*ਅਧਿਆਪਕਾਂ ਵਲੋਂ ਪੱਲਿਓਂ ਖਰਚੀਆਂ ਗ੍ਰਾਂਟਾਂ ਜੋ ਵਿਭਾਗ ਵਲੋਂ ਵਾਪਿਸ ਲੈ ਲਈਆਂ ਗਈਆਂ ਨੂੰ ਵਾਪਿਸ ਜਾਰੀ ਕੀਤਾ ਜਾਵੇ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*
ਮੋਹਾਲੀ :- 9 ਜੂਨ ( PBJOBSOFTODAY) ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਲੋਂ ਅਤੇ ਸਮੱਗਰ ਸਿੱਖਿਆ ਅਭਿਆਨ ਤਹਿਤ ਬਹੁਤ ਸਾਰੀਆਂ ਗ੍ਰਾਂਟਾ ਦੀ ਰਾਸ਼ੀ ਖਰਚਣ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਵਾਪਿਸ ਲੈ ਲਈਆਂ ਗਈਆਂ ਸਨ ਜਿਹਨਾਂ ਨੂੰ ਦੁਬਾਰਾ ਭੇਜਿਆ ਜਾਵੇ।
ਕਿਉਂਕਿ ਬਹੁਤ ਸਾਰੇ ਅਧਿਆਪਕਾਂ ਨੇ ਬਹੁਤ ਸਾਰਾ ਖਰਚਾ ਪੱਲਿਓਂ ਕਰਕੇ ਕੰਮ ਕਰਵਾਏ ਸਨ ਜਿਸ ਕਰਕੇ ਵਖ ਵਖ ਦੁਕਾਨਦਾਰਾਂ ਦੀਆਂ ਅਦਾਇਗੀਆਂ ਕਰਨੀਆਂ ਰਹਿੰਦੀਆਂ ਹਨ ਸੋ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਕੇ ਇਹਨਾਂ ਗ੍ਰਾਟਾਂ ਨੂੰ ਦੁਬਾਰਾ ਜਲ਼ਦ ਜਾਰੀ ਕਰਨਾ ਚਾਹੀਦਾ ਹੈ ।ਇਸ ਸਮੇਂ ਚਰਨਜੀਤਸਿੰਘ, ਅਰਵਿੰਦਰ ਸਿੰਘ,ਗੁਰਪ੍ਰੀਤ ਸਿੰਘ ਹੁਲਕਾ,ਸੰਦੀਪ ਸਿੰਘ,ਵਰਿੰਦਰ ਸਿੰਘ,ਗੁਰਬੀਰ ਸਿੰਘ,ਗੁਰਪ੍ਰਿਤਪਾਲ ਸਿੰਘ,ਦਰਸ਼ਨ ਸਿੰਘ,ਤਾਰਾ ਚੰਦ,ਮਨੋਜ ਕੁਮਾਰ,ਹਰਪ੍ਰੀਤ ਸਿੰਘ,ਵੇਦ ਪ੍ਰਕਾਸ਼,ਸੋਹਣ ਸਿੰਘ,ਗੁਲਜ਼ੀਤ ਸਿੰਘ ਆਦਿ ਸਾਥੀ ਹਾਜ਼ਰ ਸਨ ।