OPS GOOD NEWS:-ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਤਿੰਨ ਮਹੀਨਿਆਂ ਚ ਪੁਰਾਣੀ ਪੈਨਸ਼ਨ ਬਹਾਲੀ ਦਾ ਭਰੋਸਾ

 ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਤਿੰਨ ਮਹੀਨਿਆਂ ਚ ਪੁਰਾਣੀ ਪੈਨਸ਼ਨ ਬਹਾਲੀ ਦਾ ਭਰੋਸਾ ।

ਚੰਡੀਗੜ੍ਹ, 18 ਨਵੰਬਰ 2023 ( PBJOBSOFTODAY) 

ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸ਼੍ਰੀ ਹਿਮਾਸ਼ੂ ਜੈਨ ਪਿ੍ਰੰਸੀਪਲ ਸੈਕਟਰੀ ਟੂ ਚੀਫ ਮਨੀਸਟਰ ਪੰਜਾਬ ਨਾਲ ਅਹਿਮ ਮੀਟਿੰਗ ਹੁਸ਼ਿਆਰਪੁਰ ਵਿਖੇ ਹੋਈ।ਜਿਸ ਵਿਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਸੂਬਾ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ ਵਿਤ ਸਕੱਤਰ ਵਰਿੰਦਰ ਵਿੱਕੀ , ਦਵਿੰਦਰ ਸਿੰਘ ਹੁਸ਼ਿਆਰਪੁਰ ਸ਼ਾਮਲ ਹੋਏ। ਮੀਟਿੰਗ ਵਿੱਚ ਪ੍ਰਿੰਸੀਪਲ ਸੈਕਟਰੀ ਟੂ ਚੀਫ਼ ਮਨਿਸਟਰ ਨੇ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਹੋਣ ਉਪਰੰਤ ਪੀ ਐਫ ਆਰ ਡੀ ਏ ਕੋਲੋਂ ਪੈਨਸ਼ਨ ਫੰਡ ਵਾਪਸ ਲੈਣ ਲਈ ਹੋਰ ਕਾਨੂੰਨੀ ਅੜਚਨਾਂ ਦਾ ਹੱਲ ਲੱਭ ਰਹੀ ਹੈ ਉਹਨਾਂ ਇਹ ਭਰੋਸਾ ਦਿੱਤਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੂਰੀ ਪਰੀਕਿਰਿਆ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਈ ਜਾਵੇਗੀ ਤੇ ਜਲਦ ਹੀ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਵੀ ਜਥੇਬੰਦੀ ਦੀ ਮੀਟਿੰਗ ਵੀ ਤੈਅ ਕਰਵਾਈ ਜਾਵੇਗੀ। 

PUNJAB CABINET DECISION: ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਇਸ ਦਿਨ, ਵੱਡੇ ਫੈਸਲੇ ਹੋਣ ਦੀ ਸੰਭਾਵਨਾ 

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਿੱਚ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਅੱਜ 18 ਨਵੰਬਰ 2023 ਨੂੰ ਪੂਰਾ ਸਾਲ ਹੋ ਗਿਆ ਹੈ ਪਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ ।ਸੋ ਇਸ ਅਧੂਰੇ ਨੋਟੀਫਿਕੇਸ਼ਨ ਨੂੰ ਪੂਰਾ ਕਰਵਾਉਣ ਲਈ ਅੱਜ ਸੂਬੇ ਭਰ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।

School holiday

PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ  ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ...

Trends

RECENT UPDATES