- SUB MENU ਕਲਿੱਕ ਕਰਨ ਉਪਰੰਤ Dash Board ਖੁੱਲ੍ਹੇਗਾ ਅਤੇ ਉਸਤੋਂ ਸ੍ਰੇਣੀ / ਕੈਟਾਗਰੀ (ਰੈਗੂਲਰ, ਓਪਨ ਸਕੂਲ, ਪ੍ਰਾਈਵੇਟ) ਕੇਂਦਰ ਅਤੇ ਪ੍ਰੀਖਿਆ ਮਿਤੀ Select ਕਰਨ ਉਪਰੰਤ Search ਦਾ ਬਟਨ ਕਲਿੱਕ ਕੀਤਾ ਜਾਵੇ।
- Search ਦਾ ਬਟਨ ਕਲਿੱਕ ਕਰਨ ਉਪਰੰਤ ਪ੍ਰੀਖਿਆ ਦੀ ਮਿਤੀ, ਵਿਸ਼ਾ ਵਾਈਜ਼ ਸੂਚੀ ਦਿਖਾਈ ਦੇਵੇਗੀ। ਜਿਸ ਵਿੱਚ ਕੁੱਲ ਪ੍ਰੀਖਿਆਰਥੀਆਂ ਦੀ ਗਿਣਤੀ ਅਤੇ ਹੋਰ ਜਾਣਕਾਰੀ ਦਰਜ ਹੋਵੇਗੀ। ਇਸ ਸੂਚੀ ਵਿੱਚ ਇੱਕ Action ਬਟਨ ਦੇ ਅੰਦਰ Attendence ਬਟਨ ਦਿਖਾਈ ਦੇਵੇਗਾ।
- Attendence ਬਟਨ ਕਲਿੱਕ ਕਰਨ ਉਪਰੰਤ ਪ੍ਰੀਖਿਆਰਥੀਆਂ ਦੀ ਸੂਚੀ ਵਿਖੇਗੀ। ਇਸ ਸੂਚੀ ਅਨੁਸਾਰ ਜੇਕਰ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਗੈਰ-ਹਾਜ਼ਰ ਹੈ ਜਾਂ UMC ਕੇਸ ਨਾਲ ਸਬੰਧਤ ਹੈ, ਅਜਿਹੇ ਪ੍ਰੀਖਿਆਰਥੀਆਂ ਦਾ Drop down ਵਿਚੋਂ ਸਟੇਟਸ ਚੁਣ ਲਿਆ ਜਾਵੇ।
- ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਦਰਜ ਕੀਤੇ ਗਏ ਵੇਰਵੇ ਚੈੱਕ ਕਰ ਲਏ ਜਾਣ ਉਪਰੰਤ ਸਬਮਿਟ ਕਰ ਦਿੱਤਾ ਜਾਵੇ।