SEXUAL HARRASMENT MINOR GIRLS , TEACHER BOOKED :ਸਰਕਾਰੀ ਅਧਿਆਪਕ 'ਤੇ 3 ਨਾਬਾਲਗ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਦਰਜ

SCHOOL GIRLS SEXUAL HARRASMENT AMRITSAR: ਸਰਕਾਰੀ ਅਧਿਆਪਕ 'ਤੇ 3 ਨਾਬਾਲਗ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਦਰਜ

ਅਮ੍ਰਿਤਸਰ, 5 ਜਨਵਰੀ 2024 ( PBJOBSOFTODAY)

ਜ਼ਿਲ੍ਹਾ ਅੰਮ੍ਰਿਤਸਰ ਦੇ ਮਜੀਠਾ ਸਬ-ਡਿਵੀਜ਼ਨ ਦੇ ਇੱਕ ਸਰਕਾਰੀ ਸਕੂਲ ਦੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਦਾ ਸਕੂਲ ਦੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਅਧਿਆਪਕ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ ।ਇਹ ਘਟਨਾ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਈ ਜਦੋਂ ਪੀੜਤਾਂ ਵਿੱਚੋਂ ਇੱਕ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤ ਵਿਦਿਆਰਥਣਾਂ ਇੰਨੀਆਂ ਡਰੀਆਂ ਸਨ ਕਿ ਉਹ ਸਕੂਲ ਜਾਣ ਤੋਂ ਝਿਜਕ ਰਹੀਆਂ ਸਨ।



Sexual harrasment by Teacher Amritsar Case 

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਾਇਮਰੀ ਸੈਕਸ਼ਨ ਵਿੱਚ ਪੜ੍ਹਦੀ ਹੈ। ਸ਼ੁਰੂਆਤ ਵਿੱਚ, ਮੈਂ ਉਸ ਨੂੰ ਸਕੂਲ ਜਾਣ ਤੋਂ ਇਨਕਾਰ ਕਰਨ ਲਈ ਝਿੜਕਿਆ, ਪਰ ਜਦੋਂ ਉਸਨੇ ਉਸਨੂੰ ਦਸਿਆ ਤਾਂ ਮੈਂ ਹੈਰਾਨ ਰਹਿ ਗਈ। ਵਿਦਿਆਰਥਣ ਨੇ ਆਪਣੀ ਮਾਂ ਨੂੰ ਦਸਿਆ ਕਿ ਅਧਿਆਪਕ ਉਸ ਨੂੰ ਕਲਾਸ ਰੂਮ ਵਿੱਚ ਆਪਣੀ ਕੁਰਸੀ ਦੇ ਕੋਲ ਬੁਲਾ ਕੇ ਉਸਦੇ ਗੁਪਤ ਅੰਗਾਂ ਨੂੰ ਛੂਹਣ ਲਈ ਕਹਿ ਕੇ ਉਸਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਇਸ ’ਤੇ ਉਸ ਦੀ ਲੜਕੀ ਨੇ ਦੋ ਹੋਰ ਵਿਦਿਆਰਥਣਾਂ ਦਾ ਨਾਂ ਲਿਆ ਜਿਹਨਾਂ ਨਾਲ ਇਹ ਸਭ ਗੰਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸਨ ।


2 ਜਨਵਰੀ ਨੂੰ ਜਦੋਂ ਸਕੂਲ ਖੁੱਲ੍ਹੇ ਤਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਕੀਤਾ ਅਤੇ ਪੁਲਿਸ ਕੋਲ ਪਹੁੰਚ ਕੀਤੀ। ਪੀੜਤਾਂ ਦੇ ਮਾਪਿਆਂ ਦੀ ਸਾਂਝੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਧਿਆਪਕ  ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਧਿਆਪਕ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ  ਮਾਮਲਾ ਦਰਜ ਹੋਣ ਦੀ ਖਬਰ ਤੋਂ ਬਾਅਦ ਫ਼ਰਾਰ ਹੈ। ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਧਾਰਾ 354 , 354-ਏ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ (ਪੋਕਸੋ) ਐਕਟ ਦੇ ਨਾਲ ਦਰਜ ਕੀਤਾ ਗਿਆ ਹੈ। 

COLD DAY : DEMAND TO CLOSE SCHOOL 



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends