SCHOOL REOPENING: ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਸਮੂਹ ਸਕੂਲਾਂ ਨੂੰ ਮਿਡ ਡੇ ਮੀਲ ਸਬੰਧੀ ਗਾਈਡਲਾਈਨਜ਼
ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਕਿਚਨ ਕਮ ਸਟੋਰ ਅਤੇ ਮਿਡ ਡੇ ਮੀਲ ਬਣਾਉਣ ਵਿੱਚ ਵਰਤਣਯੋਗ ਸਮੱਗਰੀ ਦੀ ਸਾਫ-ਸਫਾਈ ਸਬੰਧੀਪੰਜਾਬ ਸਟੇਟ ਮਿਡ ਡੇ ਮਿਲ ਸੁਸਾਇਟੀ ਵੱਲੋਂ ਸਮੂਹ ਸਕੂਲਾਂ ਨੂੰ ਗਾਈਡਲਾਈਨ ਸਾਰੀ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਮੂਹ ਸਕੂਲਾਂ ਨੂੰ ਲਿਖਿਆ ਗਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਮਿਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕੁੱਕ ਕਮ ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਮਿਡ ਡੇ ਮੀਲ ਬਣਾਉਣ ਵਿੱਚ ਵਰਤਣਯੋਗ ਸਮੱਗਰੀ ਦੀ ਸਾਫ-ਸਫਾਈ ਸਬੰਧੀ ਹੇਠ ਲਿਖੀਆਂ ਹਦਾਇਤਾਂ ਵਰਤੀਆਂ ਜਾਣ:-
ਛੁੱਟੀਆਂ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਕੁੱਕ ਕਮ ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਬਰਤਨਾਂ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ।
► ਰਾਸ਼ਨ ਅਤੇ ਅਨਾਜ ਦੀ ਚੰਗੀ ਤਰ੍ਹਾਂ ਜਾਂਚ ਕਰਵਾਈ ਜਾਵੇ ਤਾਂ ਜੋ ਸਕੂਲ ਖੁਲਣ ਉਪਰੰਤ ਸਕੂਲੀ ਬੱਚਿਆਂ ਨੂੰ ਮਿਡ ਡੇ ਮੀਲ ਦੇਣ ਵਿੱਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਆਟਾ ਪਿਸਵਾਉਣ ਤੋਂ ਪਹਿਲਾਂ ਕਣਕ ਨੂੰ ਚੰਗੀ ਤਰ੍ਹਾਂ ਧੁੱਪ ਲੁਆਈ ਜਾਵੇ। ਰਸੋਈ ਵਿੱਚ ਕਿਸੇ ਤਰ੍ਹਾਂ ਦੇ ਜਾਲੇ ਆਦਿ ਨਹੀਂ ਹੋਣੇ ਚਾਹੀਦੇ, ਰਸੋਈ ਵਿੱਚ ਵਰਤਣਯੋਗ ਪਾਣੀ ਜੇਕਰ ਟੈਂਕੀ ਰਾਹੀਂ ਆ ਰਿਹਾ ਹੈ ਤਾਂ ਉਸ ਟੈਂਕੀ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕੀਤੀ ਜਾਵੇ। ਅੱਗ ਬੁਝਾਊ ਯੰਤਰ ਰਿਫਿਲ ਹੋਇਆ ਹੋਣਾ ਚਾਹੀਦਾ ਹੈ. ਇਸਦੀ ਮਿਆਦ ਖਤਮ ਤਾਂ ਨਹੀਂ ਹੋਈ ਇਸਦੀ ਜਾਂਚ ਕਰਵਾਈ ਜਾਵੇ।