ਲੋਹੜੀ ਤੱਕ ਸਰਦੀਆਂ ਦੀ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ: ਮਾਸਟਰ ਕੇਡਰ ਯੂਨੀਅਨ
ਚੰਡੀਗੜ੍ਹ,6 ਜਨਵਰੀ 2025 ( ਜਾਬਸ ਆਫ ਟੁਡੇ) ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਸੂਬਾ ਕਮੇਟੀ ਮੈਂਬਰ ਹਰਪ੍ਰੀਤ ਖੁੰਡਾ , ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਜਨਰਲ ਸਕੱਤਰ ਅਰਜੁਨਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸੂਬੇ ਵਿੱਚ ਲਗਾਤਾਰ ਸੰਘਣੀ ਅਤੇ ਹੱਡ ਚੀਰਵੀਂ ਠੰਡ ਪੈ ਰਹੀ ਹੈ,7 ਜਨਵਰੀ ਤੋਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਕੀਤਾ ਵਾਧਾ ਖਤਮ ਹੋ ਰਿਹਾ ਹੈ, 8ਜਨਵਰੀ ਤੋਂ ਫਿਰ ਤੋਂ ਸਕੂਲ ਦੁਬਾਰਾ ਲੱਗ ਰਹੇ ਹਨ। ਪ੍ਰਚੰਡ ਠੰਡ ਤੇ ਸੰਘਣੀ ਧੁੰਦ ਕਾਰਨ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਤੋਂ ਸਕੂਲ ਪਹੁੰਚਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈl ਜਿਸ ਕਾਰਨ ਉਨਾਂ ਦੇ ਬੀਮਾਰ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਸੰਘਣੀ ਧੁੰਦ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਹਾਦਸੇ ਹੋ ਰਹੇ ਹਨ। ਮੌਸਮ ਵਿਭਾਗ ਵੱਲੋ ਹੱਡ ਚੀਰਵੀ ਠੰਡ ਕਾਰਨ ਹਾਈ ਅਲਰਟ ਜਾਰੀ ਹੋ ਚੁੱਕਿਆ ਹੈ। ਇਸ ਦੇ ਸਨਮੁੱਖ ਸਕੂਲ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਦੀਆਂ ਦੀ ਛੁੱਟੀਆਂ ਵਿੱਚ ਸਰਕਾਰ ਵਾਧਾ ਕਰੇ ਅਤੇ ਸਕੂਲ ਖੁਲਣ ਉਪਰੰਤ ਸਕੂਲ ਦਾ ਸਮਾਂ ਜਨਵਰੀ ਮਹੀਨੇ ਦੇ ਅੰਤ ਤੱਕ 10 ਵਜੇ ਤੋਂ 3 ਵਜੇ ਤੱਕ ਹੀ ਰੱਖਿਆ ਜਾਵੇ ।
ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਸੂਬਾ ਕਮੇਟੀ ਮੈਂਬਰ ਹਰਪ੍ਰੀਤ ਖੁੰਡਾ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਅਤੇ ਜਨਰਲ ਸਕੱਤਰ ਅਰਜਨਜੀਤ ਸਿੰਘ। |
ਇਸ ਮੌਕੇ ਰਜਿੰਦਰ ਸ਼ਰਮਾ, ਜਗਤਾਰ ਸਿੰਘ ਨਡਾਲੀ, ਹਰਨੇਕ ਸਿੰਘ ਸੰਧਰ, ਵਿਨੋਦ ਅਰੋੜਾ, ਸ਼ਾਮ ਕੁਮਾਰ, ਨਰਿੰਦਰਜੀਤ ਸਿੰਘ ਗਿੱਲ, ਜਸਵੀਰ ਚੰਦ,
ਜਸਵੰਤ ਸਿੰਘ ਥਿੰਦ, ਸੁਰਿੰਦਰਪਾਲ ਸਿੰਘ ਚੀਦਾ, ਕੁਲਦੀਪ ਸਿੰਘ ਮੈਰੀਪੁਰ, ਮਨੋਜ ਕੁਮਾਰ, ਅਵਤਾਰ ਸਿੰਘ ਈਸ਼ਰਵਾਲ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤੋਪਖਾਨਾ, ਅਮਨ ਓਬਰਾਏ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਰਮਿੰਦਰ ਸਿੰਘ ਮੱਲੀ,ਸੁਖ ਦੇਵ ਸਿੰਘ ਮੰਗੂਪੁਰ, ਸੁਰਜੀਤ ਸਿੰਘ ਮੋਠਾਂਵਾਲ, ਰਾਕੇਸ਼ ਕੁਮਾਰ ਜੱਬੋਵਾਲ,ਇੰਦਰ ਵੀਰ ਅਰੋੜਾ,ਮਲਕੀਤ ਸਿੰਘ ਗੋਤਰਾ, ਵਿਨੋਦ ਕੁਮਾਰ ਫਗਵਾੜਾ ਆਦਿ ਹਾਜ਼ਰ ਸਨ।