ਡੀ ਏ ਅਤੇ ਪੁਰਾਣੀ ਪੈਨਸ਼ਨ ਦੇ ਹੱਲ ਤੱਕ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ-ਬੀ ਐੱਡ ਅਧਿਆਪਕ ਫਰੰਟ ਪੰਜਾਬ
7ਦਸੰਬਰ ( )ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਡੀ ਏ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਕੀਤੀ ਜਾ ਰਹੀ ਕਲਮ ਛੋੜ ਹੜ੍ਹਤਾਲ ਦੇ ਸਮਰਥਨ ਵਜੋਂ ਕਾਲੇ ਬਿੱਲੇ ਲਗਾ ਕੇ ਹਮਾਇਤ ਦਿੱਤੀ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਨੇ ਪ੍ਰੈੱਸ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਕੀਤਾ।
ਇਸ ਮੌਕੇ ਬੋਲਦਿਆਂ ਦਪਿੰਦਰ ਸਿੰਘ ਢਿੱਲੋਂ ਸੂਬਾ ਪ੍ਰੈੱਸ ਸਕੱਤਰ ਨੇ ਕਿਹਾ ਕਿ ਰਾਜ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਮੁਲਾਜਮਾਂ ਦੇ ਧਰਨੇ ਰੈਲੀਆਂ ਵਿੱਚ ਆ ਕੇ ਮੁਲਾਜਮਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਸਨ ਅਤੇ ਸਰਕਾਰ ਆਉਂਦੇ ਹੀ ਪੁਰਾਣੀ ਪੈਨਸ਼ਨ ਦੀ ਬਹਾਲੀ ਬੰਦ ਹੋਏ ਭੱਤੇ ਬਹਾਲ ਕਰਨ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵਾਅਦੇ ਕਰਦੇ ਸਨ ਪਰ ਅੱਜ ਰਾਜ ਸੱਤਾ ਮਿਲਣ ਦੇ ਡੇਢ ਸਾਲ ਬਾਅਦ ਵੀ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਤਾਂ ਇਹਨਾਂ ਮੰਗਾਂ ਦੇ ਹੱਲ ਲਈ ਮੁਲਾਜਮਾਂ ਨਾਲ ਕੋਈ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ ।
ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੀ ਪੀ ਐੱਫ ਕਰਮਚਾਰੀ ਯੂਨੀਅਨ ਵੱਲੋਂ 9 ਦਸੰਬਰ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਜਥੇਬੰਦੀ ਵੱਲੋਂ ਵੱਡੀ ਸਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਸਤਿੰਦਰ ਸਚਦੇਵਾ ਰਾਕੇਸ਼ ਸਿੰਘ ਪ੍ਰੇਮ ਕੰਬੋਜ ਮਹਿੰਦਰ ਬਿਸ਼ਨੋਈ,ਸੋਹਨ ਲਾਲ, ਸੁਭਾਸ਼ ਚੰਦਰ,ਸੁਰਿੰਦਰ ਕੰਬੋਜ,ਮਨੋਜ ਸ਼ਰਮਾ, ਕਵਿੰਦਰ ਗਰੋਵਰ, ਅਨਿਲ ਜਸੂਜਾ,ਅਸ਼ਵਨੀ ਖੁੰਗਰ,ਵਿਕਰਮ ਜਲੰਧਰਾ ਅਸ਼ੋਕ ਕੰਬੋਜ,ਸਤਨਾਮ ਸਿੰਘ ਮਹਾਲਮ,ਵੀਰ ਚੰਦ,ਕ੍ਰਾਂਤੀ ਕੰਬੋਜ,ਵਿਸ਼ਨੂ ਬਿਸ਼ਨੋਈ,ਜਗਮੀਤ ਖਹਿਰਾ,ਇੰਦਰਜੀਤ ਢਿਲੋਂ,ਵਿਕਾਸ ਨਾਗਪਾਲ, ਬਲਦੇਵ ਕੰਬੋਜ,ਸਰਲ ਕੁਮਾਰ,ਪਰਵਿੰਦਰ ਗਰੇਵਾਲ,ਪ੍ਰੇਮ ਸਿੰਘ ਕੁਲਦੀਪ ਸਿੰਘ,ਇੰਦਰ ਸੈਨ,ਰਾਜਨ ਸਚਦੇਵਾ, ਗੋਬਿੰਦ ਰਾਮ,ਗੁਰਬਖਸ਼ ਸਿੰਘ,ਕ੍ਰਿਸ਼ਨ ਕਾਂਤ, ਵਿਨੋਦ ਕੁਮਾਰ,ਸੂਰਜ ਕੰਬੋਜ,ਸੁਖਵਿੰਦਰ ਸਿੰਘ, ਜਸਵਿੰਦਰ ਖਹਿਰਾ, ਪ੍ਰਵੀਨ ਭਟੇਜਾ,ਰਾਜੀਵ ਕੁਮਾਰ,ਅਨੂਪ ਗਰੋਵਰ, ਅਨਿਲ ਕੁਮਾਰ,
ਰਵਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ ਸਮੇਤ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ।