MID DAY MEAL WORKER TRAINING: ਬੀਪੀਈਓ ਸਿੱਧਵਾਂਬੇਟ-1 ਜਗਦੀਪ ਸਿੰਘ ਜੌਹਲ ਵੱਲੋਂ ਮਿੱਡ ਡੇ ਮੀਲ ਵਰਕਰਾਂ ਦੀ ਟ੍ਰੇਨਿੰਗ
ਲੁਧਿਆਣਾ,26 ਅਗਸਤ 2024
ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ਼੍ਰੀਮਤੀ ਰਵਿੰਦਰ ਕੌਰ ਦੇ ਨਿਰਦੇਸ਼ਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਿੱਧਵਾਂਬੇਟ-1 ਜਗਦੀਪ ਸਿੰਘ ਜੌਹਲ ਵੱਲੋਂ ਬਲਾਕ ਦੇ ਸਮੂਹ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਮਿੱਡ-ਡੇ-ਮੀਲ ਕੁੱਕਾਂ ਦੀ ਟ੍ਰੇਨਿੰਗ, ਸਰਕਾਰੀ ਪ੍ਰਾਇਮਰੀ ਸਕੂਲ ਸਦਰਪੁਰਾ ਵਿਖੇ ਸੈਂਟਰ ਹੈੱਡ ਟੀਚਰ ਮੈਡਮ ਹਰਵਿੰਦਰ ਕੌਰ ਦੀ ਦੇਖ-ਰੇਖ ਹੇਠ ਕਾਰਵਾਈ ਗਈ।
ਟ੍ਰੇਨਿੰਗ ਵਾਸਤੇ ਸਰਕਾਰੀ ਹਸਪਤਾਲ ਸਿੱਧਵਾਂਬੇਟ ਤੋਂ ਕਮਿਊਨਿਟੀ ਹੈੱਲਥ ਅਫ਼ਸਰ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮੈਡੀਕਲ ਗ੍ਰੈਜੂਏਟ ਮੈਡਮ ਰਣਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ। ਬਲਾਕ ਖੇਡ ਅਫ਼ਸਰ ਸ੍ਰੀ ਲਵਪ੍ਰੀਤ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਦੀਪ ਸਿੰਘ ਜੌਹਲ ਨੇ ਵੀ ਟ੍ਰੇਨਿੰਗ ਨੂੰ ਸੰਬੋਧਨ ਕੀਤਾ ।
ਬੁਲਾਰਿਆਂ ਨੇ ਜਿੱਥੇ ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਬਰਕਰਾਰ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ, ਉੱਥੇ ਹੋਰ ਬਹੁਤ ਸਾਰੀਆਂ ਲੁੜੀਂਦੀਆਂ ਜਾਣਕਾਰੀਆਂ ਵੀ ਮੁਹੱਈਆ ਕਰਵਾਈਆਂ ਗਈਆਂ। ਖਾਣੇ ਨੂੰ ਬਣਾਉਣ ਤੋਂ ਪਹਿਲਾਂ ਅਨਾਜ ਦੀ ਸਫ਼ਾਈ, ਸਰੀਰ, ਹੱਥਾਂ ਅਤੇ ਨਹੁੰਆਂ ਦੀ ਸਫ਼ਾਈ ਤੋਂ ਲੈ ਕੇ ਖਾਣਾ ਪਰੋਸਣ ਤੱਕ ਦੀ ਮੁਕੰਮਲ ਜਾਣਕਾਰੀ ਤੋਂ ਲੈ ਕੇ ਗੈਸ ਸਲੰਡਰ ਦੀ ਸੁਰੱਖਿਅਤ ਵਰਤੋਂ ਅਤੇ ਅੱਗ ਲੱਗਣ ਤੋਂ ਬਚਣ ਲਈ ਸਾਵਧਾਨੀਆਂ ਵੀ ਪ੍ਰਮੁੱਖਤਾ ਨਾਲ਼ ਦਿੱਤੀਆਂ ਗਈਆਂ।
ਮੈਡਮ ਅਮਨਿੰਦਰ ਕੌਰ ਵੱਲੋਂ ਮੰਚ ਸੰਚਾਲਨ ਕੀਤਾ ਗਿਆ ਅਤੇ ਇਸ ਸਮੇਂ ਸਕੂਲ ਸਟਾਫ਼ ਵਿੱਚੋਂ ਸ੍ਰੀ ਦਵਿੰਦਰ ਸਿੰਘ, ਸਤਵਿੰਦਰ ਸਿੰਘ ਤੋਂ ਇਲਾਵਾ, ਮੈਡਮ ਦਲਜੀਤ ਕੌਰ ਅਤੇ ਹਰਪ੍ਰੀਤ ਕੌਰ ਵੀ ਸ਼ਾਮਲ ਰਹੀਆਂ। ਬੁਲਾਰਿਆਂ ਮੁਤਾਬਿਕ ਮਿੱਡ-ਡੇ-ਮੀਲ ਕੁੱਕਾਂ ਵਾਸਤੇ ਇਹ ਟ੍ਰੇਨਿੰਗ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।