ਗੁਰੂ ਨਾਨਕ ਦੇਵ ਜੀ
ਪ੍ਰਸ਼ਨ 1. ਸਿੱਖ ਧਰਮ ਦੀ ਨੀਂਹ ਕਿਸ ਨੇ ਰੱਖੀ ਸੀ?
ਉੱਤਰ : ਗੁਰੂ ਨਾਨਕ ਦੇਵ ਜੀ ਨੇ।
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਲਿਖੋ।
ਉੱਤਰ : ਬੇਬੇ ਨਾਨਕੀ ਜੀ।
ਪ੍ਰਸ਼ਨ 3. ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ?
ਉੱਤਰ : ਪੰਜ ਸਾਲ।
ਪ੍ਰਸ਼ਨ 4. ਗੁਰੂ ਜੀ ਨੇ ਕਿੰਨੀ ਉਮਰ ਵਿਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ?
ਉੱਤਰ : ਦਸ ਸਾਲ ਦੀ ਉਮਰ ਵਿਚ।
ਪ੍ਰਸ਼ਨ 5. ਗੁਰੂ ਜੀ ਮੱਝੀਆਂ ਦੇ ਵਾਗੀ ਕਿੰਨੀ ਉਮਰ ਵਿਚ ਬਣੇ ?
ਉੱਤਰ : 12 ਸਾਲ ਦੀ ਉਮਰ ਵਿਚ।
ਪ੍ਰਸ਼ਨ 6. ਗੁਰੂ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿਚ ਕਿਸ ਨਾਲ ਹੋਇਆ ?
ਉੱਤਰ : 18 ਸਾਲ ਦੀ ਉਮਰ ਵਿਚ ਮਾਤਾ ਸੁਲੱਖਣੀ ਜੀ ਨਾਲ।
ਪ੍ਰਸ਼ਨ 7. ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਕੀ ਨਾਮ ਸੀ?
ਉੱਤਰ : ਮੂਲ ਚੰਦ ਜੀ।
ਪ੍ਰਸ਼ਨ 8. ਮੂਲ ਚੰਦ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?
ਉੱਤਰ : ਬਟਾਲੇ ਦੇ।
ਪ੍ਰਸ਼ਨ 9. ਗੁਰੂ ਜੀ ਦੇ ਜੀਜਾ ਜੀ ਦਾ ਕੀ ਨਾਮ ਸੀ?
ਉੱਤਰ : ਭਾਈ ਜੈ ਰਾਮ ਜੀ।
ਪ੍ਰਸ਼ਨ 10. ਗੁਰੂ ਜੀ ਆਪਣੇ ਜੀਜਾ ਜੀ ਕੋਲ ਕਿਸ ਸਥਾਨ 'ਤੇ ਗਏ?
ਉੱਤਰ : ਸੁਲਤਾਨਪੁਰ ਵਿਖੇ।
ਪ੍ਰਸ਼ਨ 11. ਗੁਰੂ ਨਾਨਕ ਦੇਵ ਜੀ ਕਿੱਥੋਂ ਦੇ ਨਵਾਬ ਦੇ ਮੋਦੀ ਬਣੇ
ਉੱਤਰ : ਸੁਲਤਾਨਪੁਰ ਦੇ।
QUIZ ON GURU NANAK DEV JI
ਪ੍ਰਸ਼ਨ 12. ਸੁਲਤਾਨਪੁਰ ਦੇ ਨਵਾਬ ਦਾ ਕੀ ਨਾਮ ਸੀ?
ਉੱਤਰ : ਨਵਾਬ ਦੌਲਤ ਖ਼ਾਂ।
ਪ੍ਰਸ਼ਨ 13. ਭਾਈ ਲਾਲੋ ਕਿੱਥੋਂ ਦਾ ਰਹਿਣ ਵਾਲਾ ਸੀ?
ਉੱਤਰ : ਐਮਨਾਬਾਦ ਦਾ।
ਪ੍ਰਸ਼ਨ 14. ਭਾਈ ਲਾਲੋ ਕੀ ਕੰਮ ਕਰਦਾ ਸੀ ?
ਉੱਤਰ : ਤਰਖਾਣ ਦਾ।
ਪ੍ਰਸ਼ਨ 15. ਐਮਨਾਬਾਦ ਦੇ ਹਾਕਮ ਦੇ ਅਹਿਲਕਾਰ ਦਾ ਕੀ ਨਾਮ ਸੀ?
ਉੱਤਰ : ਮਲਕ ਭਾਗੋ।
ਪ੍ਰਸ਼ਨ 16. ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਭੋਜ ਦਾ ਸੱਦਾ ਕਿਸ ਨੇ ਭੇਜਿਆ ਸੀ ?
ਉੱਤਰ : ਮਲਕ ਭਾਗੋ ਨੇ।
ਪ੍ਰਸ਼ਨ 17. ਸੱਜਣ ਠੱਗ ਕਿਥੋਂ ਦਾ ਰਹਿਣ ਵਾਲਾ ਸੀ ?
ਉੱਤਰ : ਤੁਲੰਭਾ ਪਿੰਡ ਦਾ।
ਪ੍ਰਸ਼ਨ 18. ਸੱਜਣ ਠੱਗ ਰਾਹੀਆਂ ਨੂੰ ਕਿਵੇਂ ਲੁੱਟਿਆ ਕਰਦਾ ਸੀ ?
ਉੱਤਰ : ਸੱਜਣ ਠੱਗ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ। ਉਹ ਮੁਸਾਫਰਾਂ ਦੀ ਸੇਵਾ ਕਰਦਾ, ਚੰਗਾ ਖਾਣ ਨੂੰ ਦਿੰਦਾ ਤੇ ਸੌਣ ਲਈ ਚੰਗਾ ਬਿਸਤਰਾ ਵਿਛਵਾ ਦਿੰਦਾ। ਜਦੋਂ ਮੁਸਾਫਰ ਸੌਂ ਜਾਂਦਾ ਤਾਂ ਉਹ ਮੁਸਾਫਰਾਂ ਨੂੰ ਲੁੱਟ ਲੈਂਦਾ।
ਪ੍ਰਸ਼ਨ 19. ਹਰਿਦੁਆਰ ਕਿਸ ਨਦੀ ਦੇ ਕੰਢੇ 'ਤੇ ਹੈ?
ਉੱਤਰ : ਗੰਗਾ ਨਦੀ ਦੇ ਕੰਢੇ।
ਪ੍ਰਸ਼ਨ 20. ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ ਤਾਂ ਉਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ ?
ਉੱਤਰ : ਵਿਸਾਖੀ ਦਾ।
ਪ੍ਰਸ਼ਨ 21. ਹਰਿਦੁਆਰ ਵਿਖੇ ਲੋਕੀਂ ਕਿਹੜੇ ਪਾਸੇ ਪਾਣੀ ਸੁੱਟ ਰਹੇ ਸਨ ?
ਉੱਤਰ : ਚੜ੍ਹਦੇ ਪਾਸੇ ਵੱਲ।