ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਮਿਲਿਆ

 ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਮਿਲਿਆ -


ਗੌਰਮੈਂਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜਿਲਾ ਲੁਧਿਆਣਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲੁਧਿਆਣਾ ਸ੍ਰੀ ਹਰਜਿੰਦਰ ਸਿੰਘ ਜੀ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਤੇ ਜਿਲ੍ਾ ਲੁਧਿਆਣਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਕਾਲੀਆ ਦੀ ਅਗਵਾਈ ਹੇਠ ਮਿਲਿਆ। ਇਸ ਸਮੇਂ ਜਥੇਬੰਦੀ ਵੱਲੋਂ ਜ਼ਿਲ੍ਾ ਸਿੱਖਿਆ ਅਫਸਰ ਦਾ ਲੁਧਿਆਣੇ ਜ਼ਿਲ੍ਹੇ ਵਿੱਚ ਹਾਜ਼ਰ ਹੋਣ ਤੇ ਸਵਾਗਤ ਕੀਤਾ ਗਿਆ। ਜਥੇਬੰਦੀ ਵੱਲੋਂ ਸਿੱਖਿਆ ਅਧਿਕਾਰੀ ਨਾਲ ਅਧਿਆਪਕਾਂ ਦੀਆਂ ਚੋਣ ਡਿਊਟੀਆਂ, ਬੋਰਡ ਸਬੰਧੀ ਵੱਖ-ਵੱਖ ਡਿਊਟੀਆਂ ਤੇ ਅਧਿਆਪਕਾਂ ਦੇ ਸਕੂਲਾਂ ਦੀਆਂ ਰੋਜਾਨਾ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। 



ਜਿਸ ਸਬੰਧੀ ਜ਼ਿਲ੍ਾ ਸਿੱਖਿਆ ਅਧਿਕਾਰੀ ਵੱਲੋਂ ਜਿੰਮੇਵਾਰੀ ਅਤੇ ਸੰਜੀਦਗਾ ਢੰਗ ਨਾਲ ਗੱਲਬਾਤ ਸੁਣੀ ਗਈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਤੇ ਮਸਲੇ ਪਹਿਲ ਤੇ ਆਧਾਰ ਤੇ ਹੱਲ ਕਰਨ ਦੀ ਗੱਲ ਕਹੀ ਗਈ। ਜਥੇਬੰਦੀ ਵੱਲੋਂ ਜ਼ਿਲ੍ਾ ਸਿੱਖਿਆ ਅਧਿਕਾਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਗੌਰਮੈਂਟ ਸਕੂਲ ਟੀਚਰ ਯੂਨੀਅਨ ਪੰਜਾਬ ਜਿਲਾ ਲੁਧਿਆਣਾ ਦਾ ਮਹੀਨਾਵਾਰ ਵਫਦ ਹਰ ਮਹੀਨੇ ਦੀ 10 ਤਰੀਕ ਨੂੰ ਜਿਲਾ ਸਿੱਖਿਆ ਅਫਸਰ ਲੁਧਿਆਣਾ ਨੂੰ ਮਿਲਿਆ ਕਰੇਗਾ। ਜੇਕਰ ਕਿਸੇ ਵੀ ਅਧਿਆਪਕ ਜਾਂ ਕਰਮਚਾਰੀ ਦਾ ਕੋਈ ਵੀ ਮਸਲਾ ਜਾਂ ਸਮੱਸਿਆ ਹੋਵੇ ਤਾਂ ਉਹ ਜਥੇਬੰਦੀ ਦੀ ਜ਼ਿਲ੍ਾ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਉਪਰੰਤ ਆਗੂਆਂ ਵਲੋਂ ਦੱਸਿਆ ਗਿਆ ਕਿ ਜਥੇਬੰਦੀ  ਵੱਲੋਂ  ਜਲਦੀ ਹੀ ਜ਼ਿਲ੍ਾ ਮੁੱਖ ਚੋਣ ਅਧਿਕਾਰੀ ਲੁਧਿਆਣਾ  ਨੂੰ ਲੋਕ ਸਭਾ ਚੋਣਾਂ 2024 ਚੋਣ ਅਮਲੀ ਦੀਆਂ ਸਮੱਸਿਆਵਾਂ ਸਬੰਧੀ ਜਲਦ ਹੀ ਮੰਗ ਪੱਤਰ ਭੇਜਿਆ ਜਾਵੇਗਾ।ਇਸ ਸਮੇਂ ਚਰਨ ਸਿੰਘ ਸਰਾਭਾ, ਟਹਿਲ ਸਿੰਘ ਸਰਾਭਾ, ਮਨੀਸ਼ ਸ਼ਰਮਾ, ਹਰੀਦੇਵ, ਬਲਬੀਰ ਸਿੰਘ ਕੰਗ, ਸੰਜੀਵ ਯਾਦਵ, ਸੰਤੋਖ ਸਿੰਘ ਸਰਾਬਾ, ਜਸਵਿੰਦਰ ਪਾਲ ਸਿੰਘ, ਹਰਵਿੰਦਰ ਸਿੰਘ ਜਾਂਗਪੁਰ, ਜੋਰਾ ਸਿੰਘ ਬੱਸੀਆਂ, ਚਰਨ ਸਿੰਘ ਤਾਜਪੁਰੀ, ਜਗਦੀਸ਼ ਸਿੰਘ ਸਮੇਤ ਆਗੂ ਹਾਜ਼ਰ ਸਨ।    ਜਾਰੀ ਕਰਤਾ - ਟਹਿਲ ਸਿੰਘ ਸਰਾਭਾ 8437189750

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends