ਚੋਰਾਂ ਵੱਲੋਂ ਸੱਤ ਕਵਿੰਟਲ ਚਾਵਲ, ਤਿੰਨ ਕਵਿੰਟਲ ਕਣਕ, ਇੱਕ ਐਲ.ਈ.ਡੀ ਅਤੇ ਇੱਕ ਗੈਸ ਸਿਲੰਡਰ ਕੀਤਾ ਗਿਆ ਚੋਰੀ।
ਪਠਾਨਕੋਟ, 1 ਜਨਵਰੀ 2025 (ਜਾਬਸ ਆਫ ਟੁਡੇ) ਸਰਕਾਰੀ ਪ੍ਰਾਇਮਰੀ ਸਕੂਲ ਬਕਨੌਰ ਵਿੱਚ ਬੀਤੇ ਕੱਲ ਚੋਰਾਂ ਵੱਲੋਂ ਸਕੂਲ ਦੇ ਤਾਲੇ ਤੋੜ ਕੇ ਸਕੂਲ ਅੰਦਰ ਪਿਆ ਸਮਾਨ ਚੋਰੀ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼੍ਰੀਮਤੀ ਸ੍ਰਿਸ਼ਟਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਸਨ ਅਤੇ ਇੱਕ ਜਨਵਰੀ ਨੂੰ ਸਕੂਲ ਖੁੱਲਣੇ ਸੀ ਜਿਸ ਕਾਰਨ ਮਿਡ ਡੇ ਮੀਲ ਵਰਕਰਾਂ ਵੱਲੋਂ ਬੀਤੇ ਕੱਲ੍ਹ ਸਕੂਲ ਵਿੱਚ ਬਰਤਨਾਂ ਦੀ ਸਾਫ਼ ਸਫ਼ਾਈ ਲਈ ਸਕੂਲ ਨੂੰ ਖੋਲਿਆਂ ਗਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ।
ਸਕੂਲ ਵਿੱਚ ਹੋਈ ਚੋਰੀ ਦੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਪੁਲਸ ਮੁਲਾਜ਼ਮ। |
ਉਨ੍ਹਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਤੇ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ। ਜਦੋਂ ਉਨ੍ਹਾਂ ਵੱਲੋਂ ਸਕੂਲ ਜਾ ਕੇ ਦੇਖਿਆ ਗਿਆ ਤਾਂ ਸਕੂਲ ਅੰਦਰੋਂ ਸੱਤ ਕਵਿੰਟਲ ਚਾਵਲ, ਤਿੰਨ ਕਵਿੰਟਲ ਕਣਕ, ਇੱਕ ਐਲ.ਈ.ਡੀ ਅਤੇ ਇੱਕ ਗੈਸ ਸਿਲੰਡਰ ਗਾਇਬ ਸਨ। ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਸਕੂਲ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ ਗਿਆ।