CLOSE SCHOOL UPTO 12TH SUPEREME COURT : ਦਿੱਲੀ ਵਿੱਚ ਪ੍ਰਦੂਸ਼ਣ ਨਾਲ ਸਥਿਤੀ ਖਰਾਬ, ਸੁਪਰੀਮ ਕੋਰਟ ਨੇ ਕਿਹਾ 12ਵੀਂ ਤੱਕ ਦੇ ਸਕੂਲ ਬੰਦ ਕਰਨ 'ਤੇ ਫੈਸਲਾ ਲਿਆ ਜਾਵੇ
ਨਵੀਂ ਦਿੱਲੀ, 18 ਨਵੰਬਰ 2024
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-NCR ਵਿੱਚ ਸਰਕਾਰਾਂ ਨੂੰ ਹੁਕਮ ਦਿੱਤਾ ਹੈ ਕਿ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ 12ਵੀਂ ਤੱਕ ਦੇ ਸਕੂਲ ਬੰਦ ਕਰਨ 'ਤੇ ਫੈਸਲਾ ਲਿਆ ਜਾਵੇ। AQI ਦੇ ਪੱਧਰ ਨੂੰ ਘਟਾਉਣ ਲਈ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਸਟੇਜ 3 ਅਤੇ 4 ਦੇ ਸਾਰੇ ਜ਼ਰੂਰੀ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ।
ਇਸੇ ਮੁੱਦੇ 'ਤੇ ਸੋਮਵਾਰ ਸਵੇਰੇ ਜਸਟਿਸ ਅਭੈ ਐਸ. ਓਕਾ ਅਤੇ ਜਸਟਿਸ ਆਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਸਟੇਜ 3 ਦੀਆਂ ਪਾਬੰਦੀਆਂ ਲਾਗੂ ਕਰਨ ਵਿੱਚ ਉਨ੍ਹਾਂ ਨੇ ਦੇਰੀ ਕਿਉਂ ਕੀਤੀ।
ਸੁਪਰੀਮ ਕੋਰਟ ਨੇ ਕਿਹਾ- ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ GRAP ਸਟੇਜ 4 ਤੋਂ ਹੇਠਾਂ ਨਹੀਂ ਆਓਗੇ। ਭਾਵੇਂ AQI 300 ਤੋਂ ਹੇਠਾਂ ਹੀ ਕਿਉਂ ਨਾ ਆ ਜਾਵੇ। ਕੋਰਟ ਨੇ 12ਵੀਂ ਤੱਕ ਦੀਆਂ ਫਿਜ਼ੀਕਲ ਕਲਾਸਾਂ ਬੰਦ ਕਰਨ 'ਤੇ ਵੀ ਜਲਦੀ ਫੈਸਲਾ ਲੈਣ ਨੂੰ ਕਿਹਾ
।