OLD PENSION SCHEME UPDATE: ਮੁਲਾਜ਼ਮਾਂ ਲਈ ਹੋ ਸਕਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਮੀਟਿੰਗ
ਚੰਡੀਗੜ੍ਹ, 13 ਦਸੰਬਰ 2023
ਮੁਲਾਜ਼ਮਾਂ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ। ਇਹ ਮੀਟਿੰਗ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਜਾਵੇਗੀ। PB.JOBSOFTODAY.IN
ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਅਮਰਜੀਤ ਸਿੰਘ ਬੈਂਸ ਪੀ.ਸੀ.ਐੱਸ. ਏ.ਸੀ.ਏ. ਜੀ ਨੂੰ 10 ਦਸੰਬਰ ਨੂੰ ਮੰਗ ਪੱਤਰ ਦਿੱਤਾ ਸੀ , ਜਿਸ ਤੇ ਉਨ੍ਹਾ ਵਲੋਂ ਸ੍ਰੀ ਨਵਰਾਜ ਸਿੰਘ ਬਰਾੜ ਪੀ.ਸੀ.ਐੱਸ. ਪ੍ਰਿਸੀਪਲ ਸੈਕਟਰੀ ਟੂ ਸੀ.ਐਮ. ਨਾਲ ਰਾਬਤਾ ਕਾਇਮ ਕਰਕੇ ਉਕਤ ਯੂਨੀਅਨ ਦੀ ਮਿਤੀ 13.12.2023 ਲਈ ਸੀ.ਐਮ. ਸਾਹਿਬ ਪੰਜਾਬ ਜੀ ਰਹਾਇਸ਼ ਵਿਖੇ ਮੀਟਿੰਗ ਲਈ ਸਮਾਂ ਸਵੇਰੇ 11:30 ਵਜੇ ਦਾ ਤਹਿ ਕੀਤਾ ਗਿਆ ਸੀ ।