ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ
ਚੰਡੀਗੜ੍ਹ, 22 ਮਈ 2024
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਜੂਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰਾਂ ਵੱਲੋਂ ਭਾਗ ਲਿਆ ਗਿਆ। ਇਸ ਮੀਟਿੰਗ ਵਿੱਚ ਲੈਕਚਰਾਰ ਕਾਡਰ ਦੇ ਤੱਤਕਾਲੀ ਮਸਲਿਆਂ ਤੇ ਚਰਚਾ ਕੀਤੀ ਗਈ| ਇਸ ਬਾਰੇ ਦੱਸਦਿਆ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਦੌਰਾਨ ਪਿਛਲੇ ਢਾਈ ਮਹੀਨੇ ਤੋਂ ਲੈਕਚਰਾਰ ਕਾਡਰ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਡਿਊਟੀਆਂ ਸ਼ਿਕਾਇਤ ਸੈੱਲ, ਐਫ ਐੱਸ ਟੀ, ਐੱਸ ਐਸ ਟੀ ਟੀਮਾਂ, sveep ਟੀਮਾਂ, ਟ੍ਰੇਨਿੰਗ ਟੀਮਾਂ ਅਤੇ ਹੋਰ ਚੋਣ ਟੀਮਾਂ ਲਗਾਤਾਰ ਚੱਲ ਰਹੀਆਂ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਡਿਊਟੀਆਂ ਦੌਰਾਨ ਗੈਜ਼ਿਟਿਡ ਛੁੱਟੀ ਵਾਲੇ ਦਿਨ ਵੀ ਬਹੁਤੀ ਵਾਰ ਡਿਊਟੀ ਹੁੰਦੀ ਹੈ ਅਤੇ ਨਾਲ਼ ਹੀ ਹੁਣ ਜਦੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਐਲਾਨ ਦਿੱਤੀਆਂ ਗਈਆਂ ਹਨ ਉਸ ਸਮੇਂ ਵੀ ਇਹ ਡਿਊਟੀ ਜ਼ਾਰੀ ਹੈ।
ਇਸ ਦੇ ਨਾਲ਼ ਹੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਸਟਾਫ ਨੂੰ ਟ੍ਰੇਨਿੰਗ ਦੇਣ ਲਈ ਰਿਹਲਸਲਾਂ ਵੀ ਛੁੱਟੀ ਵਾਲੇ ਦਿਨ ਹੀ ਰੱਖੀਆਂ ਗਈਆਂ ਹਨ| ਸੂਬਾ ਸੀਨੀਅਰ ਮੀਤ ਪ੍ਰਧਾਨ ਸ. ਜਗਤਾਰ ਸਿੰਘ ਸੈਦੋਕੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਅਮਲੇ ਪਾਸੋਂ ਛੁੱਟੀਆਂ ਦੇ ਦਿਨਾਂ ਵਿੱਚ ਲਏ ਕੰਮ ਬਦਲੇ ਕਰਮਚਾਰੀਆਂ ਨੂੰ ਇਵਜੀ ਛੁੱਟੀਆਂ ਦਿੱਤੀਆਂ ਜਾਣ| ਇਥੇ ਇਹ ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਇਵਜੀ ਛੁੱਟੀ ਦੇ ਦਾ ਪ੍ਰਚਲਣ ਨਹੀਂ ਹੈ ਜਦੋਂ ਕਿ ਦੂਸਰੇ ਵਿਭਾਗਾਂ ਵਿੱਚ ਸੀ . ਐੱਸ ਆਰ ਨਿਯਮਾਂ ਤਹਿਤ ਇਵਜੀ ਛੁੱਟੀ ਦੇਣ ਦੀ ਰਵਾਇਤ ਚਾਲੂ ਹੈ ।
ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਲੈਕਚਰਾਰ ਚੋਣ ਡਿਊਟੀ ਕਰ ਰਹੇ ਹਨ ਉਹਨਾਂ ਨੂੰ ਦਫ਼ਤਰ ਦੇ ਕਰਮਚਾਰੀਆਂ ਦੀ ਤਰਜ਼ ਤੇ ਕਮਾਈ ਛੁੱਟੀ ਦਿੱਤੀ ਜਾਵੇ |ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਵਾਲੀਆ, ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ,ਗੁਰਪ੍ਰੀਤ ਸਿੰਘ ਢਿੱਲੋਂ,ਚਰਨ ਦਾਸ,ਦਿਲਬਾਗ ਸਿੰਘ ਬਰਾੜ, ਨਾਇਬ ਸਿੰਘ,ਅਵਤਾਰ ਸਿੰਘ ਧਨੋਆ, ਰਾਮਵੀਰ ਸਿੰਘ, ਕਰਮਜੀਤ ਸਿੰਘ ਹੁਸੈਨਪੁਰਾ ਪੂਰਾ,ਰਾਜ ਕੁਮਾਰ,ਪੂਰਨ ਸਹਿਗਲ ਅਤੇ ਹੋਰ ਮੌਜ਼ੂਦ ਸਨ।