ਬਜਟ ਜਾਰੀ ਕਰਕੇ ਫ਼ਰਵਰੀ ਮਹੀਨੇ ਦੀਆਂ ਤਨਖਾਹਾਂ ਤੁਰੰਤ ਜਾਰੀਆਂ ਕੀਤੀਆਂ ਜਾਣ : ਨਵਪ੍ਰੀਤ ਬੱਲੀ

ਬਜਟ ਜਾਰੀ ਕਰਕੇ ਫ਼ਰਵਰੀ ਮਹੀਨੇ ਦੀਆਂ ਤਨਖਾਹਾਂ ਤੁਰੰਤ ਜਾਰੀਆਂ ਕੀਤੀਆਂ ਜਾਣ : ਨਵਪ੍ਰੀਤ ਬੱਲੀ

ਚੰਡੀਗੜ੍ਹ, 18 ਮਾਰਚ 2024 

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਨੇ ਇਕ ਮਤੇ ਰਾਹੀ ਵਿੱਤ ਵਿਭਾਗ ਵੱਲੋਂ ਤਨਖ਼ਾਹ ਪੋਰਟਲ ਬੰਦ ਕਰਨ ਦੀ ਨਿਖੇਧੀ ਕੀਤੀ ਹੈ ।ਸੂਬਾ ਪ੍ਰਧਾਨ ਨਵਪ੍ਰੀਤ ਬੱਲੀ,ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ,ਵਿੱਤ ਸਕੱਤਰ ਸੋਮ ਸਿੰਘ,ਪ੍ਰੈਸ ਸਕੱਤਰ ਐਨ ਡੀ ਤਿਵਾੜੀ ,ਗੁਰਜੀਤ ਸਿੰਘ ਨੇ ਮੰਗ ਕੀਤੀ ਕਿ ਹਰ ਜਿਲੇ ਵਿੱਚ ਦੋ ,ਤਿੰਨ ਮਾਰਚ ਤੱਕ ਤਨਖ਼ਾਹ ਬਿੱਲ ਤਿਆਰ ਹੋ ਗਏ ਸਨ ਪਰ ਵਿੱਤ ਵਿਭਾਗ ਵੱਲੋਂ ਬਜਟ ਨਾ ਜਾਰੀ ਕਰਨ ਕਰਨ ਤੇ ਤਨਖ਼ਾਹ ਪੋਰਟਲ ਬੰਦ ਹੋਣ ਕਾਰਣ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦੀ ਫ਼ਰਵਰੀ ਮਹੀਨੇ ਦੇ ਤਨਖ਼ਾਹ ਬਿੱਲ ਲਟਕ ਗਏ ਹਨ,ਜਿਸ ਕਾਰਣ ਫ਼ਰਵਰੀ ਮਹੀਨੇ ਦੀ ਤਨਖ਼ਾਹ ਅੱਧੇ ਮਹੀਨੇ ਤੋ ਵੱਧ ਮਾਰਚ ਮਹੀਨਾ ਬੀਤਣ ਤੱਕ ਵੀ ਤਨਖ਼ਾਹ ਤੋ ਅਧਿਆਪਕ ਵਾਂਝੇ ਹਨ।ਇੱਥੇ ਇਹ ਦੱਸਣਾ ਬਣਦਾ ਹੈ ਕਿ ਤਕਰੀਬਨ ਸਾਰੇ ਸੈਕੰਡਰੀ ,ਹਾਈ ਸਕੂਲਾਂ ਨੂੰ ਫ਼ਰਵਰੀ ਮਹੀਨੇ ਸੀ ਤਨਖ਼ਾਹ ਮਿਲ ਚੁੱਕੀ ਹੈ ।


ਪਰ ਪ੍ਰਾਇਮਰੀ ਦੇ ਥੌੜੇ ਜਿਹੇ ਬਲਾਕ ਹੀ ਫਰਵਰੀ ਮਹੀਨੇ  ਦੀ ਤਨਖ਼ਾਹ ਪ੍ਰਾਪਤ ਕਰ ਸਕੇ ਹਨ ਬਹੁਤ ਸਾਰੇ ਬਲਾਕ ਤਨਖ਼ਾਹ ਤੋ ਵਾਂਝੇ ਹਨ।ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਮੰਗ ਕਰਦੀ ਹੈ ਕਿ ਬਜਟ ਜਾਰੀ ਕਰਕੇ ਤੇ ਤਨਖ਼ਾਹ ਪੋਰਟਲ ਤੁਰੰਤ ਖੋਲ ਕੇ ਫ਼ਰਵਰੀ ਮਹੀਨੇ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends