ਸਿੱਖਿਆ ਮੰਤਰੀ ਵੱਲੋਂ ਅਚਨਚੇਤ ਚੈਕਿੰਗ, ਗੈਰਹਾਜ਼ਰ ਅਤੇ ਦੇਰੀ ਨਾਲ ਆਉਣ ਵਾਲੇ ਸਟਾਫ ਨੂੰ ਕਾਰਨ ਦੱਸੋ ਨੋਟਿਸ
ਲੁਧਿਆਣਾ, 11 ਜਨਵਰੀ 2024
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਈ ਟੀ ਆਈ ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿਤੀ, ਉਨ੍ਹਾਂ ਨੇ ਕਿਹਾ "ਅੱਜ ਅਚਨਚੇਤ ਆਈ ਟੀ ਆਈ ਲੁਧਿਆਣਾ ਦਾ ਦੌਰਾ ਕੀਤਾ ਅਤੇ ਲੱਗਭੱਗ ਤਿੰਨ ਘੰਟੇ ਬੱਚਿਆਂ ਅਤੇ ਸਟਾਫ਼ ਮੈਂਬਰਾ ਨਾਲ ਗੱਲਬਾਤ ਕੀਤੀ।ਪੁਰਾਣੀਆਂ ਸਰਕਾਰਾਂ ਵਲੋਂ ਧਿਆਨ ਨਾ ਦੇਣ ਕਾਰਨ ਅੱਜ 19 ਏਕੜ ਵਿੱਚ ਫੈਲੀ ਇਸ ਆਈ.ਟੀ.ਆਈ ਹਾਲਤ ਤਰਸਯੋਗ ਹੈ।
ਗੈਰਹਾਜ਼ਰ ਇੰਸਟਰੱਕਟਰ ਅਤੇ ਸਮੇਂ ਸਿਰ ਨਾ ਪਹੁੰਚਣ ਵਾਲੇ ਸਟਾਫ਼ ਮੈਂਬਰਾਂ ਨੂੰ ਸ਼ੋ-ਕੋਜ ਨੋਟਿਸ ਜਾਰੀ ਕੀਤੇ ਗਏ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ @BhagwantMann ji ਦੀ ਅਗਵਾਈ ਹੇਠ ਅਤੇ ਸਾਡੇ ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੀ @vikramsahney ji ਦੀ ਮੱਦਦ ਸਦਕਾ ਅਸੀਂ ਇਸ ਆਈ.ਟੀ.ਆਈ ਨੂੰ ਸੂਬੇ ਦੀ ਸ਼ਾਨਦਾਰ ਆਈ.ਟੀ.ਆਈ ਵਜੋਂ ਵਿਕਸਿਤ ਕਰਾਂਗੇ।"