ਸਕੂਲਾਂ ਦੀਆਂ ਛੁੱਟੀਆਂ ਵਿਚ ਹੋ ਸਕਦਾ ਵਾਧਾ,‌ ਠੰਡ ਦਾ ਜ਼ੋਰ ਵਧਿਆ, ਕੋਹਰਾ ਅਤੇ ਕੋਲਡ ਵੇਵ ਦਾ ਅਲਰਟ,

 

ਸਕੂਲਾਂ ਦੀਆਂ ਛੁੱਟੀਆਂ ਵਿਚ ਹੋ ਸਕਦਾ ਵਾਧਾ,‌ ਠੰਡ ਦਾ ਜ਼ੋਰ ਵਧਿਆ, ਕੋਹਰਾ ਅਤੇ ਕੋਲਡ ਵੇਵ ਦਾ ਅਲਰਟ, 

ਪੰਜਾਬ ਵਿੱਚ ਠੰਡ ਦਾ ਜ਼ੋਰ ਵਧਿਆ, ਕੋਹਰਾ ਅਤੇ ਕੋਲਡ ਵੇਵ ਦਾ ਅਲਰਟ

ਚੰਡੀਗੜ੍ਹ, 31 ਦਸੰਬਰ 2024 ( ਜਾਬਸ ਆਫ ਟੁਡੇ) 

ਪਹਾੜਾਂ 'ਤੇ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਸਮਤਲ ਇਲਾਕਿਆਂ ਵਿੱਚ ਠੰਡ ਲਗਾਤਾਰ ਜ਼ੋਰ ਪਕੜ ਰਹੀ ਹੈ। ਕੋਲਡ ਵੇਵ ਦੀ ਚੇਤਾਵਨੀ ਦੇ ਵਿਚਕਾਰ ਹੁਣ ਕੋਹਰੇ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਦੇਖਣ ਨੂੰ ਮਿਲਿਆ। ਉਥੇ ਹੀ, ਸਵੇਰੇ ਹੁੰਦੇ-ਹੁੰਦੇ ਕਈ ਥਾਵਾਂ 'ਤੇ ਵਿਜ਼ੀਬਿਲਟੀ ਸ਼ੂਨਿਅ ਦੇ ਕਰੀਬ ਦਰਜ ਕੀਤੀ ਗਈ ਹੈ। ਉਥੇ ਹੀ, ਪੰਜਾਬ ਦਾ ਦਿਨ ਦਾ ਤਾਪਮਾਨ ਸਧਾਰਨ ਨਾਲੋਂ ਲਗਭਗ 5 ਡਿਗਰੀ ਤੱਕ ਘੱਟ ਚੱਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕਿਆਸ ਲਗਾਏ ਜਾ ਰਹੇ ਹਨ ਕਿ ਸਕੂਲਾਂ ਦੀਆਂ ਛੁੱਟੀਆਂ ਵਿਚ ਵਾਧਾ ਕੀਤਾ ਜਾ ਸਕਦਾ।


ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪੰਜਾਬ ਵਿੱਚ ਕੋਹਰਾ ਅਤੇ ਕੋਲਡ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਵਿਜ਼ੀਬਿਲਟੀ 50 ਮੀਟਰ ਜਾਂ ਇਸ ਤੋਂ ਵੀ ਘੱਟ ਹੋ ਸਕਦੀ ਹੈ।

Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends