PUNJAB BOARD CLASS 9TH PUNJABI B GUESS PAPER MARCH 2025 ( FULL SYLLABUS)

PUNJAB BOARD CLASS 9TH PUNJABI B GUESS PAPER MARCH 2025  ( FULL SYLLABUS) 

ਕਲਾਸ - ਨੌਵੀਂ

ਵਿਸ਼ਾ - ਪੰਜਾਬੀ ਬੀ

ਲਿਖਤੀ ਅੰਕ = 65

ਸਮਾਂ = 3 ਘੰਟੇ

ਪ੍ਰਸ਼ਨ 1. ਵਸਤੂਨਿਸ਼ਠ ਪ੍ਰਸ਼ਨ:  (10 x 1 = 10)

  1. ਵਿਆਕਰਨ ਦੇ ਕਿੰਨੇ ਅੰਗ ਹਨ?
  2. ਵਿਆਕਰਨ ਕਿਸ ਨੂੰ ਕਹਿੰਦੇ ਹਨ?
  3. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
  4. ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ?
  5. ਬੋਲੀ (ਭਾਸ਼ਾ) ਕਿੰਨੇ ਪ੍ਰਕਾਰ ਦੀ ਹੁੰਦੀ ਹੈ?
  6. ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
  7. ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਤ ਹਨ?
  8. ਗੁਰਮੁਖੀ ਲਿਪੀ ਦੇ ਕੁੱਲ ਅੱਖਰ ਕਿੰਨੇ ਹਨ?
  9. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
  10. ਮਨੁੱਖ ਦੇ ਮਨ ਦੇ ਭਾਵਾਂ ਪ੍ਰਗਟ ਕਰਨ ਲਈ ਸਫ਼ਲ ਸਾਧਨ ਕਿਹੜਾ ਹੈ?
  11. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ?
  12. ਪੰਜਾਬੀ ਭਾਸ਼ਾ ਵਿੱਚ ਸਵਰ ਕਿਹੜੇ ਹਨ?

ਪ੍ਰਸ਼ਨ 2. ਕਿਸੇ ਇੱਕ ਵਿਸ਼ੇ ਉੱਤੇ 200 ਸ਼ਬਦਾਂ ਵਿੱਚ ਲੇਖ ਲਿਖੋ:(10)

ਵਿਸ਼ਾਖੀ, ਪੰਦਰਾਂ ਅਗਸਤ, ਸ੍ਰੀ ਗੁਰੂ ਨਾਨਕ ਦੇਵ ਜੀ, ਸੰਚਾਰ ਦੇ ਸਾਧਨ

ਪ੍ਰਸ਼ਨ 3. ਹੇਠ ਲਿਖੇ ਪੱਤਰਾਂ ਵਿੱਚੋਂ ਕੋਈ ਇੱਕ ਪੱਤਰ ਲਿਖੋ:(6)

ਆਪਣੇ ਮਿੱਤਰ/ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ।

ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।

ਪ੍ਰਸ਼ਨ 4. ਕਿਸੇ ਇੱਕ ਵਿਸ਼ੇ ਉੱਪਰ ਪੈਰ੍ਹਾ ਰਚਨਾ ਲਿਖੋ:(6)

(ੳ) ਸੰਤੁਲਿਤ ਖੁਰਾਕ

(ਅ) ਸਿੱਖਿਆ ਸਾਧਨ ਵਜੋਂ ਕੰਪਿਊਟਰ

ਪ੍ਰਸ਼ਨ 5. ਕਿਸੇ ਤਿੰਨ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ:(3x2=6)

ਉਸਤਾਦੀ ਕਰਨੀ, ਅੱਗ ਨਾਲ ਖੇਡਣਾ, ਇੱਕ ਅੱਖ ਨਾਲ ਵੇਖਣਾ, ਉੱਚਾ-ਨੀਵਾਂ ਬੋਲਣਾ, ਸਿਰ ਨਾ ਚੁੱਕਣਾ, ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ

ਪ੍ਰਸ਼ਨ 6. ਹੇਠ ਲਿਖੇ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ: (3)

(ੳ) ਉਸ ਨੇ ਮੇਹਨਤ ਕਰਕੇ ਆਪਣਾ ਵੇਹੜਾ ਸੋਹਣਾ ਬਣਾਇਆ।

(ਅ) ਵਿਦਿਆਰਥੀ ਦੁਪਹਿਰ ਨੂੰ ਪੜ੍ਹਦੇ ਹਨ।

(ੲ) ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ।

ਪ੍ਰਸ਼ਨ 7. ਪ੍ਰਸ਼ਨਾਂ ਦੇ ਉੱਤਰ ਦਿਓ: (2+2+2=6)

  1. ਵਿਆਕਰਨ ਕਿਸ ਨੂੰ ਕਹਿੰਦੇ ਹਨ?
  2. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
  3. ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?

ਪ੍ਰਸ਼ਨ 8. ਸਵਰ ਕੀ ਹੁੰਦਾ ਹੈ? (2)

ਪ੍ਰਸ਼ਨ 9. ਹੇਠ ਲਿਖੇ ਸ਼ਬਦਾਂ ਪ੍ਰਸ਼ਨਾਂ ਦੇ ਉੱਤਰ ਦਿਓ: (2+2=4)

  1. ਸਮਾਸੀ ਸ਼ਬਦ ਦੀ ਪਰਿਭਾਸ਼ਾ ਲਿਖੋ।
  2. ਭਾਸ਼ਾ ਕਿਸ ਨੂੰ ਕਹਿੰਦੇ ਹਨ?

10. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? (2)

11. ਹੇਠ ਲਿਖੇ ਸ਼ਬਦਾਂ ਦੇ ਵੱਖਰੇ-ਵੱਖਰੇ ਅਰਥਾਂ ਵਿੱਚ ਵਾਕ ਬਣਾਓ (2+2=4)

  1. ਹਾਰ
  2. ਉੱਤਰ

12. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ: (2+2+2=6)

  1. ‘ਅਣ’ ਅਗੇਤਰ ਲਗਾ ਕੇ ਸ਼ਬਦ ਬਣਾਓ।
  2. ‘ਸਾਰ’ ਪਿਛੇਤਰ ਲਗਾ ਕੇ ਸ਼ਬਦ ਬਣਾਓ।
  3. ਵਿਸ਼ੇਸ਼ਣ ਸ਼ਬਦ ਠੰਡਾ ਤੋਂ ਨਾਂਵ ਸ਼ਬਦ ਬਣਾਓ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends