2364 ETT BHRTI STATION ALLOTMENT: ਨਵਨਿਯੁਕਤ 2364 ਈਟੀਟੀ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਸ਼ਡਿਊਲ ਜਾਰੀ

 ਸਿੱਖਿਆ ਵਿਭਾਗ ਪੰਜਾਬ ਵਿੱਚ ਈ.ਟੀ.ਟੀ. ਕਾਡਰ ਦੀਆਂ ਬਾਰਡਰ ਏਰੀਆ ਦੀਆਂ ਅਸਾਮੀਆਂ ਭਰਨ ਲਈ ਸਟੇਸ਼ਨ ਚੋਣ ਸ਼ੁਰੂ


**ਚੰਡੀਗੜ੍ਹ, 20 ਸਤੰਬਰ 2024 ( ਜਾਬਸ ਆਫ ਟੁਡੇ) ਸਿੱਖਿਆ ਵਿਭਾਗ ਪੰਜਾਬ ਨੇ ਬਾਰਡਰ ਏਰੀਆ ਦੀਆਂ 2364 ਈ.ਟੀ.ਟੀ. ਕਾਡਰ ਦੀਆਂ ਅਸਾਮੀਆਂ ਭਰਨ ਲਈ ਸਟੇਸ਼ਨ ਚੋਣ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਕਿਰਿਆ 21 ਸਤੰਬਰ 2024 ਤੋਂ 24 ਸਤੰਬਰ 2024 ਤੱਕ ਚੱਲੇਗੀ।

ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਚੁਆਇਸ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈ ਡੀ ਵਿੱਚ ਭਰ ਸਕਦੇ ਹਨ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ, ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ।

ਇਸ ਤੋਂ ਇਲਾਵਾ, ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੇ ਚੁਣੇ ਗਏ ਸਟੇਸ਼ਨਾਂ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ, ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਵਿਭਾਗ ਦੀ MIS ਸ਼ਾਖਾ ਵੱਲੋਂ ਅਲਾਟ ਹੋ ਜਾਵੇਗਾ।



ਇਸ ਤੋਂ ਇਲਾਵਾ, ਜੋ ਉਮੀਦਵਾਰ 6635 ਭਰਤੀ ਅਧੀਨ ਪਹਿਲਾਂ ਹੀ ਬਾਰਡਰ ਏਰੀਆ ਦੇ 6 ਜਿਲਿਆਂ ਵਿੱਚ ਨਿਯੁਕਤ ਅਤੇ ਬਤੌਰ ਈ.ਟੀ.ਟੀ ਟੀਚਰ ਕੰਮ ਕਰ ਰਹੇ ਹਨ, ਉਹ ਉਮੀਦਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ, ਪ੍ਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਤੇ ਉਹ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ।



ਸਿੱਖਿਆ ਵਿਭਾਗ, ਪੰਜਾਬ ਨੇ ਈ.ਟੀ.ਟੀ. ਕਾਡਰ ਦੀਆਂ 2364 ਆਸਾਮੀਆਂ ਭਰਨ ਲਈ ਸਟੇਸ਼ਨ ਚੋਣ ਦਾ ਸ਼ਡਿਊਲ ਜਾਰੀ ਕੀਤਾ


ਚੰਡੀਗੜ੍ਹ, 13 ਸਤੰਬਰ 2024( ਜਾਬਸ ਆਫ ਟੁਡੇ) ਸਿੱਖਿਆ ਵਿਭਾਗ, ਪੰਜਾਬ ਵੱਲੋਂ ਈ.ਟੀ.ਟੀ. ਕਾਡਰ ਦੀਆਂ 2364 ਆਸਾਮੀਆਂ ਭਰਨ ਲਈ ਸਟੇਸ਼ਨ ਚੋਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਮਿਤੀ 06.03.2020 ਨੂੰ ਇਸ ਸਬੰਧੀ ਵਿਗਿਆਪਨ ਜਾਰੀ ਕੀਤਾ ਗਿਆ ਸੀ ਅਤੇ ਸਿਲੈਕਟ ਹੋਈਆਂ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਸੂਚੀ ਮਿਤੀ 25.07.2024 ਨੂੰ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਸੀ।

ਹੁਣ, ਮੈਰਿਟ ਅਨੁਸਾਰ ਯੋਗ ਪਾਏ ਗਏ ਉਮੀਦਵਾਰਾਂ ਵਿੱਚੋਂ ਵੱਖ-ਵੱਖ ਕੈਟਾਗਰੀਆਂ ਦੀਆਂ ਉਪਲਬਧ ਖਾਲੀ ਅਸਾਮੀਆਂ ਵਿਰੁੱਧ ਸਟੇਸ਼ਨ ਚੋਣ ਕਰਵਾਈ ਜਾਣੀ ਹੈ। ਸਟੇਸ਼ਨ ਚੋਣ ਉਪਰੰਤ ਉਮੀਦਵਾਰਾਂ ਵੱਲੋਂ ਚੁਣੇ ਗਏ ਸਟੇਸ਼ਨਾਂ 'ਤੇ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਵੱਲੋਂ ਨਿਯੁੱਕਤੀ ਪੱਤਰ ਜਾਰੀ ਕੀਤੇ ਜਾਣਗੇ।

ਸਟੇਸ਼ਨ ਚੋਣ ਸਬੰਧੀ ਸ਼ਡਿਊਲ ਵਿਭਾਗ ਵੱਲੋਂ ਮਿਤੀ 16.09.2024 ਤੱਕ ਵਿਭਾਗ ਦੀ ਵੈਬਸਾਈਟ 'ਤੇ ਪਬਲਿਕ ਨੋਟਿਸ ਰਾਹੀਂ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।


25-07-2024

 2364 ETT TEACHERS PROVISIONAL SELECTION LIST OUT 



2364 ETT TEACHERS MERIT LIST AFTER COURT CASE 22-07-2024 RELEASED 

2364 ਅਸਾਮੀਆਂ ਤੇ ਭਰਤੀ ਲਈ ਮੈਰਿਟ ਸੂਚੀ ਜਾਰੀ - ਡਾਊਨਲੋਡ ਕਰਨ ਲਈ ਲਿੰਕ 


2364 ETT BHRTI COUNSELING SCHEDULE ON 19-06-2024 :

Download here 

2364 ETT BHRTI COUNSELING SCHEDULE ON 18-06-2024 : 



2364 ETT BHRTI COUNSELING SCHEDULE ON 15-06-2024 : download here 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends