BOARD EXAM 2024: 10 ਵੀਂ ਅਤੇ 12 ਵੀਂ ਜਮਾਤ ਦੀ ਡੇਟ ਸੀਟ ਸਬੰਧੀ ਰਿਵਾਈਜਡ ਹਦਾਇਤਾਂ

BOARD EXAM 2024: ਦਸਵੀਂ ਜਮਾਤ ਲਈ ਡੇਟਸ਼ੀਟ ਸਬੰਧੀ ਹਦਾਇਤਾਂ (R)


1) ਪ੍ਰੀਖਿਆਰਥੀਆਂ ਨੂੰ ਉੱਤਰ-ਪੱਤਰੀ / OMR ਸੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ।



2) ਵਿਲੱਖਣ ਸਮਰਥਾ (Hearing Impaired (HI), Intellectual Disability (ID), Visually Impaired (VI), Autism Spectrum Disorder (ASD), Cerebral Palsy, Chronic Neurological Conditions, Specific Learning Disability. Multiple Disabilities including Deaf-blindness, Parkinson's Disease and Mental Illness ਪ੍ਰੀਖਿਆਰਥੀਆਂ ਨੂੰ ਵੱਖਰਾ (DA ਕੰਡ) ਦਿੱਤਾ ਜਾਵੇਗਾ।

 ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (scribe) ਦੀ ਸੁਵਿਧਾ ਵੀ ਉਪਲਬਧ ਹੈ।

3) ਆਨ ਦਾ ਜਾਬ ਟ੍ਰੇਨਿੰਗ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਣੀ। ਆਨ ਦਾ ਜਾਬ ਟ੍ਰੇਨਿੰਗ ਸਕੂਲ ਪੱਧਰ ਤੇ ਹੀ ਸਬੰਧਤ ਅਧਿਆਪਕ ਵੱਲੋਂ ਆਪਣੀ ਸਹੂਲਤ ਅਨੁਸਾਰ ਲਈ ਜਾਵੇਗੀ।

4) ਐਨ.ਐੱਸ.ਕਿਊ.ਐਫ ਅਧੀਨ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 7 ਦਿਨ ਦੀ ਆਨ ਦਾ ਜਾਬ ਟਰੇਨਿੰਗ ਹੋਵੇਗੀ, ਜਿਸ ਲਈ ਸਬੰਧਤ ਸਕੂਲ ਮੁੱਖੀ ਲੋੜੀਂਦੇ ਪ੍ਰਬੰਧ ਕਰਨ ਦੀ ਕ੍ਰਿਪਾਲਤਾ ਕਰਨ।

ਬਾਰਵੀਂ ਜਮਾਤ ਲਈ ਡੇਟਸ਼ੀਟ ਸਬੰਧੀ ਹਦਾਇਤਾਂ


1) ਪ੍ਰੀਖਿਆਰਥੀਆਂ ਨੂੰ ਉੱਤਰ-ਪੱਤਰੀ / OMR ਸ਼ੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਹੈ।



2) ਵਿਲੱਖਣ ਸਮਰਥਾ (Hearing Impaired (HI), Intellectual Disability (ID), Visually Impaired (VI), Autism Spectrum Disorder (ASD), Cerebral Palsy, Chronic Neurological Conditions, Specific Learning Disability, Multiple Disabilities including Deaf-blindness, Parkinson's Disease and Mental Illness ਦੇ ਵਿਦਿਆਰਥੀਆਂ ਲਈ (DA ਕੋਡ) ਦਿੱਤਾ ਜਾਵੇਗਾ। ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (scribe) ਦੀ ਸਹੂਲਤ ਵੀ ਉਪਲੱਬਧ ਹੈ।

3) ਜਨਰਲ ਸਟਰੀਮ ਦੇ ਡਰਾਇੰਗ ਐਂਡ ਪੇਂਟਿੰਗ,ਕਮਰਸ਼ੀਅਲ ਆਰਟ,ਮਾਡਲਿੰਗ ਐਂਡ ਸਕਲੱਪਚਰ ਵਿਸ਼ਿਆਂ ਦਾ ਕੋਈ ਲਿਖਤੀ ਪੇਪਰ ਨਹੀਂ ਹੋਵੇਗਾ।

4) ਪ੍ਰੀਖਿਆਰਥੀ ਇਕਨਾਮਿਕਸ ਅਤੇ ਸਾਇੰਸ ਵਿਸ਼ਿਆਂ ਦੇ ਡਾਇਗਰਾਮਾਂ ਲਈ ਰੰਗਦਾਰ ਪੈਨਸਲ ਦੀ ਵਰਤੋਂ ਕਰ ਸਕਦੇ ਹਨ।

5) ਜੋਗਰਫ਼ੀ ਮੈਪਵਰਕ ਦੀ ਕੋਈ ਬੋਰਡ ਵੱਲੋਂ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ। ਸਬੰਧਤ ਸਕੂਲ ਆਪਣੇ ਪੱਧਰ ਤੇ ਲੈ ਸਕਦੇ ਹਨ।

6) ਵੋਕੇਸ਼ਨਲ ਸਟਰੀਮ ਦੀ ਲਿਖਤੀ ਪ੍ਰੀਖਿਆ ਤੋਂ ਪਹਿਲਾਂ ਲਗਾਈ ਜਾਂਦੀ "ਆਨ ਦਾ ਜਾਬ" ਟ੍ਰੇਨਿੰਗ ਨਵੰਬਰ ਦੇ ਅਖੀਰ ਅਤੇ ਦਸੰਬਰ ਦੇ ਪਹਿਲੇ ਹਫਤਿਆਂ ਦੌਰਾਨ 21 ਦਿਨ ਦੀ ਲਗਾਈ ਜਾਂਦੀ ਹੈ, ਫਿਰ ਵੀ ਟ੍ਰੇਨਿੰਗ ਤੋਂ ਵਾਂਝੇ ਰਹਿ ਗਏ ਪਰੀਖਿਆਰਥੀਆਂ ਦੀ 21 ਦਿਨ ਦੀ ਟ੍ਰੇਨਿੰਗ ਮਿਤੀ 15/03/2024 ਤੋਂ 15/04/2024 ਤੱਕ ਹੋਵੇਗੀ।

7) ਐਨ.ਐੱਸ.ਕਿਊ.ਐਫ ਅਧੀਨ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 7 ਦਿਨ ਦੀ ਆਨ ਦਾ ਜਾਬ ਟਰੇਨਿੰਗ ਹੋਵੇਗੀ, ਜਿਸ ਲਈ ਸਬੰਧਤ ਸਕੂਲ ਮੁੱਖੀ ਲੋੜੀਦੇ ਪ੍ਰਬੰਧ ਕਰਨ ਦੀ ਕ੍ਰਿਪਾਲਤਾ ਕਰਨ।

8) ਅਕਾਦਮਿਕ ਸਾਲ 2023-24 ਦੇ ਵਾਤਾਵਰਨ ਸਿੱਖਿਆ (139) ਵਿਸ਼ੇ ਦੀ ਪਰੀਖਿਆ ਸਕੂਲ ਪੱਧਰ ਤੇ ਮਿਤੀ 25-01-2024 ਤੋਂ 02-02- 2024 ਦਰਮਿਆਨ ਕਰਵਾਈ ਜਾਣੀ ਹੈ।



BOARD EXAM 2024: ਪ੍ਰੀਖਿਆਵਾਂ ਦੇ ਸੰਚਾਲਨ, ਸੁਪਰਡੈਂਟ, ਨਿਗਰਾਨ ਅਮਲੇ ਦੀਆਂ ਡਿਊਟੀਆਂ ਅਤੇ ਪ੍ਰਸਨ ਪੱਤਰਾਂ ਸਬੰਧੀ ਹੋਰ ਜ਼ਰੂਰੀ ਹਦਾਇਤਾਂ ਜਾਰੀ 


 ਦਸਵੀਂ/ ਬਾਰ੍ਹਵੀਂ ਸ਼੍ਰੇਣੀ ਪਰੀਖਿਆ ਫਰਵਰੀ/ਮਾਰਚ 2024 ਦੀਆਂ ਸਲਾਨਾ ਪਰੀਖਿਆਵਾਂ (ਸਮੇਤ ਓਪਨ ਸਕੂਲ) ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

"ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਮਿਤੀ 13-02-2024 ਤੋਂ 30-03-2024 ਤੱਕ ਸਵੇਰੇ 11.00 ਵਜੇ ਤੋਂ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ। ਦਸਵੀਂ ਅਤੇ ਬਾਰਵੀਂ ਦੀ ਪਰੀਖਿਆ ਨਾਲ ਸਬੰਧਤ ਪ੍ਰਸ਼ਨ ਪੱਤਰ ਅਤੇ ਕੇਂਦਰ ਸੁਪਰਡੰਟ ਦੇ ਪੈਕਟ Lot-1 (ਅੰਮ੍ਰਿਤਸਰ, ਬਠਿੰਡਾ, ਫਾਜਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਤਰਨ-ਤਾਰਨ) ਮਿਤੀ 03-02-2024 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ।



 Lot-2 (ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਕਪੂਰਥਲਾ, ਮਲੇਰਕੋਟਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਹਿਬ, ਪਠਾਨਕੋਟ, ਰੋਪੜ, ਐਸ.ਏ.ਐਸ ਨਗਰ, ਐਸ.ਬੀ.ਐਸ) ਮਿਤੀ 04-02-2024 ਅਤੇ ਮੁੱਖ ਦਫਤਰ ਤੋਂ ਭੇਜੇ ਜਾਣਗੇ। ਇਹ ਪ੍ਰਸ਼ਨ ਪੱਤਰ ਜਿਲ੍ਹਾ ਮੈਨੇਜਰ ਖੇਤਰੀ ਦਫਤਰ ਕਰਮਚਾਰੀਆਂ ਰਾਹੀਂ ਪ੍ਰਿੰਸੀਪਲ ਕਮ ਕੇਂਦਰ ਕੰਟਰੋਲਰ ਨੂੰ ਮਿਤੀ 05-02-2024 ਤੋਂ 08-02-2024 ਤੱਕ ਸੌਂਪਣ ਉਪਰੰਤ ਬੈਂਕਾਂ ਦੀ ਸੇਫ ਕਸਟੱਡੀ ਵਿੱਚ ਰੱਖੇ ਜਾਣੇ ਹਨ। ਕੇਵਲ ਵਿਲੱਖਣ ਸਮਰੱਥਾ (DA Code) ਵਾਲੇ ਪਰੀਖਿਆਰਥੀਆਂ ਦੇ ਆਪਣੇ ਸਕੂਲ ਵਿੱਚ ਸੈਲਫ ਪਰੀਖਿਆ ਕੇਂਦਰ ਹੋਣ ਕਾਰਨ ਇਹਨਾਂ ਦੇ ਪ੍ਰਸ਼ਨ ਪੱਤਰ ਸਬੰਧਤ ਸਕੂਲ ਮੁਖੀ ਵੱਲੋਂ ਸਕੂਲ ਦੇ ਸੁਰੱਖਿਅਤ ਕਮਰੇ ਵਿੱਚ ਰੱਖੇ ਜਾਣੇ ਹਨ, ਉਸ ਕਮਰੇ ਅਤੇ ਅਲਮਾਰੀ ਨੂੰ ਡਬਲ ਲਾਕ ਦੀ ਸੁਵਿਧਾ ਹੋਵੇ। ਦਰਸਾਈਆਂ ਮਿਤੀਆਂ ਅਨੁਸਾਰ ਪ੍ਰਿੰਸੀਪਲ ਕਮ ਕੇਂਦਰ ਕੰਟਰੋਲਰ ਨੂੰ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਜਾਵੇ। ਪੰਜਾਬ ਸਰਕਾਰ ਅਤੇ ਬੋਰਡ, ਪਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਵਚਨ-ਬੱਧ ਹੈ। 


PSEB BOARD EXAM HELPLINE 2024 : ALL UPDATE PROFORMA, LETTERS , DATESHEET DOWNLOAD HERE 

ਪਰੀਖਿਆ ਸੁਚੱਜੇ ਢੰਗ ਨਾਲ ਕਰਵਾਉਂਣ ਲਈ ਹੇਠ ਲਿਖੇ ਅਨੁਸਾਰ ਪੁਖਤਾ ਪ੍ਰਬੰਧ ਕਰਵਾਏ ਜਾਣ:-

1. ਪੰਜਾਬ ਸਰਕਾਰ ਵੱਲੋਂ (COVID-19) ਦੇ ਮੱਦੇਨਜਰ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

2. ਸੀਟਿੰਗ ਪਲਾਨ 30 ਪਰੀਖਿਆਰਥੀ ਪ੍ਰਤੀ ਕਮਰੇ ਦੇ ਹਿਸਾਬ ਨਾਲ ਹੀ ਤਿਆਰ ਕਰਵਾਇਆ ਜਾਵੇ।

3. ਅਜਿਹੇ ਪ੍ਰਬੰਧ ਕਰਵਾਏ ਜਾਣ ਕਿ ਵਾਸ਼ਰੂਮ ਵਿੱਚ ਇੱਕ ਤੋਂ ਵੱਧ ਪਰੀਖਿਆਰਥੀ ਨਾ ਜਾਵੇ।

4. ਕੇਂਦਰ ਵਿੱਚ ਪ੍ਰਸ਼ਨ ਪੱਤਰ ਪਹੁੰਚਾਉਣਾ ਕੇਂਦਰ ਕੰਟਰੋਲਰ ਦੀ ਜਿੰਮੇਵਾਰੀ ਹੋਵੇਗੀ।

5. ਸੁਪਰਡੰਟ ਅਤੇ ਡਿਪਟੀ ਸੁਪਰਡੰਟ ਪਰੀਖਿਆ ਕੇਂਦਰ ਵਿੱਚ ਆਪ ਵੱਲੋਂ ਭੇਜੇ ਪੈਨਲ ਵਿਚੋਂ ਤਾਇਨਾਤ ਕੀਤੇ ਜਾਣਗੇ। ਨਿਗਰਾਨ ਅਮਲਾ ਸਬੰਧਤ ਸਕੂਲ ਦਾ ਹੀ ਹੋਵੇਗਾ। ਇਨ੍ਹਾਂ ਨੂੰ ਮਿਹਨਤਾਨੇ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ

6. ਜੇਕਰ ਕਿਸੇ ਪਰੀਖਿਆ ਕੇਂਦਰ ਵਿੱਚ ਸਟਾਫ / ਫਰਨੀਚਰ ਦੀ ਘਾਟ ਹੈ ਤਾਂ ਉਸਨੂੰ ਪੂਰਾ ਕਰਵਾਇਆ ਜਾਵੇ।

 7. ਪਰੀਖਿਆਰਥੀਆਂ ਲਈ ਪਰੀਖਿਆ ਕੇਂਦਰ ਵਿੱਚ ਇੱਕ ਘੰਟਾ ਪਹਿਲਾਂ ਪਹੁੰਚਣਾ ਲਾਜਮੀ ਕੀਤਾ ਗਿਆ ਹੈ।

8. ਸਕੂਲ ਲਾਗਇੰਨ ਤੇ ਪਰੀਖਿਆਰਥੀਆਂ ਸਬੰਧੀ ਡਾਟਾ ਉਪਲੱਭਧ ਕਰਵਾਇਆ ਗਿਆ ਹੈ। ਕੇਂਦਰ ਕੰਟਰੋਲਰ ਵੱਲੋਂ ਕੇਂਦਰ ਸੁਪਰਡੰਟ ਨੂੰ ਡਾਟਾ,ਪੱਤਰ, ਹਦਾਇਤਾਂ, ਹਸਤਾਖਰ ਚਾਰਟ, ਕੱਟ ਲਿਸਟ ਆਦਿ ਡਾਊਨਲੋਡ ਕਰਕੇ ਉਪਲੱਭਧ ਕਰਵਾਉਣ ਦੀ ਹਦਾਇਤ ਕੀਤੀ ਜਾਵੇ।

9. ਪ੍ਰਸ਼ਨ ਪੱਤਰਾਂ ਦੀ ਘਾਟ ਸਬੰਧੀ ਡੇਟਸ਼ੀਟ ਵਿੱਚ ਦਰਜ ਨੰਬਰਾਂ ਤੇ ਸੰਪਰਕ ਕੀਤਾ ਜਾਵੇ।

10. ਪਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰਵਾਏ ਜਾਣ।

11. ਨਵੀਆਂ ਹਦਾਇਤਾਂ ਅਤੇ ਪਰੀਖਿਆਵਾਂ ਸਬੰਧੀ ਹਰ ਰੋਜ਼ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ ਸਕੂਲ ਲਾਗ-ਇੰਨ ਆਈ.ਡੀ. ਤੇ ਚੈੱਕ ਕਰਨ ਲਈ ਹਦਾਇਤ ਕੀਤੀ ਜਾਵੇ।

12. ਨਕਲ ਦੀ ਪ੍ਰਵਿਰਤੀ ਤੇ ਕਾਬੂ ਪਾਉਣ ਲਈ ਪਰੀਖਿਆ ਕੇਂਦਰਾਂ ਦੀ ਨਿਰਵਿਘਨ ਚੈਕਿੰਗ ਕੀਤੀ ਜਾਵੇ।

13. ਕੇਂਦਰ ਕੰਟਰੋਲਰ ਨੂੰ ਹਦਾਇਤ ਕਰ ਦਿੱਤੀ ਜਾਵੇ ਕਿ ਹਰ ਰੋਜ਼ ਪਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ਨ ਪੱਤਰ ਕਲਾਸ ਵਾਈਜ਼ ਬਹੁਤ ਹੀ ਧਿਆਨ ਪੂਰਵਕ ਡੇਟਸ਼ੀਟ ਤੇ ਦਰਜ ਵਿਸ਼ੇ/ ਕੋਡ ਨੰਬਰ ਅਤੇ ਮਿਤੀ ਅਨੁਸਾਰ ਪ੍ਰਸ਼ਨ ਪੱਤਰਾਂ ਦੀਆਂ ਸੀਲਾਂ ਚੈੱਕ ਕਰਕੇ ਕੇਂਦਰ ਸੁਪਰਡੰਟ ਨੂੰ ਰਸੀਵ ਕਰਵਾਏ ਜਾਣ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends