ਸੀ-ਪਾਈਟ ਕੈਂਪ 'ਚ ਫੌਜ (ਅਗਨੀਵੀਰ) ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਸਿਖਲਾਈ ਸੁਰੂ


ਸੀ-ਪਾਈਟ ਕੈਂਪ 'ਚ ਫੌਜ (ਅਗਨੀਵੀਰ) ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਸਿਖਲਾਈ ਸੁਰੂ

ਲੁਧਿਆਣਾ, 15 ਜੁਲਾਈ (ਜਾਬਸ ਆਫ ਟੁਡੇ) - ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਫੌਜ (ਅਗਨੀਵੀਰ), ਬੀ.ਐਸ.ਐਫ., ਸੀ.ਆਰ.ਪੀ.ਐਫ., ਸੀ.ਏ.ਪੀ.ਐਫ. ਅਤੇ ਪੰਜਾਬ ਪੁਲਿਸ ਦੀ ਫਿਜੀਕਲ ਅਤੇ ਲਿਖਤੀ ਪੇਪਰ ਲਈ ਅੱਜ 15 ਜੁਲਾਈ ਤੋਂ 31 ਜੁਲਾਈ ਤੱਕ ਮੁਫ਼ਤ ਤਿਆਰੀ ਕਰਵਾਈ ਜਾ ਰਹੀ ਹੈ।



ਇਸ ਸਬੰਧੀ ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਜਿਹੜੇ ਨੌਜਵਾਨਾਂ ਆਰਮੀ (ਅਗਨੀਵੀਰ), ਬੀ.ਐਸ.ਐਫ., ਸੀ.ਆਰ.ਪੀ.ਐਫ., ਸੀ.ਏ.ਪੀ.ਐਫ. ਅਤੇ ਪੰਜਾਬ ਪੁਲਿਸ ਦੀ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਥਾਨਕ ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹਨ।


ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਯੁਵਕ ਕੈਪ ਵਿੱਚ ਫਿਜੀਕਲ ਅਤੇ ਲਿਖਤੀ ਪੇਪਰ ਦੀਆਂ ਕਲਾਸਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਂਪਾਂ ਦਾ ਲਾਹਾ ਲੈ ਸਕਦੇ ਹਨ। ਨੌਜਵਾਨ ਫਿਜੀਕਲ ਅਤੇ ਲਿਖਤੀ ਟੈਸਟ ਦੀ ਸਿਖਲਾਈ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਸ ਵਿੱਚ ਆਧਾਰ ਕਾਰਡ, 10ਵੀਂ ਜਾ 12ਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋ ਸ਼ਾਮਲ ਹਨ, ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।


ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 78885-86296 ਅਤੇ 81988-00853 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends