ਸਸਤੀਆਂ ਤੇ ਅਸਾਨ ਕਿਸ਼ਤਾਂ ਤੇ ਪ੍ਰਾਪਰਟੀਆਂ ਖਰੀਦਣ ਦੇ ਚਾਹਵਾਨ 8 ਮਾਰਚ ਤੋਂ ਪਹਿਲਾਂ ਕਰਵਾਉਣ ਰਜਿਸ਼ਟ੍ਰਸ਼ਨ- ਚੇਅਰਮੈਨ ਦੀਪਕ ਅਰੋੜਾ
ਮੋਗਾ, 4 ਮਾਰਚ:
ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਆਪਣੀਆਂ ਪੂਰਨ ਤੌਰ ਤੇ ਵਿਕਸਤ ਅਤੇ ਬਿਹਤਰ ਸਕੀਮਾਂ ਵਿੱਚ ਮਨ ਪਸੰਦ ਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਪ੍ਰਾਪਤ ਕਰਕੇ ਨਵਾਂ ਰਿਹਾਇਸ਼ੀ/ਕਾਰੋਬਾਰ ਪ੍ਰਫੁੱਲਿਤ ਕਰਨ ਲਈ ਫ੍ਰੀ ਹੋਲਡ ਆਧਾਰ ਤੇ ਈ-ਆਕਸ਼ਨਟ ਪ੍ਰਣਾਲੀ ਰਾਹੀਂ ਜਾਇਦਾਦਾਂ ਦੀ ਬੋਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਬਣੇ ਫੂਡ ਕੋਰਟਾਂ ਅਤੇ ਵੱਖ ਵੱਖ ਸਕੀਮਾਂ ਵਿੱਚ ਪਾਰਕਿਗਾਂ ਨੂੰ ਠੇਕੇ ਤੇ ਦੇਣ ਲਈ ਈ ਨਿਲਾਮੀ ਕੀਤੀ ਜਾ ਰਹੀ ਹੈ। ਇਸ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 8 ਮਾਰਚ, 2024 ਨਿਸ਼ਚਿਤ ਕੀਤੀ ਗਈ ਹੈ।
ਇਹ ਜਾਣਕਾਰੀ ਚੇਅਰਮੈਨ ਨਗਰ ਸੁਧਾਰ ਟਰਸ ਮੋਗਾ ਸ੍ਰੀ ਦੀਪਕ ਅਰੋੜਾ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜੋ ਵੀ ਇਹ ਪ੍ਰਾਪਰਟੀਆਂ ਖਰੀਦਣ ਦੇ ਚਾਹਵਾਨ ਲੋਕ ਹਨ ਉਹ 8 ਮਾਰਚ ਤੋਂ ਪਹਿਲਾਂ ਪਹਿਲਾਂ ਦਫਤਰ ਦੇ ਪੋਰਟਲ https:www.mogaimprovementtrust.org ਤੇ ਰਜਿਸਟਰਡ ਹੋ ਸਕਦੇ ਹਨ। ਸਸਤੀਆਂ ਅਤੇ ਆਸਾਨ ਕਿਸ਼ਤਾਂ ਤੇ ਪ੍ਰਾਪਰਟੀਆਂ ਖ੍ਰੀਦਣ ਦੇ ਚਾਹਵਾਨਾਂ ਲਈ ਇਹ ਇੱਕ ਵਧੀਆ ਮੌਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ ਦਫ਼ਤਰ ਨਗਰ ਸੁਧਾਰ ਟਰੱਸਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਟਰੱਸਟ ਦੀਆਂ ਸਕੀਮਾਂ ਦਾ ਫ਼ਾਇਦਾ ਦੇਣਾ ਅਤੇ ਮੋਗੇ ਦੀ ਸੁੰਦਰਤਾ ਵਿੱਚ ਨਿਖਾਰ ਲਿਆਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਟਰੱਸਟ ਕੋਲ ਠੇਕੇ ਅਤੇ ਕਿਰਾਏ ਤੇ ਦੇਣਯੋਗ ਜਾਇਦਾਦਾਂ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਬਣੀ ਪਾਰਕਿੰਗ, ਲਾਲ ਬਹਾਦਰ ਸ਼ਸ਼ਤਰੀ ਕੰਪਲੈਕਸ ਵਿੱਚ ਬਣੀ ਪਾਰਕਿੰਗ, ਐਸ.ਐਸ.ਐਫ. ਅੱਗੇ ਬਣੀ ਪਾਰਕਿੰਗ, ਰਾਜੀਵ ਗਾਂਧੀ ਸ਼ਾਪਿੰਗ ਕੰਪਲੈਕਸ ਵਿੱਚ ਬਣੀ ਪਾਰਕਿੰਗ ਆਦਿ ਸ਼ਾਮਿਲ ਹਨ।