ਮੁਲਾਜ਼ਮਾਂ ਨੂੰ ਵੱਡਾ ਝਟਕਾ: ਪੰਜਾਬ ਸਰਕਾਰ ਵੱਲੋਂ OLD PENSION SCHEME ਲਾਗੂ ਨਹੀਂ , ਭਾਰਤ ਸਰਕਾਰ ਨੂੰ ਦਿੱਤੀ ਸੂਚਨਾ
ਚੰਡੀਗੜ੍ਹ, 14 ਦਸੰਬਰ 2023 (PBJOBSOFTODAY)
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਓਲਡ ਪੈਨਸ਼ਨ ਬਹਾਲੀ ਸਬੰਧੀ ਵੱਡਾ ਝਟਕਾ ਲੱਗਾ ਹੈ। ਸਰਕਾਰੀ ਮੁਲਾਜ਼ਮ 1 ਮਹੀਨੇ ਤੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਹੜਤਾਲ ਤੇ ਹਨ । ਉਧਰ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ NPS ਹੀ ਜਾਰੀ ਰੱਖੀ ਹੈ।
ਲੋਕਸਭਾ ਮੈਂਬਰ ਸ਼੍ਰੀ ਨਬਾ ਕੁਮਾਰ ਸਰਿਆਣਾ, ਸ਼੍ਰੀ ਦੀਪਕ ਬੈਜ ਅਤੇ ਸ਼੍ਰੀ ਕ੍ਰਿਪਾਲ ਬਾਲਾਜੀ ਤੁਮਾਣੇ ਵੱਲੋਂ ਵਿੱਤ ਮੰਤਰੀ ਤੋਂ ਪ੍ਰਸ਼ਨ ਨੰਬਰ 1159 ਰਾਹੀਂ ਪੁੱਛਿਆ ਸੀ ਕਿ
"ਕੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਬਹਾਲ ਕਰਨ ਦਾ ਪ੍ਰਸਤਾਵ ਰੱਖਦੀ ਹੈ, ਜੇਕਰ ਹਾਂ, ਤਾਂ ਇਸ ਦੇ ਵੇਰਵੇ ਅਤੇ OPS ਨੂੰ ਲਾਗੂ ਕਰਨ ਵਿੱਚ ਦੇਰੀ ਦੇ ਕਾਰਨ ਦਸੇ ਜਾਣ। ਇਹ ਵੀ ਪੁੱਛਿਆ ਗਿਆ ਕਿ ਉਹਨਾਂ ਰਾਜਾਂ ਦੀ ਗਿਣਤੀ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਲਈ OPS ਨੂੰ ਮੁੜ ਚਾਲੂ ਕੀਤਾ ਹੈ,ਦਸੀ ਜਾਵੇ ਅਤੇ ਉਨ੍ਹਾਂ ਰਾਜਾਂ ਦੇ ਨਾਮ ਦਸੇ ਜਾਣ ਜਿਨ੍ਹਾਂ ਨੇ OPS ਨੂੰ ਮੁੜ ਚਾਲੂ ਕਰਨ ਲਈ ਰਾਸ਼ਟਰੀ ਪੈਨਸ਼ਨ ਯੋਜਨਾ (NPS) ਦੇ ਯੋਗਦਾਨ ਦੀ ਵਾਪਸੀ ਦੀ ਮੰਗ ਕੀਤੀ ਹੈ?" PB.JOBSOFTODAY.IN
ਇਸ ਦੇ ਜੁਆਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ 11 ਦਸੰਬਰ 2023 ਨੂੰ ਦਸਿਆ ਕਿ "ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਨੇ ਕੇਂਦਰ ਸਰਕਾਰ/ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਨੂੰ ਉਨ੍ਹਾਂ ਦੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ (OPS) ਵਿੱਚ ਵਾਪਸ ਜਾਣ ਦੇ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਹੈ।
PUNJAB GOVT HOLIDAYS 2023 READ HERE
PSEB CLASS 12 DATESHEET FEBRUARY 2024
ਇਨ੍ਹਾਂ ਰਾਜ ਸਰਕਾਰਾਂ ਨੇ ਵਾਪਸੀ ਦੇ ਨਾਲ-ਨਾਲ NPS ਵਿੱਚ ਜਮ੍ਹਾਂ ਰਾਸ਼ੀ ਨੂੰ ਵਾਪਸੀ ਲਈ ਬੇਨਤੀ ਕੀਤੀ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਉਹ ਸਟਾਫ ਅਤੇ ਸਰਕਾਰੀ ਕਰਮਚਾਰੀਆਂ ਲਈ NPS ਹੀ ਜਾਰੀ ਹੈ/ਰੱਖੇਗੀ।"
ਵਿੱਤ ਮੰਤਰੀ ਨੇ ਕਿਹਾ "However, the Government of Punjab has also informed the Government of India that it continues to pay staff and Government contributions to the NPS"