PSEB POLTICAL SCIENCE 10+2 SEPTEMBER EXAM SAMPLE PAPER 2024

PSEB POLTICAL SCIENCE 10+2 SEPTEMBER EXAM SAMPLE PAPER 2024

Paper Pol. Science Time: 3 hrs. Class 10+2  M.M. 80

ਭਾਗ   (ੳ) 

ਸਾਰੇ ਪਸ਼ਨ ਜ਼ਰੂਰੀ  ਹਨ । 35  x 1 = 35 

(1) The Political system' ਪੁਸਤਕ  ਦਾ ਲੇਖਕ  ਕੌਣ ਹੈ?
 (ੳ) ਅਕਬਰ 
(ਅ) ਬਲੰਸਲੀ  
(ੲ) ਡੇਵਿਡ ਈਸਟਨ 
(ਸ) ਮੈਕਸ ਵੈਬਰ 
(2) ਰਾਜਨੀਤਿਕ ਪ੍ਰਣਾਲੀ ਪੁਸਤਕ ਕਦੋਂ ਪ੍ਰਕਾਸ਼ਿਤ ਕੀਤੀ ਗਈ ?
 (ੳ) 1952 ਵਿੱਚ  
(ਅ) 1956 ਵਿੱਚ  
(ੲ) 1953 ਵਿੱਚ 
(ਸ) 1959 ਵਿੱਚ 
 3. ਮਹਾਤਮਾ ਗਾਂਧੀ ਦਾ ਜਨਮ---ਅਕਤੂਬਰ ਨੂੰ ---- ਵਿਖੇ ਹੋਇਆ। 
(4) ਉਦਾਰਵਾਦ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ  ਤੋਂ ਹੋਈ ਹੈ।
(ੳ) ਟੁਟੋਨਿਕ
(ਅ) ਅੰਗ੍ਰੇਜੀ
(ੲ) ਲਾਤੀਨੀ 
(ਸ)   ਫਰੈਂਚ  
(5) ਰਾਜਨੀਤਿਕ ਸ਼ਬਦ---- ਦਾ ਪ੍ਰਤੀਕ ਹੈ ।
 (ੳ) ਕਾਨੂੰਨੀ ਦਬਾਅ ਸ਼ਕਤੀ 
(ਅ) ਸੀਮਾਵਾਂ
(ੲ) ਸੰਸਥਾ 
(ਸ) ਅੰਤਰ ਨਿਰਭਰ 
(6) ਰਾਜਨੀਤਿਕ ਵਿਵਸਥਾ ਭਿੰਨ-ਭਿੰਨ ਅੰਗਾਂ ਜਾਂ ਹਿੱਸਿਆਂ ਨਾਲ ਬਣਦੀ ਹੈ । (ਸਹੀ/ਗਲਤ) 
7) ਮਾਰਕਸਵਾਦ ਦਾ ਜਨਮ ਦਾਤਾ ਕੌਣ ਹੈ?
 (ੳ) ਰੂਸੋ 
(ਅ) ਮਹਾਤਮਾ ਗਾਂਧੀ
(ੲ) ਮਿਲ
(ਸ) ਕਾਰਲ  ਮਾਰਕਸ
(8) ਸਮਕਾਲੀ ਉਦਾਰਵਾਦ ਦੀ ਧਾਰਨਾ ਰਾਜ ਨੂੰ ----------
 (ੳ)  ਇੱਕ ਬੁਰਾਈ ਮੰਨਦੀ ਹੈ ।
(ਅ) ਰਾਜ ਸੂਰਾ ਨਹੀਂ ਹੈ ਅਤੇ ਅਰਥ ਵਿਵਸਥਾ ਤੇ ਨਿਯੰਤਰਨ ਦਾ ਸਮਰਥਨ ਕਰਦੀ ਹੈ । 
(ੲ)  ਘੱਟ ਤੋਂ ਘੱਟ ਕੰਮ ਸੌਂਪੇ ਜਾਣ ਦੇ ਪੱਖ ਵਿੱਚ ਹੈ ।
(9) ਵਰਗ ਸੰਘਰਸ਼ ਦਾ ਸਿਧਾਂਤ ਕਿਸਨੇ ਦਿੱਤਾ ਹੈ?
(ੳ) ਹਾਬਸ
(ਅ) ਲਾਕ 
(ੲ) ਮਾਰਕਸ 
(ਸ) ਰੂਸ 
(10) ----------ਕਾਰਲ ਮਾਰਕਸ ਦੀਆਂ ਮਹੱਤਵਪੂਰਨ ਰਚਨਾਵਾਂ ਵਿੱਚ ਇੱਕ ਹੈ ।
(11) ਦਾਸ ਪੈਪੀਟਲ ਪੁਸਤਕ ਕਿਸਨੇ ਲਿਖੀ ਹੈ?
(ੳ) ਮਾਓ 
(ਅ ) ਕਾਰਮਸ ਮਾਰਕਸ
(ੲ)  ਲੈਨਿਨ 
(ਸ) ਲਾਸਕੀ 
12) ਮਾਰਕਸ ਵਾਦ ਦਾ ਜਨਮ ਦਾਤਾ ਨਾਸਕੀ ਹੈ । (ਸੋਹੀ/ਗਲਤ)
(13) ਮਹਾਤਮਾ ਗਾਂਧੀ ਜੀ ਦੇ ਜੀਵਨ ਤੇ ਪ੍ਰਭਾਵ ਪਾਉਣ ਵਾਲੇ ਦੋ  ਧਾਰਮਿਕ ਗ੍ਰੰਥਾਂ ਦੇ ਨਾਂ ਲਿਖੇ ।
(14) ਮਹਾਤਮਾ ਗਾਂਧੀ ਨੂੰ ਭਾਰਤ ਦਾ ਰਾਸ਼ਟਰੀ ---ਕਿਹਾ ਜਾਂਦਾ ਹੈ । 
(15) ਭਾਰਤ ਵਿੱਚ ਨਾਂ ਮਾਤਰ ਕਾਰਜਪਾਲਿਕਾ ਪ੍ਰਧਾਨ ਕੌਣ ਹੋ ? 
(16) ਭਾਰਤ ਵਿੱਚ -----ਸਾਲ ਦੇ ਨਾਗਰਿਕ ਨੂੰ ਮਤਾਧਿਕਾਰ ਪ੍ਰਾਪਤ ਹੈ ।
(17) ਭਾਰਤ ਦੇ  -------ਰਾਜ ਵਿੱਚ ਸਭ ਤੋਂ ਪਹਿਲਾਂ ਪੰਚਾਇਤਾ ਸਥਾਪਿਤ ਕੀਤੀਆਂ ਗਈਆਂ ਸਨ ।
(18) ਭਾਰਤ ਵਿੱਚ ਹੁਣ ਕਿਹੜੀ ਦਲ-ਪ੍ਰਣਾਲੀ ਪ੍ਰਚਲਿਤ ਹੈ? 
 (ੳ) ਬਹੁ-ਦਲ ਪ੍ਰਣਾਲੀ 
(ਅ) ਇਕਹਿਰੀ ਦਲ ਪ੍ਰਣਾਲੀ
(ੲ)  ਦੋ ਦਲ ਪ੍ਰਣਾਲੀ
 (ਸ) ਉਪਰੋਕਤ ਸਾਰੇ
(19) ਭਾਰਤ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ---- ਸੰਨ ਵਿੱਚ ਹੋਈਆ ਸਨ। 
(20) ਭਾਰਤੀ ਲੋਕਤੰਤਰ ਦੀਆਂ ਦੋ ਸਮੱਸਿਆਵਾਂ ਲਿਖੇ ।
(21) ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ? (ਸਹੀ/ਗਲਤ)
 (22) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ?
(23) ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਇਸ ਦੇਸ ਕੇ ਲਈ ਗਈ ਸੀ।
(ਅ) ਰੂਸ (ਅ)  ਜਪਾਨ   ((ੲ) ) ਕਨੇਡਾ  (ਸ) ਇੰਗਲੈਂਡ 
(24) ਭਾਰਤ ਵਿੱਚ ਹੁਣ ਤੱਕ----- ਲੋਕ ਸਭਾ ਚੋਣਾ ਹੋ ਚੁੱਕੀਆਂ ਹਨ ।
(25) ਲਿਬਰਲਿਜਮ ਸ਼ਬਦ ਦਾ ਕੀ ਅਰਥ ਹੈ । 
(26) ਕਾਰਲ ਮਾਨ ਦਾ ਜਨਮ ਕਦੋਂ  ਅਤੇ ਕਿੱਥੇ ਹੋਇਆ ।
(27) ਉਦਾਰਵਾਦ ਦੇ ਦੋ ਰੂਪ ਲਿਖੇ।
(28) ਮਾਰਕਸ ਦੀਆਂ ਦੋ ਪੁਸਤਕਾਂ ਦੇ ਨਾਂ ਲਿਖੇ ।
29 ਸਤਿਆਗ੍ਰਹਿ ਦੀ ਕੋਈ ਇੱਕ ਵਿਧੀ ਲਿਖੇ ?
(30) ਭਾਰਤ ਵਿੱਚ ...... ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ ।
(31) ਭਾਰਤ ਵਿੱਚ ਪਾਏ ਜਾਂਦੇ ਜਾਣ ਵਾਲੇ ਖੇਤਰੀ ਦਲਾਂ  ਦੇ ਨਾ ਲਿਖੋ । 
(32) ਭਾਰਤ ਵਿੱਚ ਇੱਕ ਦਲ ਪ੍ਰਣਾਲੀ ਹੈ । ਸਹੀ / ਗਲਤ)
(33) ਕਿਸੇ ਇੱਕ ਰਾਸ਼ਟਰੀ ਦਲ ਦਾ ਨਾਂ ਲਿਖੇ ।
(34) ਗ੍ਰਾਮ ਪੰਚਾਇਤ ਦਾ ਕਾਰਜਕਾਲ ------- ਹੁੰਦਾ ਹੈ ।
(35) ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ?

ਭਾਗ - (ਅ)

2. ਕੋਈ ਪੰਜ ਪ੍ਰਸ਼ਨ ਕਰੋ । ਹਰ ਇੱਕ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ :-  (2x 5 =10) 

(1) ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਕਾਰਜ ਹਨ?
(2) ਸਮਕਾਲੀ ਉਦਾਰਵਾਦ ਤੇ ਸੰਖੇਪ ਨੋਟ ਲਿਖੇ ।
(3) ਮਾਰਕਸਵਾਦ ਕੀ ਹੈ?
(4) ਮਹਾਤਮਾ ਗਾਂਧੀ ਦੇ ਅਹਿੰਸਾ ਸੰਬੰਧੀ ਵਿਚਾਰ ਦੀ ਵਿਸਥਾਰ ਨਾਲ ਵਿਆਖਿਆ ਕਰੋ ।
(5) ਭਾਰਤੀ ਲੋਕਤੰਤਰ ਦੀਆਂ ਤਿੰਨ ਪ੍ਰਮੁੱਖ ਸਮੱਸਿਆਵਾਂ ਦਾ ਵਰਣਨ ਕਰੋ । 
(6) ਨਗਰਪਾਲਿਕਾ ਦੇ ਚਾਰ ਮੁੱਖ ਕੰਮ ਲਿਖੋ ।
 (7)  ਦਲ ਪ੍ਰਣਾਲੀ ਦੀਆਂ ਕੋਈ ਚਾਰ ਕਮੀਆਂ ਲਿਖੋ ।
(8) ਭਾਰਤੀ ਜਨਤਾ ਪਾਰਟੀ ਦੇ ਮੁੱਢਲੇ ਸਿਧਾਂਤ ਲਿਖੇ ।


ਭਾਗ - (ੲ)  ਵੱਡੇ ਉੱਤਰਾ ਵਾਲੇ ਪ੍ਰਸ਼ਨ । 

3. ਸਾਰੇ ਪ੍ਰਸ਼ਨ ਜ਼ਰੂਰੀ ਹਨ ।   (6x 3=18 )

(1) ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਲਿਖੇ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਿਸਤਾਰ ਸਹਿਤ ਵਰਣਨ ਕਰੋ । ਜਾਂ 
ਉਦਾਰਵਾਦ ਦਾ ਕੀ ਅਰਥ ਹੈ? ਇਸਦੇ ਦੋ ਰੂਪ ਕਿਹੜੇ ਹਨ। ਇਹਨਾਂ ਦੇ ਰੂਪਾਂ ਪੁਰਾਤਨ ਉਦਾਰਵਾਦ ਅਤੇ ਆਧੁਨਿਕ ਉਦਾ ਵਿਚਕਾਰ ਅੰਤਰ ਲਿਖੋ ।
(2) ਮਾਰਕਸਵਾਦ ਦੇ ਮੁੱਖ ਸਿਧਾਤਾਂ ਦਾ ਵਰਣਨ ਕਰੋ । ਜਾਂ
ਮਹਾਤਮਾ ਗਾਂਧੀ ਦੇ ਆਦਰਸ਼ ਰਾਜ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
(3) : ਭਾਰਤੀ ਲੋਕਤੰਤਰ ਵਿੱਚ ਅਨੇਕਾਂ ਦੋਸ਼ ਹਨ । ਟਿੱਪਣੀ ਕਰੋ ।
ਗ੍ਰਾਮ ਪੰਚਾਇਤ ਦੀ ਬਣਤਰ ਅਤੇ ਕੰਮਾਂ ਦਾ ਵਰਣਨ ਕਰੋ ।

ਭਾਗ - (ਸ)   (6x2 =12 )

ਹੇਠ ਲਿਖੇ ਸ੍ਰੋਤ  ਅਧਾਰਿਤ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :-

ਮਾਰਕਸਵਾਦੀ ਸਾਮਵਾਦ ਦਾ ਮੂਲ ਅਧਾਰ ਉਨ੍ਹਾਂ ਦਾ ਤਰਕ ਸ਼ਾਸ਼ਤਰ ਸਬੰਧੀ ਭੌਤਿਕਵਾਦ ਸੀ । ਇਸ ਸਿਧਾਂਤ ਦੁਆਰਾ ਮਾਰਕਸ ਨੇ ਸਮਾਜ ਦੇ ਵਿਕਾਸ ਦੇ ਨਿਯਮਾਂ ਨੂੰ ਲੱਭਣ ਦਾ ਯਤਨ ਕੀਤਾ । ਇਹ ਸਿਧਾਂਤ ਉਸਨੇ ਆਪਣੇ ਦਾਰਸ਼ਨਿਕ ਗੁਰੂ ਹੀਗਲ ਤੋਂ ਲਿਆ ਜੋ ਇਹ ਕਹਿੰਦਾ ਸੀ, "ਸੰਸਾਰ  ਵਿੱਚ ਸਾਰੇ ਵਿਕਾਸ ਦਾ ਕਾਰਨ ਵਿਰੋਧਾਂ ਦਾ ਸੰਘਰਸ਼ ਤੋਂ ਹੁੰਦਾ ਹੈ । " ਪਰ ਮਾਰਕਸ ਨੇ ਹੀਗਲ ਦੇ ਵਿਚਾਰਵਾਦੀ ਸਿਧਾਂਤ ਨੂੰ ਭੌਤਿਕਤਾ ਦੇ ਰੰਗ ਰੰਗ ਦਿੱਤਾ । ਇਸ ਲਈ ਉਸਨੇ ਕਿਹਾ ਕਿ ਮਨੁੱਖੀ ਸਮਾਜ ਵਿੱਚ ਪ੍ਰਗਤੀ ਵਰਗਾਂ ਵਿੱਚ ਆਰਥਿਕ ਸੰਘਰਸ਼ ਦੇ ਕਾਰਨ ਹੁੰਦੀ ਹੈ। 

(1) ਮਾਰਕਸਵਾਦੀ ਸਾਮਵਾਦ ਦਾ ਮੂਲ ਅਧਾਰ ਕੀ ਸੀ? 
(2) ਤਰਕ ਸ਼ਾਸਤਰ ਸੰਬੰਧੀ ਭੌਤਿਕਵਾਦ ਦੁਆਰਾ ‘ਮਾਰਕਸ ਨੇ ਕੀ ਲੱਭਣ ਦਾ ਯਤਨ ਕੀਤਾ ਹੈ।
(3) ਮਾਰਕਸ ਦਾ ਤਰਕਸ਼ਾਸਤਰ ਸੰਬੰਧੀ ਤੱਤਿਕਵਾਦ ਦਾ ਸਿਧਾਂਤ -----ਤੋਂ ਲਿਆ ਗਿਆ ਹੈ ।
(4) ਮਾਰਕਸ ਨੂੰ ਹੀਗਲ ਦੇ ਪ੍ਰਥਮਵਾਦੀ ਵਿਚਾਰਵਾਦੀ ਸਿਧਾਂਤ ਨੂੰ ਕਿਸ ਰੰਗ ਵਿੱਚ ਰੰਗ ਦਿੱਤਾ ।
(5) ਕਾਰਲ ਮਾਰਕਸ ਨੇ ਕੀ ਕਿਹਾ ਹੈ?
(6) ਕਿਸਨੇ ਕਿਹਾ ਸੀ ,"ਸੰਸਾਰ ਵਿੱਚ ਸਾਰੇ ਵਿਕਾਸ ਦਾ ਕਾਰਨ ਵਿਰੋਧਾਂ ਦੇ ਸੰਘਰਸ਼ ਤੋਂ ਹੁੰਦਾ ਹੈ"।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends