ਫਾਜ਼ਿਲਕਾ ਡੀ.ਈ.ਓ. ਸੈਕੰਡਰੀ ਆਪਣੀ ਨਾਦਰਸ਼ਰੀ ਹਰਕਤਾਂ ਤੋਂ ਆਵੇ ਬਾਜ, ਬੇਕਸੂਰ ਅਧਿਆਪਕ ਨੂੰ ਤੁਰੰਤ ਕਰੇ ਬਹਾਲ

 *ਫਾਜ਼ਿਲਕਾ ਡੀ.ਈ.ਓ. ਸੈਕੰਡਰੀ ਆਪਣੀ ਨਾਦਰਸ਼ਰੀ ਹਰਕਤਾਂ ਤੋਂ ਆਵੇ ਬਾਜ, ਬੇਕਸੂਰ ਅਧਿਆਪਕ ਨੂੰ ਤੁਰੰਤ ਕਰੇ ਬਹਾਲ।


 *ਮੁਅੱਤਲ ਅਧਿਆਪਕ ਨੂੰ ਸੋਮਵਾਰ ਤੱਕ ਬਹਾਲ ਨਹੀਂ ਕੀਤਾ ਗਿਆ ਤਾਂ ਕੀਤਾ ਜਾਵੇਗਾ ਤਿੱਖਾ ਐਕਸ਼ਨ*- *ਡੀ.ਟੀ.ਐਫ.*

 ਵਿਵਾਦਾਂ ਵਿਚ ਘਿਰੇ ਰਹਿਣ ਦੇ ਸ਼ੌਕੀਨ  ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼ਿਵ ਪਾਲ ਜਦੋਂ ਦਾ ਜ਼ਿਲ੍ਹਾ ਫਾਜ਼ਿਲਕਾ ਵਿਖੇ ਤੈਨਾਤ ਹੋਇਆ ਹੈ, ਨਿੱਤ ਹੀ ਅਧਿਆਪਕ ਵਿਰੋਧੀ ਫੈਸਲੇ ਲੈ ਕੇ ਸਿੱਖਿਆ ਵਿਭਾਗ ਨੂੰ ਬਦਨਾਮ ਕਰਨ 'ਤੇ ਤੁਲਿਆ ਹੋਇਆ ਹੈ।



ਪਿਛਲੇ ਦਿਨੀਂ ਇਕ ਪ੍ਰਾਇਮਰੀ ਅਧਿਆਪਕ ਜੋ ਕਿ ਬੀ.ਐਲ.ਓ. ਡਿਊਟੀ ਕਾਰਨ ਸਕੂਲ ਤੋਂ ਫਾਰਗ ਸੀ, ਪ੍ਰੰਤੂ ਸਕੂਲ ਵਿਚ ਉਸਾਰੀ ਚਲਣ ਕਾਰਣ ਸਕੂਲ ਵਿਚ ਗਿਆ ਹੋਇਆ ਸੀ ਅਤੇ ਫੋਨ ਤੇ ਸਕੂਲ ਦੇ ਕੰਮ ਕਾਰਨ ਕਿਸੇ ਨਾਲ ਗੱਲ ਕਰ ਰਿਹਾ ਸੀ। ਸਿੱਖਿਆ ਅਫਸਰ ਸ਼ਿਵਪਾਲ ਗੋਇਲ ਮੌਕੇ ਤੇ ਪਹੁੰਚ ਕੇ ਬਿਨਾਂ ਕਿਸੇ ਰਿਕਾਰਡ ਚੈੱਕ ਕੀਤੇ, ਮੁਅੱਤਲੀ ਦਾ ਹੁਕਮ ਸੁਣਾ ਦਿੱਤਾ। ਜੋ ਕਿ ਬਹੁਤ ਹੀ ਨਿੰਦਣ ਯੋਗ ਕਾਰਾ ਕੀਤਾ ਹੈ। ਇਸ ਕਾਰਣ ਜਿੱਥੇ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਹੈ। ਅਧਿਆਪਕ ਜਥੇਬੰਦੀਆਂ ਇਸ ਭ੍ਰਿਸ਼ਟ ਅਫਸਰ ਨੂੰ ਚਲਦਾ ਕਰਨ ਲਈ ਕਮਰਕੱਸੇ ਬੰਨ੍ਹ ਰਹੀਆਂ ਹਨ।

ਗੌਰਤਲਬ ਹੈ ਕਿ ਇਸ ਅਫਸਰ ਉਪਰ ਪਹਿਲਾਂ ਹੀ ਕਈ ਕੇਸ ਚੱਲ ਰਹੇ ਹਨ, ਬਾਵਜੂਦ ਇਸ ਦੇ ਸਰਕਾਰ ਨੇ ਇਸ ਨੂੰ ਸਿੱਖਿਆ ਅਫਸਰ ਦੇ ਅਹੁਦੇ ਤੇ ਤੈਨਾਤ ਕੀਤਾ ਹੋਇਆ ਹੈ ਜਿਸ ਨਾਲ ਸਰਕਾਰ ਦੀ ਮਨਸ਼ਾ ਉਪਰ ਸਵਾਲ ਖੜ੍ਹਾ ਹੁੰਦਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਮੁਅੱਤਲ ਅਧਿਆਪਕ ਨੂੰ ਤੁਰੰਤ ਬਹਾਲ ਨਹੀਂ ਕੀਤਾ ਗਿਆ ਤਾਂ ਜਲਦ ਹੀ ਐਕਸ਼ਨ ਉਲੀਕ ਕੇ ਸਿੱਖਿਆ ਦਫਤਰ ਘੇਰਿਆ ਜਾਵੇਗਾ। ਜੇਕਰ ਸਿੱਖਿਆ ਅਫਸਰ ਦਫਤਰ ਨਹੀਂ ਮਿਲਦਾ ਤਾਂ ਉਸ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।


Featured post

Punjab Board Class 10th Result 2025 LINK DATE : 28 ਅਪ੍ਰੈਲ ਨੂੰ ਐਲਾਨੇ ਜਾਣਗੇ 10 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 23 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends