PUNJAB BOARD CLASS 6TH PUNJABI SAMPLE PAPER MARCH 2025
ਜਮਾਤ - ਛੇਵੀਂ ਵਿਸ਼ਾ - ਪੰਜਾਬੀ ਸਮਾਂ 3 ਘੰਟੇ ਲਿਖਤੀ ਅੰਕ - 80
1. ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ: (5*1=5)
ਬੂੜੇ ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਸੀ। ਵਣਾਂ ਵਿੱਚ ਸਾਰਾ ਦਿਨ ਵਾਗੀਆਂ ਵਾਂਗ ਫਿਰਦਾ ਰਹਿੰਦਾ। ਤਕਾਲ਼ਾਂ ਪੈਂਦੀਆਂ ਤਾਂ ਵੱਗ ਨੂੰ ਹਿੱਕ ਕੇ ਘਰ ਵੱਲ ਲੈ ਜਾਂਦਾ । ਬੂੜਾ ਬੜਾ ਸੁਲਝਿਆ ਹੋਇਆ ਬਾਲਕ ਸੀ। ਸ਼ੁਰੂ ਤੋਂ ਹੀ ਡੂੰਘੀਆਂ ਸੋਚਾਂ ਸੋਚਦਾ ਸੀ। ਇੱਕ ਦਿਨ ਗਊਆਂ ਚਰਾਉਂਦੇ-ਚਰਾਉਂਦੇ ਨੇ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ-ਧਿਆਨ ਬੈਠਿਆਂ ਵੇਖਿਆ। ਗਊਆਂ ਚਰਾਉਂਦਾ ਘੜੀ-ਮੁੜੀ ਉੱਧਰ ਫੇਰਾ ਮਾਰਦਾ ਤੇ ਵੇਖਦਾ ਕਿ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਧੀ ਲਾਈ ਬੈਠੇ ਹਨ। ਚਿਹਰੇ ਉੱਤੇ ਅਨੋਖਾ ਨੂਰ ਹੈ।
- (i) ਬੂੜੇ ਨਾਂ ਦਾ ਬਲਾਕ ਕੀ ਚਰਾਉਂਦਾ ਫਿਰਦਾ ਸੀ ?
- ਬੱਕਰੀਆਂ
- ਮੱਝਾਂ
- ਭੇਡਾਂ
- ਗਊਆਂ
- (ii) ਬੂੜਾ ਸਾਰਾ ਦਿਨ ਕਿੱਥੇ ਫਿਰਦਾ ਰਹਿੰਦਾ ਸੀ ?
- ਥਲਾਂ
- ਵਣਾਂ
- ਸੜਕਾਂ
- ਗਲੀਆਂ
- (iii) ਤਕਾਲਾਂ ਪੈਣ 'ਤੇ ਬੂੜਾ ਵੱਗ ਨੂੰ ਕਿੱਥੇ ਲੈ ਜਾਂਦਾ ?
- ਘਰ
- ਖੂਹ
- ਪਿੰਡ
- ਜੰਗਲ
- (iv) ਬੂੜਾ ਗਊਆਂ ਚਰਾਉਂਦਾ-ਚਰਾਉਂਦਾ ਕਿੱਥੇ ਪਹੁੰਚ ਗਿਆ ?
- ਬਿਆਸ ਕਿਨਾਰੇ
- ਸਤਲੁਜ ਕਿਨਾਰੇ
- ਰਾਵੀ ਕਿਨਾਰੇ
- ਜਿਹਲਮ ਕਿਨਾਰੇ
- (v) ਬੂੜੇ ਨੇ ਕਿਸਨੂੰ ਅੰਤਰ-ਧਿਆਨ ਹੋਏ ਬੈਠਿਆਂ ਵੇਖਿਆ ?
- ਗੁਰੂ ਰਾਮਦਾਸ ਜੀ
- ਗੁਰੂ ਨਾਨਕ ਦੇਵ ਜੀ
- ਗੁਰੂ ਅੰਗਦ ਦੇਵ ਜੀ
- ਗੁਰੂ ਅਰਜਨ ਦੇਵ ਜੀ
2. ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ: (5*1=5)
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ, ਭਾਰਤ ਅੰਗਰੇਜ਼ਾਂ ਦਾ ਗ਼ੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਦੇਸ ਦੀ ਅਗਵਾਈ ਕੀਤੀ। ਉਹਨਾਂ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸਨ।
ਮਹਾਤਮਾ ਗਾਂਧੀ ਜੀ ਦਾ ਜੀਵਨ ਬਹੁਤ ਹੀ ਪ੍ਰੇਰਨਾਦਾਇਕ ਸੀ। ਉਹ ਸੱਚੇ ਮਨੁੱਖ ਸੀ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ। ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ। ਉਹਨਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਹੀ ਰਸਤੇ 'ਤੇ ਚੱਲਦੇ ਰਹੇ।
ਪ੍ਰਸ਼ਨ 1. ਮਹਾਤਮਾ ਗਾਂਧੀ ਦਾ ਪੂਰਾ ਨਾਂ ਕੀ ਸੀ ?
- ਮੋਹਨ ਦਾਸ ਗਾਂਧੀ
- ਮੋਹਨ ਦਾਸ ਕਰਮਚੰਦ ਗਾਂਧੀ
- ਕਰਮਚੰਦ ਗਾਂਧੀ
- ਮੋਹਨ ਕਰਮਚੰਦ ਗਾਂਧੀ
ਪ੍ਰਸ਼ਨ 2. ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ?
- 2 ਅਕਤੂਬਰ, 1869
- 12 ਅਕਤੂਬਰ, 1861
- 22 ਅਕਤੂਬਰ, 1868
- 21 ਅਕਤੂਬਰ, 1868
ਪ੍ਰਸ਼ਨ 3. ਮਹਾਤਮਾ ਗਾਂਧੀ ਦਾ ਜਨਮ ਕਿੱਥੇ ਹੋਇਆ ?
- ਪੰਜਾਬ
- ਮੱਧ ਪ੍ਰਦੇਸ਼
- ਗੁਜਰਾਤ
- ਕਲਕੱਤਾ
ਪ੍ਰਸ਼ਨ 4. ਮਹਾਤਮਾ ਗਾਂਧੀ ਜੀ ਦੇ ਜਨਮ ਸਮੇਂ ਭਾਰਤ ਕਿਸਦਾ ਗ਼ੁਲਾਮ ਸੀ ?
- ਫਰਾਂਸੀਸੀਆਂ ਦਾ
- ਅੰਗਰੇਜ਼ਾਂ ਦਾ
- ਪੁਰਤਗਾਲੀਆਂ ਦਾ
- ਜਪਾਨੀਆਂ ਦਾ
ਪ੍ਰਸ਼ਨ 5. ਮਹਾਤਮਾ ਗਾਂਧੀ ਨੇ ਕਿਹੜਾ ਮਾਰਗ ਚੁਣਿਆ ?
- ਹਿੰਸਾ ਦਾ
- ਅਹਿੰਸਾ ਦਾ
- ਅਜ਼ਾਦੀ ਦਾ
- ਗ਼ੁਲਾਮੀ ਦਾ
ਵਿਆਕਰਨ ਨਾਲ ਸਬੰਧਤ ਪ੍ਰਸ਼ਨ-ਉੱਤਰ:
ਪ੍ਰਸ਼ਨ 3. ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ
- ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ
- ਉਹ ਥਾਂ ਜੋ ਸਭ ਦੀ ਸਾਂਝੀ ਹੋਵੇ
- ਉਹ ਥਾਂ ਜਿੱਥੇ ਘੋੜੇ ਬੰਨ੍ਹੇ ਜਾਂਦੇ ਹਨ
- ਆਗਿਆ ਦਾ ਪਾਲਣ ਕਰਨ ਵਾਲਾ
- ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ
ਪ੍ਰਸ਼ਨ 4. ਮਿਲਾਨ ਕਰੋ:
ਉੱਠਣਾ | ਨਕਲੀ |
ਅਸਲੀ | ਨਰਕ |
ਅੰਦਰ | ਬੈਠਣਾ |
ਸਹੀ | ਬਾਹਰ |
ਸੁਰਗ | ਗ਼ਲਤ |
ਪ੍ਰਸ਼ਨ 5. ਸਹੀ ਗਲਤ ਲਿਖੋ: (5)
1. ਮੈਂ, ਉਹ, ਤੁਸੀਂ ਸ਼ਬਦ ਨਾਂਵ ਹਨ । ( )
2. ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਕਹਾਣੀ ਤੋਂ ਲਾਲਚ ਨਾ ਕਰਨ ਦੀ ਸਿੱਖਿਆ ਮਿਲਦੀ ਹੈ। ( )
3. ‘ਉਲਟੀ ਵਾੜ ਖੇਤ ਨੂੰ ਖਾਏ’ ਇੱਕ ਮੁਹਾਵਰਾ ਹੈ। ( )
4. ਡੰਡੀ, ਕਾਮਾ, ਪ੍ਰਸ਼ਨ ਚਿੰਨ੍ਹ ਅਤੇ ਬਿੰਦੀ ਵਿਸਰਾਮ ਚਿੰਨ੍ਹ ਹਨ। ( )
5. ਨਾਂਵ ਦੀ ਥਾਂ ਵਰਤਿਆ ਗਿਆ ਸ਼ਬਦ ਪੜਨਾਂਵ ਹੁੰਦਾ ਹੈ। ( )
ਪ੍ਰਸ਼ਨ 6. ਖਾਲੀ ਥਾਵਾਂ ਭਰੋ: (5)
1. ੳ, ਅ, ੲ _______ ਅੱਖਰ ਹਨ। (ਸ੍ਵਰ, ਵਿਅੰਜਨ )
2. ਙ, ਣ, ਨ, ਮ _______ ਅੱਖਰ ਹਨ । (ਵਿਅੰਜਨ, ਅਨੁਨਾਸਿਕ)
3. ਲਗਾਂ ਮਾਤਰਾਂ ਦੀ ਗਿਣਤੀ _______ ਹੈ। (दस, डिंत)
4. ਹ, ਰ, ਵ, _______ ਅੱਖਰ ਹਨ । (ਦੁੱਤ, ਨਾਸਿਕੀ )
5. 'ਸ' ਤੋਂ 'ੜ' ਤੱਕ _______ ਵਿਅੰਜਨ ਅੱਖਰ ਹਨ। (32, 35)
7. ਕਾਵਿ-ਸਤਰਾਂ ਪੂਰੀਆਂ ਕਰੋ। (4)
ਸਾਵਾ ਰੰਗ ਤੇਰਾ ਦੱਸੇ _______ ਪਹਿਨ ਬਾਣਾ ਕੇਸਰੀ _______
ਚਿੱਟਾ ਰੰਗ ਤੇਰਾ _______ ਝੰਡਿਆਂ ਤਿਰੰਗਿਆ _______
8. ਪਾਠ-ਪੁਸਤਕ ਦੇ ਅਧਾਰ 'ਤੇ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਲਿਖੋ। (5*2=10)
(ੳ) ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ ?
(ਅ) ਇਲਾਚੀ ਨੂੰ ਕਿਸ ਗੱਲ ਦਾ ਘਮੰਡ ਸੀ?
(ੲ) ਤ੍ਰਿੰਝਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆ ਹਨ?
(ਸ) ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸੀ?
(ਹ) ਬੂੜਾ ਉਦਾਸ ਕਿਉਂ ਰਹਿੰਦਾ ਸੀ?
(ਕ) ਬਸੰਤ ਰੁੱਤ ਮੌਕੇ ਪੰਛੀ ਕਿਹੜਾ ਰਾਗ ਗਾਉਂਦੇ ਸਨ?
(ਖ) ਕੀੜੀ ਕਿਹੋ-ਜਿਹੀ ਦਿੱਸਦੀ ਹੈ?
ਪ੍ਰਸ਼ਨ 9. ਕਿਸੇ ਪੰਜ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪੱਸ਼ਟ ਹੋ ਜਾਣ : (2*5 = 10)
ਉਸਤਾਦੀ ਕਰਨਾ, ਧਰਤੀ, ਉੱਚਾ-ਨੀਵਾਂ ਬੋਲਣਾ, ਸਕੂਲ, ਲਿਫ਼ਾਫ਼ੇ, ਅੱਖਾਂ ਫੇਰ ਲੈਣੀਆਂ, ਅੰਗੂਠਾ ਦਿਖਾਉਣਾ, ਉੱਨੀ-ਇੱਕੀ ਦਾ ਫ਼ਰਕ ਹੋਣਾ
ਪ੍ਰਸ਼ਨ 10. ਮੇਰਾ ਸਕੂਲ ਬਹੁਤ ਸੋਹਣਾ ਹੈ। (ਵਾਕ ਵਿੱਚੋਂ ਨਾਂਵ ਲੱਭ ਕੇ ਲਿਖੋ) (2)
ਪ੍ਰਸ਼ਨ 12. ਕਿਸੇ ਇੱਕ ਵਿਸ਼ੇ ‘ਤੇ ਲਗਭਗ 150 ਸ਼ਬਦਾਂ ਵਿੱਚ ਲੇਖ ਲਿਖੋ: (10)
ਮੇਰਾ ਪਿੰਡ, ਅੱਖੀਂ ਡਿੱਠਾ ਮੇਲਾ, 15 ਅਗਸਤ, ਮੇਰਾ ਸਕੂਲ
ਪ੍ਰਸ਼ਨ 13. ਅੱਧੇ ਦਿਨ ਦੀ ਛੁੱਟੀ ਲੈਣ ਲਈ ਸਕੂਲ ਦੇ ਮੁੱਖ ਅਧਿਆਪਕ ਨੂੰ ਪੱਤਰ ਲਿਖੋ। (8)
ਜਾਂ
ਆਪਣੇ ਮਿੱਤਰ ਜਾਂ ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੱਤਰ ਲਿਖੋ।
ਕਹਾਣੀ - ਲਾਲਚੀ ਕੁੱਤਾ