ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਅਲਰਟ: ਅਗਲੇ 3 ਘੰਟਿਆਂ 'ਚ ਖ਼ਤਰਨਾਕ ਧੁੰਦ ਪੈਣ ਦੀ ਸੰਭਾਵਨਾ
ਚੰਡੀਗੜ੍ਹ, 7 ਜਨਵਰੀ: ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਇੱਕ ਅਲਰਟ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਤਿੰਨ ਘੰਟਿਆਂ ਦੇ ਅੰਦਰ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਤਰਨ ਤਾਰਨ, ਅੰਬਾਲਾ ਸਮੇਤ ਕਈ ਥਾਵਾਂ 'ਤੇ ਬਹੁਤ ਘੱਟ ਦਿੱਖ ਵਾਲੀ ਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ALERT BY IMD CHANDIGARH |
Weather Department Chandigarh Alert: Dense Fog Likely in Next 3 Hours
Chandigarh, January 7: An alert issued by the Meteorological Department Chandigarh states that very dense fog with low visibility is likely to occur at many places in Amritsar, Firozpur, Gurdaspur, Jalandhar, Kapurthala, Tarn Taran, Ambala, and other areas in the next three hours. People have been advised to be cautious.
update: @ 9 o' clock ( 6 January 2025)
Very Dense Fog is very likely to occur at many places over Chandigarh, Amritsar, Fatehgarh Sahib, Jalandhar, Kapurthala, Ludhiana, Rupnagar, S.A.S Nagar, Shahid Bhagat Singh Nagar, Tarn Taran, Ambala, Kaithal, Karnal, Kurukshetra, Panchkula, Yamunanagar in next 3 hours.
ਪੰਜਾਬ 'ਚ ਮੌਸਮ ਦਾ ਅਲਰਟ: ਸੰਘਣੀ ਧੁੰਦ ਅਤੇ ਮੀਂਹ ਦੀ ਸੰਭਾਵਨਾ
ਚੰਡੀਗੜ੍ਹ 6 ਜਨਵਰੀ 2025 (ਜਾਬਸ ਆਫ ਟੁਡੇ) ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਲਈ ਅਗਲੇ ਕੁਝ ਦਿਨਾਂ ਲਈ ਮੌਸਮ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ 6 ਜਨਵਰੀ ਤੋਂ 8 ਜਨਵਰੀ ਤੱਕ ਸੰਘਣੀ ਧੁੰਦ ਰਹੇਗੀ, ਅਤੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਧੁੰਦ ਦਾ ਅਲਰਟ
- 6 ਜਨਵਰੀ ਨੂੰ ਵੀ ਜ਼ਿਆਦਾਤਰ ਜ਼ਿਲ੍ਹੇ ਧੁੰਦ ਦੀ ਲਪੇਟ 'ਚ ਰਹਿਣਗੇ, ਖ਼ਾਸਕਰ ਪੂਰਬੀ ਅਤੇ ਉੱਤਰੀ ਜ਼ਿਲ੍ਹਿਆਂ ਵਿੱਚ ਧੁੰਦ ਜ਼ਿਆਦਾ ਸੰਘਣੀ ਹੋ ਸਕਦੀ ਹੈ।
- ਵਿਦਿਆਰਥੀਆਂ ਲਈ ਅਹਿਮ ਖਬਰ, ਸਕੂਲਾਂ ਦਾ ਸਮਾਂ ਬਦਲਣ ਦੀ ਤਿਆਰੀ
- WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ
- 7 ਤੋਂ 8 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ।
- 9 ਜਨਵਰੀ ਨੂੰ ਮਾਨਸਾ, ਫਾਜ਼ਿਲਕਾ, ਬਠਿੰਡਾ , ਫਰੀਦਕੋਟ, ਮੋਗਾ, ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਰਹੇਗੀ।
ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ |
ਮੀਂਹ ਦਾ ਅਲਰਟ:
- 6 ਜਨਵਰੀ ਨੂੰ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਆਸ-ਪਾਸ ਦੇ ਇਲਾਕੇ ਸ਼ਾਮਲ ਹਨ।
- 7 ਜਨਵਰੀ ਨੂੰ ਵੀ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਦੀ ਤਾਜ਼ਾ ਜਾਣਕਾਰੀ ਲਈ, ਭਾਰਤੀ ਮੌਸਮ ਵਿਭਾਗ ਦੀ ਵੈੱਬਸਾਈਟ ਜਾਂ ਹੋਰ ਭਰੋਸੇਯੋਗ ਸੂਤਰਾਂ ਨਾਲ ਜੁੜੇ ਰਹੋ।