OBC, DNT ਅਤੇ EBC ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਸਰਕਾਰ ਦੇਵੇਗੀ ਵਜ਼ੀਫਾ
ਚੰਡੀਗੜ੍ਹ (ਜਾਬਸ ਆਫ ਟੁਡੇ) - ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਨੇ ਓਬੀਸੀ, ਈਬੀਸੀ ਅਤੇ ਡੀਐਨਟੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪਾਂ (ਪੀਐਮ-ਯਸਾਸਵੀ ਯੋਜਨਾ ਤਹਿਤ) ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਖ 15 ਫਰਵਰੀ, 2025 ਨਿਰਧਾਰਤ ਕੀਤੀ ਹੈ।
ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਸੰਸਥਾਵਾਂ ਨੂੰ ਸੋਧਾਂ ਤੋਂ ਬਾਅਦ ਮੁਕੰਮਲ ਕੇਸਾਂ ਨੂੰ ਮਨਜ਼ੂਰੀ ਅਧਿਕਾਰੀ/ਸੈਂਕਸ਼ਨ ਅਥਾਰਟੀ ਕੋਲ ਭੇਜਣ ਦੀ ਆਖ਼ਰੀ ਤਾਰੀਖ 25 ਫਰਵਰੀ ਅਤੇ ਮਨਜ਼ੂਰੀ ਅਧਿਕਾਰੀ ਨੂੰ ਸਕਾਲਰਸ਼ਿਪ ਲਈ ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਦੀ ਆਖ਼ਰੀ ਤਾਰੀਖ 5 ਮਾਰਚ ਨਿਰਧਾਰਤ ਕੀਤੀ ਗਈ ਹੈ।
ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਸਕਾਲਰਸ਼ਿਪ ਲਈ ਸਮਾਜਿਕ ਨਿਆਂ ਸਸ਼ਕਤੀਕਰਨ ਵਿਭਾਗ ਨੂੰ ਆਨਲਾਈਨ ਪ੍ਰਸਤਾਵ ਭੇਜਣ ਦੀ ਆਖ਼ਰੀ ਤਾਰੀਖ 10 ਮਾਰਚ ਨਿਰਧਾਰਤ ਕੀਤੀ ਗਈ ਹੈ।