PSEB BOARD EXAM MOBILE APP: ਐਪ ਦੀ ਨਿਗਰਾਨੀ ਹੇਠ ਹੋਣਗੀਆਂ ਬੋਰਡ ਪ੍ਰੀਖਿਆਵਾਂ, ਇੰਜ ਕਰੋ ਡਾਊਨਲੋਡ

 PSEB BOARD EXAM MOBILE APP: ਐਪ ਦੀ ਨਿਗਰਾਨੀ ਹੇਠ ਹੋਣਗੀਆਂ ਬੋਰਡ ਪ੍ਰੀਖਿਆਵਾਂ, ਇੰਜ ਕਰੋ ਡਾਊਨਲੋਡ 

ਚੰਡੀਗੜ੍ਹ, 5 ਜਨਵਰੀ 2024 ( PBJOBSOFTODAY)

ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ (ਫਰਵਰੀ / ਮਾਰਚ) 2024 ਦੇ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਦੇ ਰੱਖ- ਰਖਾਵ ਲਈ ਬਣਾਈ ਗਈ ਮੋਬਾਇਲ ਐਪ (PSEB-MATQ) ਦੀ ਟ੍ਰੇਨਿੰਗ ਦਿੱਤੀ ਜਾਵੇਗੀ। 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ (ਫਰਵਰੀ/ ਮਾਰਚ-2024) ਦੇ ਪ੍ਰਸ਼ਨ ਪੱਤਰਾਂ ਅਤੇ ਉੱਤਰ ਪੱਤਰੀਆਂ ਦੇ ਰੱਖ ਰਖਾਵ ਲਈ ਇੱਕ ਮੋਬਾਇਲ ਐਪ (PSEB MATQ) ਤਿਆਰ ਕੀਤੀ ਗਈ ਹੈ। ਜਿਸ ਰਾਹੀਂ ਮੁੱਖ ਦਫਤਰ ਤੋਂ ਪਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਬੈਂਕਾਂ ਦੀ ਸੇਫ ਕਸਟਡੀ ਵਿੱਚ ਰੱਖਣ, ਪਰੀਖਿਆ ਵਾਲੇ ਦਿਨ ਪ੍ਰਾਪਤ ਕਰਨ ਅਤੇ ਹਰ ਰੋਜ ਪਰੀਖਿਆ ਸਮਾਪਤ ਹੋਣ ਉਪਰੰਤ ਹੱਲ ਹੋਈਆਂ ਉੱਤਰ ਪੱਤਰੀਆਂ ਦੀ ਇਕੱਤਰ ਕੇਂਦਰਾਂ ਤੇ ਜਮ੍ਹਾਂ ਕਰਵਾਉਣ ਤੱਕ ਮੋਨੀਟਰਿੰਗ ਕੀਤੀ ਜਾਵੇਗੀ। 



ਦਫਤਰ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਮੈਨੇਜਰ ਖੇਤਰੀ ਦਫਤਰ (ਪਸਸਬ) ਅਤੇ ਪ੍ਰਿੰਸੀਪਲ ਕਮ ਕੇਂਦਰ ਕੰਟਰੋਲਰਜ਼ EDUSAT ਰਾਹੀਂ ਮਿਤੀ 09-01-2024 ਨੂੰ ਸਵੇਰੇ 11.40 ਤੋਂ 12.20 ਵਜੇ ਤੱਕ PSEB-MATQ ਐਪ ਸਬੰਧੀ ਜਾਣਕਾਰੀ ਅਤੇ Zoom Meeting ਰਾਹੀਂ ਮਿਤੀ 15-01-2024 ਤੋਂ 24-01-2024 ਤੱਕ ਟ੍ਰੇਨਿੰਗ ਦਿੱਤੀ ਜਾਈ ਹੈ। ਇਸ ਦੇ ਨਾਲ App ਸਬੰਧੀ Help Video ਕੇਂਦਰ ਕੰਟਰੋਲਰਾਂ ਦੇ ਸਕੂਲ ਪ੍ਰੋਫਾਈਲ ਵਿੱਚ ਦਰਜ ਮੋਬਾਇਲ ਨੰ. ਤੇ Whatsapp / Text Message  ਰਾਹੀਂ ਅਤੇ Center Login ਅਪਲੋਡ ਕੀਤੀ ਜਾਵੇਗੀ। ਗੈਰ ਸਰਕਾਰੀ ਸਕੂਲਾਂ‌‌ ਦੇ ਮੁੱਖੀ ਉਹਨਾਂ ਦੇ ਨਜਦੀਕ ਪੈਂਦੇ ਸਰਕਾਰੀ (ਸੀਨੀਅਰ ਸੈਕੰਡਰੀ) ਸਕੂਲ ਵਿਖੇ ਪਹੁੰਚ ਕੇ EDUSAT ਰਾਹੀਂ ਜਾਣਕਾਰੀ ਲੈਣਗੇ।


ਸਮੂਹ ਜਿਲ੍ਹਾ ਸਿੱਖਿਆ ਅਫਸਰਾਂ  ਨੂੰ  ਵੀ ਇਸ ਮੀਟਿੰਗ ਵਿੱਚ ਨਿਰਧਾਰਿਤ ਸਮੇਂ ਤੇ ਹਾਜਰੀ ਯਕੀਨੀ  ਅਤੇ ਜਿਲ੍ਹੇ ਦੇ ਸਮੂਹ ਪ੍ਰਿੰਸੀਪਲ ਕਮ ਕੇਂਦਰ ਕੰਟਰੋਲਰਾਂ ਨੂੰ ਮਿਤੀ 08-01-2024 ਤੱਕ ਸਕੂਲ ਪ੍ਰੋਫਾਈਲ ਦੇ ਦੋਨੇ ਕਾਲਮ ਵਿੱਚ ਕ੍ਰਮਵਾਰ ਆਪਣਾ ਅਤੇ ਸਕੂਲ ਦੇ ਦੂਸਰੇ ਸੀਨੀਅਰਮੋਸਟ ਲੈਕਚਰਾਰ/ ਅਧਿਆਪਕ ਦਾ ਸਹੀ Mobile Number ਅਪਡੇਟ ਕਰਨਾ ਅਤੇ ਨਾਲ ਨੱਥੀ ਸ਼ਡਿਊਲ ਅਨੁਸਾਰ EDUSAT ਅਤੇ Zoom Meeting ਰਾਹੀਂ PSEB-MATQ ਐਪ ਦੀ ਜਾਣਕਾਰੀ/ ਟ੍ਰੇਨਿੰਗ ਲੈਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। 


ਮੋਬਾਈਲ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends