CABINET MEETING TODAY: ਕੈਬਨਿਟ ਮੀਟਿੰਗ ਅੱਜ, ਅਹਿਮ ਫੈਸਲੇ ਹੋਣ ਦੀ ਸੰਭਾਵਨਾ

 ਚੰਡੀਗੜ੍ਹ, 14 ਅਗਸਤ 2024: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ 14 ਅਗਸਤ ਨੂੰ ਸਵੇਰੇ 10 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਹੋਣ ਜਾ ਰਹੀ ਹੈ।



ਇਸ ਮੀਟਿੰਗ ਵਿੱਚ ਰਾਜ ਦੇ ਵਿਕਾਸ ਅਤੇ ਲੋਕਾਂ ਦੇ ਭਲੇ ਲਈ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੀਟਿੰਗ ਦੇ ਏਜੰਡੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਸੂਬੇ ਦੇ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮੀਟਿੰਗ ਵਿੱਚ ਕਿਹੜੇ-ਕਿਹੜੇ ਫੈਸਲੇ ਲਏ ਜਾਂਦੇ ਹਨ, ਇਸ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਬੇ ਦੇ ਮੁਲਾਜ਼ਮਾਂ ਨੂੰ ਵੀ ਇਸ ਮੀਟਿੰਗ ਤੋਂ  ਵੱਡੀਆਂ ਉਮੀਦਾਂ ਹਨ। ਸੂਬੇ ਦੀਆਂ ਸਮੂਹ ਮੁਲਾਜ਼ਮ ਯੂਨੀਅਨਾਂ ਡੀਏ ਵਿੱਚ ਵਾਧੇ  ਸਬੰਧੀ ਅਹਿਮ ਮੰਗਾਂ ਤੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। 

Featured post

SOE - MERITORIOUS SCHOOL ADMISSION 2025 : ਸਕੂਲ ਆਫ ਐਮੀਨੈਂਸ ਵਿਚ ਦਾਖਲੇ ਲਈ SYLLABUS/ NUMBER OF SEATS / ELIGIBILITY/ SELECTION PROCESS ਜਾਰੀ

SOE - MERITORIOUS  SCHOOL ADMISSION 2025 : ਸਕੂਲ ਆਫ ਐਮੀਨੈਂਸ ਵਿਚ ਦਾਖਲੇ ਲਈ SYLLABUS/ NUMBER OF SEATS / ELIGIBILITY/ SELECTION PROCESS ਜਾਰੀ  ਚ...

RECENT UPDATES

Trends