ਗ੍ਰਾਂਟਾਂ ਦੀ ਰਾਸ਼ੀ ਦੀ ਲਿਮਿਟ ਪੋਰਟਲ'ਤੋਂ ਵੀ ਚੱਕ ਕੇ ਸਕੂਲ ਮੁਖੀ ਪਾਏ ਘੁੰਮਣ ਘੇਰੀਆਂ ਵਿੱਚ

 ਗ੍ਰਾਂਟਾਂ ਦੀ ਰਾਸ਼ੀ ਦੀ ਲਿਮਿਟ ਪੋਰਟਲ'ਤੋਂ ਵੀ ਚੱਕ ਕੇ ਸਕੂਲ ਮੁਖੀ ਪਾਏ ਘੁੰਮਣ ਘੇਰੀਆਂ ਵਿੱਚ 



ਖਰਚ ਕੀਤੀ ਰਾਸ਼ੀ ਲਈ ਜੇਬਾਂ ਵਿੱਚੋਂ ਭੁਗਤਾਨ ਕਰਨ ਲਈ ਮਜਬੂਰ ਸਕੂਲ ਮੁਖੀ : ਡੀ ਟੀ ਐੱਫ 


ਡੀ ਟੀ ਐੱਫ ਵੱਲੋਂ ਲਿਮਿਟ ਰਾਸ਼ੀ ਵਾਪਸ ਜਾਰੀ ਕਰਨ ਅਤੇ ਇਸਨੂੰ ਖਰਚਣ ਲਈ ਸਮੇਂ ਦੇ ਵਾਧੇ ਦੀ ਮੰਗ 


ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਗ੍ਰਾਂਟ ਦੀ ਰਾਸ਼ੀ ਨੂੰ ਪੀ ਐੱਫ ਐੱਮ ਐੱਸ ( ਪਬਲਿਕ ਫਾਇਨੈਂਸ਼ੀਅਲ ਮੈਨੇਜਮੈਂਟ ਸਿਸਟਮ) ਪੋਰਟਲ ਤੋਂ ਚੱਕ ਲਿਆ ਗਿਆ ਹੈ ਜਿਸ ਨਾਲ ਸਕੂਲਾਂ ਦੇ ਖਾਤਿਆਂ ਵਿੱਚ ਲਿਮਿਟ ਰਾਸ਼ੀ ਸਿਫ਼ਰ ਹੋ ਗਈ ਹੈ। ਪਹਿਲਾਂ ਜ਼ੁਬਾਨੀ ਹੁਕਮਾਂ ਰਾਹੀਂ ਪੀ ਪੀ ਏ( ਪ੍ਰਿੰਟ ਪੇਮੈਂਟ ਅਡਵਾਈਸ) ਜਨਰੇਟ ਕਰਨ ਤੋਂ ਰੋਕਣ ਅਤੇ ਹੁਣ ਲਿਮਿਟ ਵਿੱਚ ਪਈ ਰਾਸ਼ੀ ਨੂੰ ਪੋਰਟਲ ਤੋਂ ਚੱਕ ਲੈਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਮੁਖੀਆਂ ਵੱਲੋਂ ਖਰਚ ਕੀਤੀ ਗਈ ਰਾਸ਼ੀ ਦੇ ਦੁਕਾਨਦਾਰਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਨਹੀਂ ਹੋ ਸਕਣਗੇ। ਪਰ ਦੁਕਾਨਦਾਰਾਂ ਵੱਲੋਂ ਸਕੂਲ ਮੁਖੀਆਂ ਪਾਸੋਂ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਵਿੱਤੀ ਸਾਲ ਦਾ ਆਖ਼ਰ ਮਹੀਨਾ ਹੋਣ ਕਾਰਣ ਉਹ ਇਸ ਵਿੱਤੀ ਵਰ੍ਹੇ ਵਿੱਚ ਵੇਚੇ ਮਾਲ ਦੇ ਭੁਗਤਾਨ ਇਸੇ ਵਿੱਤੀ ਵਰ੍ਹੇ ਵਿੱਚ ਹੀ ਚਾਹੁੰਦੇ ਹਨ ਜੋ ਹੁਣ ਸੰਭਵ ਨਹੀਂ ਜਾਪਦਾ, ਜਿਸ ਕਾਰਣ ਸਕੂਲ ਮੁਖੀਆਂ ਸਾਹਮਣੇ ਖਰੀਦੇ ਸਮਾਨ ਲਈ ਦੁਕਾਨਦਾਰਾਂ ਨੂੰ ਕੁਝ ਨਾ ਕੁਝ ਭੁਗਤਾਨ ਕਰਨ ਦੀ ਸਮੱਸਿਆ ਖੜ੍ਹੀ ਹੋ ਗਈ ਹੈ। 


ਆਗੂਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਇੱਕ ਪਾਸੇ ਗ੍ਰਾਂਟ ਖਰਚਣ ਲਈ ਲਗਾਤਾਰ ਦਬਾਅ ਬਣਾਉਂਦੇ ਰਹਿੰਦੇ ਹਨ ਅਤੇ ਦੂਜੇ ਪਾਸੇ ਪੀ ਐੱਫ ਐੱਮ ਐੱਸ ਪੋਰਟਲ ਤੇ ਉਨ੍ਹਾਂ ਨੂੰ ਜਾਰੀ ਹੋਈ ਰਾਸ਼ੀ ਖਰਚਣ ਤੋਂ ਜ਼ੁਬਾਨੀ ਰੋਕ ਲਾ ਕੇ ਗ੍ਰਾਂਟ ਖਰਚਣ ਦੇ ਰਾਹ ਵਿੱਚ ਰੋੜਾ ਬਣਦੇ ਹਨ ਅਤੇ ਹੁਣ ਲਿਮਿਟ ਰਾਸ਼ੀ ਸਿਫ਼ਰ ਹੋ ਜਾਣ ਕਾਰਣ ਸਕੂਲ ਮੁਖੀਆਂ ਦੁਆਰਾ ਦੁਕਾਨਦਾਰਾਂ ਦੇ ਕੀਤੇ ਜਾਣ ਵਾਲੇ ਭੁਗਤਾਨ ਹੋਣੇ ਸੰਭਵ ਨਹੀਂ ਰਹੇ। 

ਦੁਕਾਨਦਾਰਾਂ ਵੱਲੋਂ ਸਕੂਲ ਮੁਖੀਆਂ ਤੋਂ ਭੁਗਤਾਨ ਦੀ ਮੰਗ ਕੀਤੀ ਜਾ ਰਹੀ ਹੈ


ਜਿਸ ਕਾਰਣ ਸਕੂਲ ਮੁਖੀ ਕੁਝ ਭੁਗਤਾਨ ਆਪਣੇ ਨਿੱਜੀ ਪੱਧਰ 'ਤੇ ਕਰਨ ਲਈ ਮਜ਼ਬੂਰ ਹੋ ਰਹੇ ਹਨ। ਡੀ ਟੀ ਐੱਫ ਦੇ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚੱਕੀ ਗਈ ਲਿਮਿਟ ਰਾਸ਼ੀ ਦੁਬਾਰਾ ਜਾਰੀ ਕੀਤੀ ਜਾਵੇ ਅਤੇ ਇਸ ਰਾਸ਼ੀ ਖਰਚਣ ਲਈ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਕੀਤੇ ਖਰਚਿਆਂ ਦਾ ਦੁਕਾਨਦਾਰਾਂ ਨੂੰ ਭੁਗਤਾਨ ਕੀਤਾ ਜਾ ਸਕੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ?

  27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ? ਆਓ, ਦੇਖੀਏ 27 ਜੁਲਾਈ ਨੂੰ ਤੁਹਾਡੀ ਰਾਸ਼ੀ ਲਈ ਕੀ ਕੁਝ ਖਾਸ ਹੈ: ਮੇਖ (ਮਾਰਚ 21 - ਅਪ੍ਰੈਲ 19) ਆਪਣੀਆਂ ਭਾਵਨਾਵਾਂ ...

RECENT UPDATES

Trends