ਸਿੱਖਿਆ ਮੰਤਰੀ ਦੀ ਸਕੂਲ ਵਿਜ਼ਿਟ: 6 ਵਿਦਿਆਰਥੀਆਂ ਦਾ ਕੀਤਾ ਦਾਖਲਾ, 50 ਲੱਖ ਰੁਪਏ ਦੀ ਗ੍ਰਾਂਟ ਜਾਰੀ

 ਸਿੱਖਿਆ ਮੰਤਰੀ ਦੀ ਸਕੂਲ ਵਿਜ਼ਿਟ: 6 ਵਿਦਿਆਰਥੀਆਂ ਦਾ ਕੀਤਾ ਦਾਖਲਾ, 50 ਲੱਖ ਰੁਪਏ ਦੀ ਗ੍ਰਾਂਟ ਜਾਰੀ।


ਭਲਾਣ , ਨੰਗਲ/ ਰੂਪਨਗਰ 16 ਫਰਵਰੀ 2024 

ਅੱਜ  ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਸਰਕਾਰੀ ਪ੍ਰਾਇਮਰੀ ਸਕੂਲ ਭਲਾਣ , ਨੰਗਲ (ਰੂਪਨਗਰ)  ਵਿਖੇ ਆਏ ਅਤੇ ਹਾਜ਼ਰ ਬੱਚਿਆਂ ਦੇ ਮਾਤਾ ਪਿਤਾ, ਪਿੰਡ ਵਾਸੀਆਂ ਦੀ ਜਿੱਥੇ ਸਕੂਲ ਪ੍ਰਤੀ ਯੋਗਦਾਨ ਲਈ ਸਲਾਘਾ ਕੀਤੀ, ਉਥੇ ਹੀ ਸਕੂਲ ਸਟਾਫ ਦੇ ਕੰਮ ਨੂੰ ਦੇਖਦੇ ਹੋਏ, ਉਹਨਾਂ ਦੀ ਹੌਸਲਾ ਅਫਜਾਈ ਸਿੱਖਿਆ ਮੰਤਰੀ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ  ਉਹਨਾਂ ਵੱਲੋਂ ਵੱਲੋਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਕਿੱਟ ਬੈਗ ਵੰਡੇ ਗਏ। ਉਹਨਾਂ ਵੱਲੋਂ ਸਕੂਲ ਵਿੱਚ ਛੇ ਵਿਦਿਆਰਥੀਆਂ ਨੂੰ ਮੌਕੇ ਤੇ ਦਾਖਲ ਕੀਤਾ ਗਿਆ ਤੇ ਦਾਖਲ ਹੋਣ ਆਏ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਸਿੱਖਿਆ ਮੰਤਰੀ  ਵੱਲੋਂ ਇਸ ਮੌਕੇ ਸਕੂਲ ਦੀ ਦੋ ਕਨਾਲ ਜਗਾ ਤੇ ਸ਼ਾਨਦਾਰ ਖੇਡ ਦਾ ਮੈਦਾਨ ਉਸਾਰਨ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਤੇ ਉਹਨਾਂ ਵੱਲੋਂ ਸਕੂਲ ਨੂੰ 50 ਲੱਖ ਰੁਪਏ ਦੀ ਗਰਾਂਟ ਦੇਣ ਦੀ ਗੱਲ ਕਹੀ ਗਈ ਤੇ ਸਕੂਲ ਨੂੰ ਸਕੂਲ ਆਫ ਹੈਪੀਨੈਸ ਵਜੋਂ ਵਿਕਸਿਤ ਕਰਨ ਦੀ ਤਜਵੀਜ ਰੱਖੀ ਗਈ।ਉਹਨਾਂ ਵੱਲੋਂ ਸਕੂਲ ਵਿੱਚ ਨਵ ਨਿਰਮਤ ਚਾਰ ਦੀਵਾਰੀ ਦੇਖੀ ਗਈ ਅਤੇ ਨਾਲ ਹੀ ਨਵ ਨਿਰਮਿਤ ਕੁੜੀਆਂ ਅਤੇ ਮੁੰਡਿਆਂ ਦੇ ਵੱਖਰੇ ਵੱਖਰੇ ਟਾਇਲਟ ਦੇਖ ਕੇ ਸਕੂਲ ਸਟਾਫ ਨੂੰ ਸ਼ਾਬਾਸ਼ੀ ਦਿੱਤੀ ਗਈ। ਉਹਨਾਂ ਵੱਲੋਂ ਸਕੂਲ ਸਟਾਫ ਨੂੰ ਖੁੱਲੇ ਰੂਪ ਵਿੱਚ ਇਹ ਗੱਲ ਕਹੀ ਗਈ ਕਿ ਸਕੂਲ ਪ੍ਰਤੀ ਹਰ ਸੰਭਵ ਉਪਰਾਲਾ ਉਹ ਕਰਨ ਲਈ ਤਿਆਰ ਹਨ ਤੇ ਸਕੂਲ ਸਟਾਫ ਕਿਸੇ ਵੀ ਸਮੇਂ ਸਕੂਲ ਦੇ ਕੰਮਾਂ ਲਈ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।

Featured post

SCHOOL HOLIDAYS IN JULY 2024: ਜੁਲਾਈ ਮਹੀਨੇ ਸਕੂਲਾਂ ਵਿੱਚ ਛੁੱਟੀਆਂ

HOLIDAYS IN THE MONTH OF JULY 2024 :  ਜੁਲਾਈ ਮਹੀਨੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੋਂ ਇਲਾਵਾ ਹੋਰ ਕੋਈ ਛੁੱਟੀ ਨਹੀਂ ਹੈ। ਲੜੀ ਨੰ. ਛੁੱ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends