ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਨਵੀਂ ਨੀਤੀ ਜਾਰੀ ਕੀਤੀ
ਚੰਡੀਗੜ੍ਹ, 3 ਜੁਲਾਈ 2024 : ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਦੇ ਸਮੂਹ ਦਿਵਿਆਂਗਜਤ ਕਰਮਚਾਰੀਆਂ ਲਈ ਨਵੀਂ ਨੀਤੀ ਜਾਰੀ ਕੀਤੀ ਹੈ। ਇਸ ਨੀਤੀ ਅਨੁਸਾਰ, ਇਹ ਕਰਮਚਾਰੀ ਹਰ ਸਾਲ ਪੰਜ ਦਿਨਾਂ ਦੀ ਵਿਸ਼ੇਸ਼ ਕੈਜੂਅਲ ਲੀਵ ਲੈ ਸਕਣਗੇ ਤਾਂ ਜੋ ਉਹ ਅਪੰਗਤਾ ਸਬੰਧੀ ਸਮਰੱਥਾ ਵਿਕਾਸ (Capacity Development) ਸਬੰਧੀ ਸੈਮੀਨਾਰਾਂ/ਵਰਕਸ਼ਾਪਾਂ ਵਿੱਚ ਸ਼ਾਮਿਲ ਹੋ ਸਕਣ।
ਇਹ ਲੀਵ 3 ਦਸੰਬਰ ਨੂੰ ਮਨਾਏ ਜਾਂਦੇ ਵਿਸ਼ਵ ਅਪੰਗਤਾ ਦਿਵਸ ਅਤੇ 4 ਜਨਵਰੀ ਨੂੰ ਮਨਾਏ ਜਾਂਦੇ ਲੂਈਸ ਬ੍ਰੇਲ ਦੇ ਜਨਮ ਦਿਨ ਤੋਂ ਇਲਾਵਾ ਬਾਕੀ ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ ਅਵੇਲ ਕਰ ਸਕਦੇ ਹਨ।
ਇਸ ਨੀਤੀ ਦਾ ਉਦੇਸ਼ ਦਿਵਿਆਂਗਜਤ ਕਰਮਚਾਰੀਆਂ ਨੂੰ ਸਮਾਜ ਵਿੱਚ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਹੈ।