ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਸ ਵੈਲਫੇਅਰ ਐਸ਼ੋਸੀਏਸ਼ਨ ਦੀ ਹੋਈ ਚੋਣ


ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਸ ਵੈਲਫੇਅਰ ਐਸ਼ੋਸੀਏਸ਼ਨ ਦੀ ਹੋਈ ਚੋਣ

ਮੁਹਾਲੀ :- ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਸ ਵੈਲਫੇਅਰ ਐਸ਼ੋਸ਼ੀਏਸ਼ਨ ਦੀ ਮੀਟਿੰਗ ਸੈਕਟਰ 79 ਵਿਖੇ ਹੋਈ। ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਐੱਸ.ਐੱਸ. ਔਜਲਾ ਨੂੰ ਸ੍ਰਪ੍ਰਸਤ, ਕੇ.ਕੇ. ਸੈਣੀ ਨੂੰ ਪ੍ਰਧਾਨ, ਗੁਰਮੇਲ ਸਿੰਘ ਮੌਜੇਵਾਲ ਨੂੰ ਸੀਨੀ. ਮੀਤ ਪ੍ਰਧਾਨ, ਬਖਸੀਸ਼ ਸਿੰਘ ਨੂੰ ਮੀਤ ਪ੍ਰਧਾਨ, ਓਮ ਪ੍ਰਕਾਸ਼ ਚੁਟਾਨੀ ਨੂੰ ਜਨਰਲ ਸਕੱਤਰ, ਸੰਜੀਵ ਰਾਬੜਾ ਨੂੰ ਵਿੱਤ ਸਕੱਤਰ, ਮਧੁਕਰ ਭਟਮਾਗਰ ਨੂੰ ਜਾਇੰਟ ਸਕੱਤਰ, ਗੌਰਵ ਥਾਪਰ ਨੂੰ ਆਡਿਟ ਆਫਿਸਰ, ਰੁਪਿੰਦਰ ਕੌਰ ਨਾਗਰਾ ਨੂੰ ਆਰਗੇਨਾਈਜ਼ਰ ਸਕੱਤਰ ਅਤੇ ਜਸਵੀਰ ਸਿੰਘ ਗੜਾਂਗ ਨੂੰ ਪ੍ਰੈੱਸ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ।



ਮੀਟਿੰਗ ਵਿੱਚ ਮੁਹਾਲੀ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਹਾਲੀ ਦੇ ਛੋਟੇ-ਵੱਡੇ ਬੱਚਿਆਂ ਲਈ ਖੇਡ ਮੈਦਾਨਾਂ ਦੀ ਬਹੁਤ ਘਾਟ ਹੈ, ਭਾਵੇਂ ਕੁਝ ਹੱਦ ਤੱਕ ਮੁਹਾਲੀ ਚ ਖੇਡ ਸਟੇਡੀਅਮ ਹਨ ਪਰ ਹਰ ਬੱਚੇ ਦਾ ਖੇਡ ਸਟੇਡਿਅਮ ਚ ਜਾ ਕੇ ਖੇਡਣਾ ਨਾ ਮੁਮਕਿਨ ਹੈ ਜਿਸ ਕਾਰਨ ਮੁਹਾਲੀ ਵਿੱਚ ਪਾਰਕਾਂ ਦੇ ਨਾਲ ਖੇਡ ਮੈਦਾਨ ਵੀ ਹੋਵੇ ਬਹੁਤ ਜ਼ਰੂਰੀ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਮ.ਐੱਸ. ਔਜਲਾ ਅਤੇ ਕੇ.ਕੇ. ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਨਫੈਡਰੇਸ਼ਨ ਵਲੋਂ ਖੇਡ ਮੈਦਾਨਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਪਾਰਕਾਂ ਦੇ ਰੱਖ ਰਖਾਵ ਲਈ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਅਤੇ ਮੇਅਰ ਨੂੰ ਜਲਦੀ ਮਿਲਿਆ ਜਾਵੇਗਾ ਅਤੇ ਪੈਡਿੰਗ ਕੰਮ ਕਰਵਾਉਣ ਲਈ ਪੂਰੀ ਚਾਰਾਜੋਈ ਕੀਤੀ ਜਾਵੇਗੀ। ਬਰਸਾਤੀ ਪਾਣੀ ਦੀ ਸਮੱਸਿਆ ਅਤੇ ਟ੍ਰੈਫਿਕ ਦੀ ਸਮੱਸਿਆ ਸਬੰਧੀ ਵੀ ਪ੍ਰਸ਼ਾਸਨ ਨਾਲ ਜਲਦੀ ਤੋਂ ਜਲਦੀ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਨਾਰੇਸ਼ ਵਰਮਾ, ਰਾਜਵੰਤ ਸਿੰਘ, ਵੀਰਾਂ ਵਾਲੀ ਬਲਬੀਰ ਸਿੰਘ, ਵਰਿੰਦਰ ਸਿੰਘ, ਰਾਜਨ ਗੁਪਤਾ ਅਤੇ ਮੌਲੀ ਬੈਦਵਾਣ ਤੋਂ ਸਰਪੰਚ ਬੀ.ਕੇ. ਗੋਇਲ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends