ਅਧਿਆਪਕਾਂ ਦੀਆਂ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਖੋਲਿਆ ਜਾਵੇ : ਡੀ ਟੀ ਐੱਫ
ਚੋਣ ਜ਼ਾਬਤੇ ਕਾਰਣ ਬਦਲੀਆਂ ਦੀ ਰੋਕੀ ਪ੍ਰਕਿਰਿਆ ਛੁੱਟੀਆਂ ਵਿੱਚ ਹੋਵੇ ਪੂਰੀ: ਡੀ.ਟੀ.ਐੱਫ
ਦੂਰ ਦੇ ਜਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ 'ਤੇ ਬਦਲਿਆ ਜਾਵੇ: ਡੀ.ਟੀ.ਐੱਫ
ਕਰੋਨਿਕ ਬਿਮਾਰੀ ਦੇ ਪੀੜਤਾਂ ਅਤੇ ਸਪੈਸ਼ਲ ਕੈਟਾਗਰੀ ਲਈ ਪੂਰਾ ਸਾਲ ਹੋਵੇ ਬਦਲੀਆਂ ਦਾ ਪ੍ਰਬੰਧ: ਡੀ.ਟੀ.ਐੱਫ
ਅੰਮ੍ਰਿਤਸਰ, 8 ਜੂਨ (): ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੀਆਂ ਅਰਜੀਆਂ ਦੀ ਮੰਗ ਲਈ ਈ-ਪੰਜਾਬ ਪੋਰਟਲ ਖੋਲ੍ਹਿਆ ਗਿਆ ਸੀ। ਇਸ ਪੋਰਟਲ 'ਤੇ ਬਦਲੀ ਲਈ ਆਨਲਾਈਨ ਬਿਨੈ ਪੱਤਰ ਦੇਣ ਲਈ 12 ਮਾਰਚ 2024 ਤੋਂ 19 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਦਰਮਿਆਨ ਚੋਣ ਜਾਬਤਾ ਲੱਗਣ ਕਾਰਣ ਬਦਲੀਆਂ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ ।
ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਚਾਲੂ ਕਰਦਿਆਂ ਗਰਮੀ ਦੀਆਂ ਛੁੱਟੀਆਂ ਵਿੱਚ ਇਸ ਪ੍ਰਕ੍ਰਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ ਸਮੂਹ ਅਧਿਆਪਕਾਂ ਨੂੰ ਇਸ ਪੋਰਟਲ 'ਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸੈਸ਼ਨ 2021-22 ਵਿੱਚ ਬਦਲੀ ਕਰਾਉਣ ਵਾਲੇ ਉਨ੍ਹਾਂ ਅਧਿਆਪਕਾਂ ਨੂੰ, ਜਿੰਨ੍ਹਾਂ ਅਧਿਆਪਕਾਂ ਦੀ ਬਦਲੀ ਸੈਸ਼ਨ 2022-23 ਜਾਂ 2023-24 ਵਿੱਚ ਦੇਰੀ ਨਾਲ ਲਾਗੂ ਹੋਈ ਸੀ, ਸੈਸ਼ਨ 2024-25 ਵਿੱਚ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ 'ਤੇ ਕਿਸੇ ਤਰ੍ਹਾਂ ਦੀ ਸ਼ਰਤ ਨਾ ਲਗਾਈ ਜਾਵੇ।
ਡੀ.ਟੀ.ਐੱਫ. ਆਗੂਆਂ ਗੁਰਬਿੰਦਰ ਸਿੰਘ ਖੈਰਾ, ਜਰਮਨਜੀਤ ਸਿੰਘ ਛੱਜਲਵੱਡੀ ,ਚਰਨਜੀਤ ਸਿੰਘ ਰਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਕੰਵਲਜੀਤ ਸਿੰਘ,ਨਰੇਸ਼ ਕੁਮਾਰ, ਵਿੱਪਨ ਰਿਖੀ, ਗੁਰਿੰਦਰਜੀਤ ਸਿੰਘ ਮਾਨਾਂਵਾਲਾ, ਹਰਪ੍ਰੀਤ ਸਿੰਘ ਨਰਿੰਜਨਪੁਰ, ਬਿਕਰਮਜੀਤ ਸਿੰਘ ਵਡਾਲਾ ਭਿੱਟੇਵੱਡ, ਜੁਝਾਰ ਸਿੰਘ ਟਪਿਆਲਾ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਮਨਜੀਤ ਸਿੰਘ ਚੀਮਾ ਬਾਠ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਵਰਨਾਲੀ, ਨਵਤੇਜ ਸਿੰਘ ਰਈਆ, ਬਲਦੇਵ ਕ੍ਰਿਸ਼ਨ, ਪਰਮਿੰਦਰ ਸਿੰਘ ਰਾਜਾਸਾਂਸੀ, ਬਲਦੇਵ ਮੰਨਣ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਮੁਨੀਸ਼ ਪੀਟਰ, ਬਲਜਿੰਦਰ ਸਿੰਘ ਆਦਿ ਨੇ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਕਿ ਦੂਰ ਦੇ ਜਿਲ੍ਹਿਆਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਬਦਲਿਆ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਅਨੇਕਾਂ ਅਧਿਆਪਕਾਂ ਨੂੰ ਦੁਰੇਡੇ ਖੇਤਰਾਂ ਵਿੱਚ ਆਉਣ ਜਾਣ ਦੌਰਾਨ ਹੋਈਆਂ ਸੜਕੀ ਦੁਰਘਟਨਾਵਾਂ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ। ਕਰੋਨਿਕ ਬਿਮਾਰੀ ਦੇ ਪੀੜਤਾਂ ਅਤੇ ਸਪੈਸ਼ਲ ਕੈਟਾਗਰੀ ਲਈ ਪੂਰਾ ਸਾਲ ਬਦਲੀਆਂ ਲਈ ਲੋੜੀਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਸ ਨਾਲ ਅਜਿਹੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਆਪਣੇ ਕੰਮ ਵਾਲੇ ਸਥਾਨ ਤੇ ਪਹੁੰਚਣ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਜਾ ਸਕੇ।