ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਵਿਖੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਏ ਗਏ ਸੁੰਦਰ ਲਿਖਾਈ ਅਤੇ ਦਸਤਾਰਬੰਦੀ ਦੇ ਮੁਕਾਬਲੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਵਿਖੇ ਪ੍ਰਾਇਮਰੀ ਅਤੇ ਸੈਕੰਡਰੀ ਵਰਗਾਂ ਦੇ ਸੁੰਦਰ ਲਿਖਾਈ ਅਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜਿਲੇ ਦੇ ਵੱਖ ਵੱਖ 17 ਸਕੂਲਾਂ ਨੇ ਭਾਗ ਲਿਆ l ਪ੍ਰਾਇਮਰੀ ਸੁੰਦਰ ਲਿਖਾਈ ਵਿੱਚ ਰਾਜਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਜੰਡ ਵਾਲਾ ਭੀਮੇ ਸ਼ਾਹ ਨੇ ਪਹਿਲਾ ਸਥਾਨ ਸੀਰਤ ਸਰਕਾਰੀ ਪ੍ਰਾਇਮਰੀ ਸਕੂਲ ਜੰਡ ਵਾਲਾ ਭੀਮੇ ਸ਼ਾਹ ਨੇ ਦੂਜਾ ਸਥਾਨ , ਨੰਦਨੀ ਸਰਕਾਰੀ ਪ੍ਰਾਇਮਰੀ ਸਕੂਲ ਅਜੀਮਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਪ੍ਰਾਇਮਰੀ ਵਰਗ ਵਿੱਚ ਦਸਤਾਰਬੰਦੀ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੰਧਵਾਲਾ ਹਾਜ਼ਰ ਖਾਂ, ਕਮਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਨੇ ਦੂਜਾ ਅਤੇ ਇੰਦਰਜੀਤ ਸਿੰਘ ਸਰਕਾਰੀ ਪ੍ਰਾਇਮਰੀ ਟਾਹਲੀ ਵਾਲਾ ਜੱਟਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਸੈਕੰਡਰੀ ਵਰਗ ਵਿੱਚ ਸੁੰਦਰ ਲਿਖਾਈ ਵਿੱਚ ਮਨਜੋਤ ਕੌਰ ਮਾਹੂਆਣਾ ਬੋਦਲਾ ਨੇ ਪਹਿਲਾ ਸਥਾਨ ਏਕਮ ਸਿੰਘ ਮਾਹੂਆਣਾ ਬੋਦਲਾ ਨੇ ਦੂਜਾ ਸਥਾਨ ਅਤੇ ਗੁਰਸੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਸੈਕੰਡਰੀ ਦੇ ਦਸਤਾਰਬੰਦੀ ਮੁਕਾਬਲਿਆਂ ਵਿੱਚ ਹਰਜੋਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਨੇ ਪਹਿਲਾ ਸਥਾਨ, ਗੁਰਸ਼ਰਨ ਸਿੰਘ ਮਾਹੂਆਣਾ ਬੋਦਲਾ ਨੇ ਦੂਜਾ ਸਥਾਨ ਅਤੇ ਰਮਣੀਕ ਸਿੰਘ ਮਹੁਆਣਾ ਬੋਦਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਸਕੂਲ ਅਧਿਆਪਕ ਤਰਨਦੀਪ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਸਮੇਂ ਸਮੇਂ ਤੇ ਰਾਖੀ ਮੇਕਿੰਗ, ਦਸਤਾਰਬੰਦੀ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਹੋਰ ਕਈ ਵਿਦਿਅਕ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਂਦਾ ਹੈ l ਦਸਤਾਰਬੰਦੀ ਮੁਕਾਬਲਿਆਂ ਦੀ ਜੱਜਮੇਂਟ ਦੀ ਸੇਵਾ ਕੁਲਵਿੰਦਰ ਸਿੰਘ ਇੰਡੀਅਨ ਇੰਸਟੀਚਿਊਟ ਫਾਜਲਿਕਾ ਅਤੇ ਗੁਰਜੀਤ ਸਿੰਘ ਸੁਖਮਣੀ ਸੇਵਾ ਸੋਸਾਇਟੀ ਫਾਜਲਿਕਾ ਵੱਲੋਂ ਨਿਭਾਈ ਗਈ ਅਤੇ ਸੁੰਦਰ ਲਿਖਾਈ ਦੀ ਜੱਜਮੇਂਟ ਦੀ ਸੇਵਾ ਸੀਤਾ ਰਾਮ ਜੀ ਈਟੀਟੀ ਅਧਿਆਪਕ ਕੰਧਵਾਲਾ ਹਾਜ਼ਰ ਖਾਂ ਨੇ ਨਿਭਾਈ l ਮੌਕੇ ਤੇ ਪਰਮਜੀਤ ਸਿੰਘ ਜੀ ਸੈਂਟਰ ਹੈੱਡ ਟੀਚਰ ਅਰਨੀਵਾਲਾ, ਗੁਰਮੇਲ ਸਿੰਘ ਜੀ ਰਿਟਾਇਰਡ ਸੈਂਟਰ ਹੈੱਡ ਟੀਚਰ ਅਰਨੀਵਾਲਾ, ਸੁਖਦੇਵਾ ਸੈਂਟਰ ਹੈੱਡ ਟੀਚਰ ਮਾਹੂਆਣਾ ਬੋਦਲਾ , ਰੋਤਾਸ਼ ਈਟੀਟੀ ਅਧਿਆਪਕ ਅਜੀਮਗੜ,ਪਰਮਜੀਤ ਕੌਰ ਈਟੀਟੀ ਅਧਿਆਪਕਾ ਮਾਹੂਆਣਾ ਬੋਦਲਾ ,ਪ੍ਰਿਯੰਕਾ ਰਾਣੀ ਈਟੀਟੀ ਅਧਿਆਪਕਾ ਜੰਡਵਾਲਾ ਭੀਮੇਸ਼ਾਹ , ਮੋਨਿਕਾ ਰਾਣੀ ਈਟੀਟੀ ਅਧਿਆਪਕਾ ਜੰਡਵਾਲਾ ਭੀਮੇਸ਼ਾਹ, ਗੁਰਮੀਤ ਸਿੰਘ ਹੈੱਡ ਟੀਚਰ ਟਾਹਲੀ ਵਾਲਾ ਜੱਟਾਂ, ਧੀਰਜ ਕੁਮਾਰ ਟਾਹਲੀ ਵਾਲਾ ਜੱਟਾਂ, ਸੀਤਾ ਰਾਮ ਜੀ ਹੈੱਡ ਟੀਚਰ ਕੰਧਵਾਲਾ ਹਾਜਰ ਖਾਂ, ਡਾਕਟਰ ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਇੰਡੀਅਨ ਇੰਸਟੀਚਿਊਟ ਫਾਜਲਿਕਾ, ਗੁਰਜੀਤ ਸਿੰਘ ਸੁਖਮਣੀ ਸੇਵਾ ਸੋਸਾਇਟੀ ਫਾਜ਼ਿਲਕਾ, ਸਮੂਹ ਸਟਾਫ ਮੈਂਬਰ ਭੈਣੀ ਨੂਰਪੁਰ ,ਆਂਗਣਵਾੜੀ ਸਟਾਫ਼ ਅਤੇ ਐਸ ਐਮ ਸੀ ਕਮੇਟੀ ਹਾਜ਼ਰ ਸਨ l