ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 7000 ਰੁਪਏ ਫੀਸ ਨਾਲ ਸਕੂਲਾਂ ਨੂੰ ਵਾਧੂ ਸੈਕਸ਼ਨ ਲੈਣ ਦੀ ਪ੍ਰਵਾਨਗੀ


ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਨੂੰ ਵਾਧੂ ਸੈਕਸ਼ਨ ਲੈਣ ਦੀ ਪ੍ਰਵਾਨਗੀ ਦਿੱਤੀ

ਚੰਡੀਗੜ੍ਹ, 4 ਦਸੰਬਰ 2024 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2024-25 ਲਈ ਸੰਬੰਧਿਤ ਸਕੂਲਾਂ ਨੂੰ ਵਾਧੂ ਸੈਕਸ਼ਨ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਈ ਸਕੂਲਾਂ ਨੂੰ 5 ਦਸੰਬਰ 2024 ਤੱਕ 7000 ਰੁਪਏ ਫੀਸ ਦੇ ਨਾਲ ਬੋਰਡ ਦੇ ਨਿਰਧਾਰਿਤ ਪ੍ਰੋਫਾਰਮੇ 'ਤੇ ਅਪਲਾਈ ਕਰਨਾ ਹੋਵੇਗਾ।



ਇਹ ਪ੍ਰਵਾਨਗੀ ਸਿਰਫ਼ ਇੱਕ ਅਕਾਦਮਿਕ ਸਾਲ ਲਈ ਹੀ ਹੋਵੇਗੀ। ਵਾਧੂ ਸੈਕਸ਼ਨ ਲੈਣ ਲਈ ਨਿਰਧਾਰਿਤ ਪ੍ਰੋਫਾਰਮਾ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲਬਧ ਹੈ।

ਇਹ ਵਾਧੂ ਸੈਕਸ਼ਨ ਲੈਣ ਦੀ ਪ੍ਰਵਾਨਗੀ ਸਿਰਫ਼ ਉਨ੍ਹਾਂ ਸਕੂਲਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਇਸ ਤਰ੍ਹਾਂ ਹੈ:

  • ਦਸਵੀਂ ਜਮਾਤ: 50 ਵਿਦਿਆਰਥੀ
  • ਬਾਰ੍ਹਵੀਂ (ਹਿਊਮੈਨਿਟੀਜ਼): 60 ਵਿਦਿਆਰਥੀ
  •  ਬਾਰ੍ਹਵੀਂ (ਕਾਮਰਸ): 50 ਵਿਦਿਆਰਥੀ
  • ਬਾਰ੍ਹਵੀਂ (ਸਾਇੰਸ): 50 ਵਿਦਿਆਰਥੀ

ਸਕੂਲਾਂ ਨੂੰ ਫੀਸ ਸਮੇਤ ਪ੍ਰੋਫਾਰਮਾ ਸਬੰਧਤ ਜ਼ਿਲ੍ਹਿਆਂ ਦੇ ਖੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ। 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends