PSEB PUNJABI 6 CLASS SEPTEMBER EXAM SAMPLE PAPER 2024

PSEB PUNJABI 6 CLASS SEPTEMBER EXAM SAMPLE PAPER 2024 

Paper - Punjabi - (1st Lang.)  Class - VI   M.M. 80
Time : 3 hrs. 
1. ਸੁੰਦਰ  ਲਿਖਾਈ ।                                                                       (5) 
ਭਾਗ - (ੳ)                                                                                  (5)
2. ਪੈਰ੍ਹੇ  ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ 
ਇੱਕ ਕਿਰਸਾਣ ਕੋਲ ਇੱਕ ਖੇਤਾ ਸੀ । ਕਿਰਸਾਣ ਨੂੰ ਪੈਸੇ ਚਾਹੀਦੇ ਸਨ । ਉਸ ਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ ,  ਕੁਝ ਪੈਸੇ ਮਿਲੇ ਜਾਣਗੇ । ਇੱਕ ਦਿਨ ਸਵੇਰੇ-ਸਵੇਰੇ ਆਪਣੇ ਦਸ-ਬਾਰਾਂ ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਨੂੰ ਤੁਰ ਪਿਆ । ਅੱਗੇ -ਅੱਗੇ ਖੇਤਾ ਤੇ ਪਿੱਛੇ-ਪਿੱਛੇ ਪਿਓ-ਪੁੱਤਰ ਤੁਰਦੇ ਜਾ ਰਹੇ ਸਨ । ਅਜੇ ਕੁਝ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਕੁੱਝ ਕੁੜੀਆਂ ਮਿਲ ਪਈਆਂ ।ਉਹ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ ਅਤੇ ਇੱਕ ਦੂਜੀ ਨੂੰ ਕਹਿਣ ਲੱਗੀਆਂ, “ਦੇਖੋ ਭਲਾ, ਇਹਨਾਂ ਮੂਰਖਾਂ ਕੋਲ ਚੰਗਾ-ਭਲਾ ਖੇਤਾ ਹੈ, ਸਵਾਰੀ ਕਰਨ ਲਈ ।ਇਹ ਪਿਉ-ਪੁੱਤਰ ਨਾਲ-ਨਾਲ ਪੈਦਲ ਤੁਰੇ ਜਾਂਦੇ ਨੇ ।" ਕਿਰਸਾਣ ਉਹਨਾਂ ਦੀ ਗੱਲ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋ ਗਿਆ। ਸੋਚ  -ਵਿਚਾਰ ਕੇ ਉਹਨੇ ਆਪਦੇ ਪੁੱਤਰ ਨੂੰ ਖੇਤੇ 'ਤੇ ਬਿਠਾ ਦਿੱਤਾ ਅਤੇ ਆਪ ਪੈਦਲ ਚੱਲਣ ਲੱਗ ਪਿਆ ।
( 1 )  ਕਿਰਸਾਣ ਨੇ ਕਿਸਨੂੰ ਵੇਚਣ ਵਾਰੇ ਸੋਚਿਆ ।
(ੳ) ਬਲਦ ਨੂੰ 
(ਅ) ਖੇਤੇ ਨੂੰ
(ੲ) ਘੋੜੇ ਨੂੰ
(ਸ) ਮੱਝ  ਨੂੰ 
(2) ਕਿਰਸਾਣ ਕਿਸਨੂੰ ਨਾਲ ਲੈਕੇ ਸ਼ਹਿਰ ਵੱਲ ਤੁਰ ਪਿਆ?
(ੳ) ਧੀ ਨੂੰ 
(ਅ) ਪੁੱਤਰ 
(ੲ) ਦੋਸਤ ਨੂੰ 
(ਸ) ਆਦਮੀ ਨੂੰ 
(3) ਉਨ੍ਹਾਂ ਨੂੰ ਰਸਤੇ ਵਿੱਚ ਕੌਣ ਮਿਲਿਆ । 
(ੳ) ਚੋਰ
(ਅ) ਕੁੜੀਆਂ
(ੲ) ਠੱਗ
(ਸ) ਬੁਜਰਗ
(4) ਉਨ੍ਹਾਂ ਨੂੰ ਦੇਖ ਕੇ ਕੁੜੀਆਂ ਕੀ ਕਰਨ ਲੱਗੀਆਂ । 
(ੳ) ਰੋਣ ਲੱਗੀਆਂ 
(ਅ) ਹੱਸਣ ਲੱਗੀਆਂ 
(ੲ) ਗਾਉਣ ਲੱਗੀਆਂ
(ਸ) ਨੱਚਣ ਲੱਗੀਆਂ
(5) ਪਿਉ-ਪੁੱਤਰ ਨਾਲ-ਨਾਲ ਤੁਰਦੇ ਜਾਂਦੇ ਸਨ।
(ੳ) ਪੈਦਲ 
(ਅ) ਸਵਾਰ ਹੋ ਕੇ 
(ੲ) ਟਾਂਗੇ ਵਿੱਚ ਸਵਾਰ ਹੋ ਕੇ
(ਸ) ਕੋਈ ਨਹੀਂ
3. ਪੈਰ੍ਹੇ  ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ?                                 (5)
ਬਾਲ ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ । ਆਮ ਤੌਰ 'ਤੇ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ 'ਤੇ ਖੜ੍ਹੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ  ਹਨ । ਉਂਜ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਾਨਾਂ ਅਤੇ ਭੈਣਾਂ ਨਾਲ ਰਲ ਕੇ ਥਾਲ ਪਾਉਂਦੀਆਂ ਹਨ । ਇਹ ਖੇਡ ਆਮ ਕਰਕੇ ਦੁਪਹਿਰ ਸਮੇਂ ਖੇਡੀ ਜਾਂਦੀ ਹੈ । ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ-ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਗੀਟਿਆਂ ਦੀ ਖੇਡ ਦੇ ਨਾਲ ਹੀ ਇਹ ਖੇਡ ਖੇਡਣ ਲੱਗ ਪੈਂਦੀਆਂ ਹਨ । ਇਹ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ । 
(1) ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ ।
(ੳ) ਕਿੱਕਲੀ
(ਅ) ਅੱਡੀ-ੜੱਪਾ
(ੲ) ਥਾਲ 
(ਸ) ਭੰਡਾ, ਭੰਡਾਰੀਆਂ 
(2) ਮੁਟਿਆਰਾ ਇਹ ਖੇਡ ਕਿਸ ਨਾਲ ਖੇਡਦੀਆਂ ਹਨ ।
 (ੳ) ਚਾਅ ਨਾਲ
(ਅ) ਗੁੱਸੇ ਨਾਲ
(ੲ) ਪਿਆਰ ਨਾਲ
(ਸ) ਚੁਸਤੀ ਨਾਲ
( 3 ) ਬਾਲੜੀਆਂ ਕੁੜੀਆਂ ਕਿਸਨੂੰ ਖਿਡਾਉਂਦੀਆਂ ਹਨ।
(ੳ) ਭੈਣਾਂ ਨੂੰ
(ਅ) ਭਰਾਵਾਂ ਨੂੰ 
(ੲ) ਨਿੱਕੇ ਵੀਰਾਂ ਭੈਣਾਂ ਨੂੰ 
(ਸ) ਸਹੇਲੀਆਂ ਨੂੰ
(4) ਕਿਸ ਚੀਜ਼ ਨਾਲ ਇਹ ਖੇਡ ਖੇਡੀ ਜਾਂਦੀ ਹੈ। 
(ੳ) ਰੋੜਿਆਂ ਨਾਲ 
(ਅ) ਬੰਟਿਆਂ ਨਾਲ 
(ੲ) ਗੀਟਿਆਂ ਨਾਲ
(ਸ) ਕੋਈ ਨਹੀਂ
(5) ਨਿੱਕੇ ਵੀਰਾਂ-ਭੈਣਾਂ ਨੂੰ ਕੌਣ ਖਿਡਾਉਂਦਾ ਹੈ?
(ੳ) ਬਾਲੜੀਆਂ 
(ਅ) ਬੁੜੀਆਂ  
(ੲ)  ਮੁਟਿਆਰਾਂ 
(ਸ) ਕੋਈ ਨਹੀਂ
4. ਉਪਰੋਕਤ ਪੈਰਿਆਂ ਵਿੱਚੋਂ ਕੋਈ ਤਿੰਨ ਨਾਂਵ ਸ਼ਬਦ ਲਿਖੋ ।                       (3 x 1 = 3)
5. ਉਪਰੋਕਤ ਪੈਰ੍ਹੇ ਵਿੱਚ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੇ              (4 x 1 = 4 )
(1) ਪੰਜਾਬੀ ਸ਼ਬਦ ਦਾ ਲਿੰਗ ਬਦਲੋ -
(ੳ) ਪੰਜਾਬ
(ਅ) ਵਿਦੇਸ਼ੀ
(ੲ) ਪਰਦੇਸੀ
(ਸ)  ਪੰਜਾਬਣ
(2) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ।
(ੳ)  ਚਾਅ  
(ਅ) ਖੇਡ 
(ੲ) ਘਰ 
(ਸ) ਭੈਣਾਂ 
(3) ਹੇਠ ਲਿਖਿਆਂ ਵਿੱਚ ਰਲਕੇ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ੳ) ਜਾਗਕੇ  
(ਅ) ਖੜਕੇ 
(ੲ) ਮਿਲਕੇ   
(ਸ) ਝੁੱਕਕੇ 
(4) ਮੁਟਿਆਰ ਸ਼ਬਦ ਦਾ ਵਚਨ ਬਦਲ ਕੇ ਲਿਖੇ । 
6. ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹ ਦਾ ਮਿਲਾਣ ਕਰੋ  :-        (4 x 1 =4)
(1) ਡੰਡੀ             (-)
(2) ਜੋੜਨੀ          (। )
( 3 ) ਕਾਮੇ           (" " )
(4) ਪੁੱਠੇ ਕਾਮੇ      (,) 
7. ਉਪਰੋਕਤ ਪੈਰਿਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰ :-            (5 x 1 =5)
(1)  ਦੁਪਹਿਰ    ਪਰਾਈ
(2)  ਬਚਪਨ    ਵੱਡੇ 
(3) ਨਿੱਕੇ         ਬਾਹਰ
(4) ਘਰ          ਸ਼ਾਮ 
(5) ਆਪਣੀ     ਬੁੱਢਾਪਾ 
ਭਾਗ - (ਅ)
8. ਹੇਠ ਲਿਖਿਆਂ ਵਿੱਚੋਂ ਕਿਸੇ ਦੋ  ਔਖੇ ਸ਼ਬਦਾਂ ਦੇ ਅਰਥ ਲਿਖੇ:-                    (2)
ਦਲਾਨ, ਸ਼ਾਹੂਕਾਰ, ਦਿਲਚਸਪ 
9. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਉ -                     (5 x 2 =10)
(1) ਅਸ਼ੋਕ ਚੱਕਰ ਦਾ ਕੀ ਭਾਵ ਹੈ ? 
(2) ਅੰਬਚੂਰ ਕਿਸੇ ਕੰਮ ਆਉਂਦਾ ਹੈ।
(3) ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਜੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖਿਆ ਦਿੱਤੀ?
(4) ਬਾਲ ਖੇਡ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ?
 (5) ਡਾਕਟਰ ਹੱਸ-ਹੱਸ ਕੇ ਦੁਹਰਾ ਕਿਉਂ ਹੋਇਆ?
(6) ਕੀੜੀ  ਕਿਹੋ ਜਿਹੀ ਦਿਸਦੀ ਹੈ?
(7) ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ?

10. ਕੋਈ ਪੰਜ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੇ :-                        (5 x 2 =10)
ਰਸੋਈ, ਮੋਹ, ਉਸਤਾਦੀ ਕਰਨੀ, ਮੁਸੀਬਤ, ਧਰਤੀ, ਸਕੂਲ, ਗਿਆਨ, ਅਲਖ ਮਕਾਉਣਾ। 
11. ਹੇਠ ਲਿਖਿਆਂ ਵਾਕਾਂ ਵਿੱਚੋਂ ਪੜਨਾਂਵ ਚੁਣੇ :-                                       (2)
ਤੂੰ ਵੀ ਮੇਰੇ ਨਾਲ ਖੋਤੇ  ਉੱਤੇ ਬੈਠ ਜਾ।  
12 ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੇ :-                     (9)
ਅੱਖੀਂ ਡਿੱਠਾ ਮੇਲਾ, ਗਰਮੀ ਦੀ ਰੁੱਤ, ਕਿਸੇ ਇਤਿਹਾਸਕ ਸਥਾਨ ਦੀ ਯਾਤਰਾ, ਪੰਦਰਾਂ ਅਗਸਤ, ਮੇਰਾ ਸਕੂਲ 

13 . ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਪੱਤਰ/ਬਿਨੈ-ਪੱਤਰ ਲਿਖੇ । (6)
 ਆਪਣੇ ਮਿੱਤਰ/ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੇ । 
ਜਾਂ 
ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਲਈ ਪੱਤਰ ਲਿਖੋ । 
14 ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਕਹਾਣੀ ਲਿਖੇ।                  (4) 
ਦਰਜ਼ੀ ਅਤੇ ਹਾਥੀ ਜਾਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ 

15. ਦੁੱਤ ਅੱਖਰ ਕਿਹੜੇ ਹੁੰਦੇ ਹਨ। ਉਦਾਹਰਨਾਂ ਸਹਿਤ ਦੱਸੋ ।                      (2)  
ਪੜਨਾਂਵ ਕਿਸਨੂੰ ਕਹਿੰਦੇ ਹਨ? ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends