ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਰੋਸ ਵੱਜੋ ਮੋਹਾਲੀ ਵਿਖੇ ਸੀਪੀਐਫਈਯੂ ਪੰਜਾਬ ਦੇ ਸੱਦੇ ਤੇ ਹੋਈ ਵਿਸ਼ਾਲ ਮਹਾਰੈਲੀ - ਪਨੂੰ , ਲਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ ) ਦੇ
ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸੂਬਾਈ ਆਗੂਆਂ ਸਤਵੀਰ ਸਿਂਘ ਰੌਣੀ ,ਹਰਕ੍ਰਿਸ਼ਨ ਸਿਂਘ ਮੋਹਾਲੀ , ਤਰਸੇਮ ਲਾਲ ਜਲਂਧਰ ,ਰਿਸ਼ੀ ਕੁਮਾਰ ਜਲੰਧਰ ਹਰਦੀਪ ਸਿਂਘ ਬਾਹੋਮਾਜਰਾ , ਜਗਰੂਪ ਸਿੰਘ ਢਿਲੋ ਤੇ ਹੋਰ ਆਗੂਆਂ ਦੀ ਅਗਵਾਈ ਚ ਵੀ ਵੱਖ ਵੱਖ ਜਿਲਿਆ ਚੋ ਵੱਡੀ ਗਿਣਤੀ ਐਲੀਮੈਟਰੀ ਅਧਿਆਪਕਾ ਨੇ ਸ਼ਮੂਲੀਅਤ ਕੀਤੀ ।ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ ) ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇਂਚਾਰਜ ਤਰਸੇਮ ਲਾਲ ਜਲੰਧਰ ਅਤੇ ਸੂਬਾਈ ਆਗੂਆ ਸਤਵੀਰ ਸਿਂਘ ਰੌਣੀ ,ਹਰਕ੍ਰਿਸ਼ਨ ਸਿੰਘ ਮੋਹਾਲੀ ,ਰਿਸ਼ੀ ਕੁਮਾਰ ਜਲੰਧਰ ਤੇ ਹੋਰ ਆਗੂਆ ਨੇ ਅੱਜ ਰੈਲੀ ਦੋਰਾਨ ਬੋਲਦਿਆ ਤੇ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕਰਦਿਆ ਕਿਹਾ ਕਿ ਪੁਰਾਣੀ ਪੈਨਸ਼ਨ ਲੱਖਾਂ ਅਧਿਆਪਕਾਂ /ਮੁਲਾਜਮਾਂ ਦੀ ਹੱਕੀ ਮੰਗ ਹੈ ਇਸਦੀ ਪ੍ਰਾਪਤੀ ਤੱਕ ਸੀ ਪੀ ਐਫ ਈ ਯੂ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਚ ਚੱਲ ਰਹੇ ਸੰਘਰਸ਼ ਚ ਸਮਰਥਨ ਜਾਰੀ ਰਹੇਗਾ ।ਸੂਬਾਈ ਆਗੂਆ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸਮੂਹ ਸੂਬਾ ਕਮੇਟੀ ਵੱਲੋ ਵੱਲੋ ਬਿਆਨ ਜਾਰੀ ਕਰਦਿਆ ਕਿਹਾ ਕਿ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਜਥੇਬਂਦੀ ਅੰਦਰ ਇਸ ਵਾਰ ਸੂਬਾ ਪੱਧਰ ਤੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਬਣਾਉਣ ਦਾ ਮਕਸਦ ਇਹੀ ਹੈ ਕਿ ਜਦੋ ਕਿ ਪੰਜਾਬ ਭਰ ਵਿੱਚ ਲੱਖਾਂ ਮੁਲਾਜਮਾਂ ਦੇ ਨਾਲ ਨਾਲ ਐਲੀਮੈਟਰੀ ਵਰਗ ਅੰਦਰ ਵੀ ਇਸ ਵੇਲੇ 30000 ਦੇ ਕਰੀਬ ਅਧਿਆਪਕ ਨਵੀ ਪੈਨਸ਼ਨ ਸਕੀਮ ਅਧੀਨ ਆ ਗਏ ਹਨ । ਇਹ ਕੇਡਰ ਦੀ ਵੱਡੀ ਮੰਗ ਹੈ ਜਿਸਦੀ ਪ੍ਰਾਪਤੀ ਕਰਨੀ ਲਾਜਮੀ ਹੈ ।ਇਸ ਸਬਂਧੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਪੁਰਾਣੀ ਪੈਨਸ਼ਨ ਬਹਾਲੀ ਵਿਂਗ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਐਲੀਮੈਟਰੀ ਅਧਿਆਪਕਾਂ ਨੂੰ ਇਸ ਸਂਘਰਸ਼ ਚ ਉਤਾਰਿਆ ਜਾਵੇਗਾ ।