SAD NEWS:ਗਰਮੀ ਕਾਰਨ ਸਰਕਾਰੀ ਸਕੂਲ ਦੇ ਬੱਚੇ ਦੀ ਮੌਤ
ਫ਼ਤਹਿਗੜ੍ਹ ਸਾਹਿਬ, 15 ਜੁਲਾਈ 2024( ਜਾਬਸ ਆਫ ਟੁਡੇ)
ਅੱਜ ਸਵੇਰੇ ਹੀ ਇੱਕ ਮਾੜੀ ਖਬਰ ਸਾਹਮਣੇ ਆਈ ਹੈ । ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਮੰਡੀ ਗੋਬਿੰਦਗੜ੍ਹ ਦੇ ਨਰਸਰੀ ਜਮਾਤ ਦੇ ਵਿਦਿਆਰਥੀ ਦੀ ਜ਼ਿਆਦਾ ਗਰਮੀ ਕਾਰਨ ਬੁਖਾਰ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਬੀਪੀਈਓ ਹਰਵੇਲ ਸਿੰਘ ਵੱਲੋਂ ਦਿੱਤੀ ਗਈ ਹੈ।
- MID DAY MEAL CALCULATOR UPPER PRIMARY: ਮਿਡ ਡੇ ਮੀਲ ਕੈਲਕੁਲੇਟਰ , ਮਹੀਨੇ ਦਾ ਹਿਸਾਬ ਚੁਟਕੀਆਂ ਵਿੱਚ
- MID DAY MEAL CALCULATOR ( Primary ) : ਮਿਡ ਡੇ ਮੀਲ ਕੈਲਕੁਲੇਟਰ , ਪ੍ਰਾਇਮਰੀ
- UPDATED MERIT LIST OF TEACHER RECRUITMENT IN YEAR 1992, 1994, 1996, 1997,2001, 2002, 2006 , 2010, 2012 , 2017 , 2020 , 7654, 6060, 3442 , 3582 RECRUITMENT
ਬੜੇ ਦਿਨਾਂ ਤੋਂ ਸੂਬੇ ਵਿੱਚ ਮੀਹ ਨਾ ਪੈਣ ਕਾਰਨ ਉਮਸ ਭਰੀ ਗਰਮੀ ਨਾਲ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ, ਉਪਰੋਂ ਬਿਜਲੀ ਦੇ ਕਟਾਂ ਨੇ ਵੀ ਲੋਕਾਂ ਦਾ ਬੁਰਾ ਹਾਲ ਕੀਤਾ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਨੇ ਕਿਹਾ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜ਼ੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ।ਇਸ ਮੰਦਭਾਗੀ ਘਟਨਾ ਤੋਂ ਬਾਅਦ ਸਕੂਲ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।