ਮਾਸਟਰ ਕੇਡਰ ਸੀਨੀਅਰਤਾ ਡਰਾਫਟ ਗ਼ਲਤੀਆਂ ਦਾ ਪੁਲਿੰਦਾ ਅਤੇ ਤਰੱਕੀਆਂ ਨੂੰ ਲੇਟ ਕਰਨ ਦੀ ਸਾਜਿਸ਼ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ

 ਮਾਸਟਰ ਕੇਡਰ ਸੀਨੀਅਰਤਾ ਡਰਾਫਟ ਗ਼ਲਤੀਆਂ ਦਾ ਪੁਲਿੰਦਾ ਅਤੇ ਤਰੱਕੀਆਂ ਨੂੰ ਲੇਟ ਕਰਨ ਦੀ ਸਾਜਿਸ਼ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ 


ਮਾਝਾ ਅਤੇ ਬਾਰਡਰ ਜੋਨ ਦੀ ਹੰਗਾਮੀ ਆਨਲਾਈਨ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਪ੍ਰਧਾਨਗੀ ਵਿੱਚ ਮਾਸਟਰ ਕੇਡਰ ਦੀ ਸੀਨੀਅਰਤਾ ਡਰਾਫਟ ਦੇ ਮੁੱਦੇ ਤੇ ਹੋਈ ਜਿਸ ਵਿੱਚ ਅਮਨ ਸ਼ਰਮਾ ਅਤੇ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦਾ ਇਹ ਸੀਨੀਅਰਤਾ ਡਰਾਫਟ ਗਲਤੀਆਂ ਦਾ ਪੁਲਿੰਦਾ ਹੈ ਅਤੇ ਅਜਿਹਾ ਕਰਕੇ ਸਿੱਖਿਆ ਵਿਭਾਗ ਲੈਕਚਰਾਰ,ਮੁੱਖ ਅਧਿਆਪਕ ਅਤੇ ਪ੍ਰਿੰਸੀਪਲਾਂ ਦੀ ਤਰੱਕੀਆਂ ਨੂੰ ਲੇਟ ਕਰਨਾ ਚਾਹੁੰਦਾ ਹੈ |ਅਮਨ ਸ਼ਰਮਾ ਨੇ ਕਿਹਾ ਕਿ ਇਸ ਡਰਾਫਟ ਵਿੱਚ ਉਹਨਾਂ ਦੀ ਡਰਾਫਟ ਸੀਨੀਅਰਤਾ ਨੰ 39728 ਵਿੱਚ ਸਿਰਫ ਈ ਪੰਜਾਬ ਆਈ. ਡੀ. ਹੀ ਸਹੀ ਹੈ ਅਤੇ ਬਾਕੀ ਦਰਸਾਏ ਸਾਰੇ ਵੇਰਵੇ ਪੋਸਟਿੰਗ ਸਥਾਨ, ਜਨਮ ਮਿਤੀ, ਨਿੱਯੁਕਤੀ ਮਿਤੀ ਆਦਿ ਗਲਤ ਹਨ ਅਤੇ ਜਿਆਦਾ ਕਾਲਮ ਖਾਲੀ ਹਨ ਅਤੇ ਵਰਕਿੰਗ ਸਟੇਟਸ ਵਿੱਚ ਮੈਨੂੰ ਰਿਟਾਇਰ ਦਰਸਾਇਆ ਗਿਆ ਜਦਕਿ ਮੇਰੀ ਸੇਵਾਮੁਕਤੀ ਵਿੱਚ 7 ਸਾਲ ਤੋਂ ਵੱਧ ਸਮਾਂ ਹੈ ਅਤੇ ਇਸੇ ਤਰਾਂ ਇਸ ਡਰਾਫਟ ਵਿੱਚ ਜਿਆਦਾਤਰ ਮਾਸਟਰਵਰਗ ਦੇ ਵੇਰਵੇ ਗਲਤ ਅਤੇ ਖਾਲੀ ਹਨ | ਬਲਰਾਜ ਸਿੰਘ ਬਾਜਵਾ, ਹਰਜੀਤ ਸਿੰਘ ਬਲਹਾੜੀ, ਰਵਿੰਦਰਪਾਲ ਸਿੰਘ,ਕੌਸ਼ਲ ਸ਼ਰਮਾ, ਮਲਕੀਤ ਸਿੰਘ ਫਿਰੋਜ਼ਪੁਰ ਨੇ ਕਿਹਾ ਕਿ ਹਰੇਕ ਮਾਸਟਰ ਦਾ ਈ ਪੰਜਾਬ ਖਾਤਾ ਹੈ, ਵਿਭਾਗ ਨੂੰ ਹਰੇਕ ਦੇ ਵੇਰਵੇ ਉਥੋਂ ਮਿਲ ਸਕਦੇ ਹਨ ਪਰ ਵਿਭਾਗ ਪਿੱਛਲੇ ਕਈ ਮਹੀਨਿਆਂ ਤੋਂ ਮਾਸਟਰ ਕੇਡਰ ਦੀ ਸੀਨੀਅਰਤਾ ਬਣਾਉਣ ਤੇ ਲਗਾ ਹੈ| ਪਰ ਇਸ ਲਈ ਇੱਕ- ਇੱਕ ਮਾਸਟਰ / ਮਿਸਟ੍ਰੈਸ ਦਾ ਡਾਟਾ ਪੁਰੀ ਤਰਾਂ ਸਕੂਲ ਮੁੱਖੀ, ਨੋਡਲ ਅਫਸਰ ਅਤੇ ਸੰਬੰਧਤ ਜਿਲ੍ਹਾ ਸਿੱਖਿਆ ਅਫਸਰ ਕੋਲੋਂ ਚੈਕ ਕਰਕੇ ਮੰਗਵਾਇਆ ਪਰ ਫਿਰ ਵੀ ਸੀਨੀਅਰਤਾ ਡਰਾਫਟ ਵਿੱਚ ਇਹਨੇ ਵੱਡੇ ਪੱਧਰ ਦੀਆਂ ਗ਼ਲਤੀਆਂ ਕਰਨਾ ਅਤੇ ਕਾਲਮ ਖਾਲੀ ਰੱਖਣਾ ਤਾਂ ਇੰਝ ਜਾਪਦਾ ਹੈ ਜਿਵੇੰ, 'ਖੋਦਿਆ ਪਹਾੜ ਨਿਕਲਿਆ ਚੂਹਾ' | ਇਸ ਤੋਂ ਬਾਅਦ ਇਸ ਬਿਲਕੁੱਲ ਗਲਤ ਸੀਨੀਅਰਤਾ ਡਰਾਫਟ ਤੇ ਡਾਕ ਰਾਹੀ ਇਤਰਾਜ ਮੰਗਣਾ ਬਹੁਤ ਹੀ ਗਲਤ ਕਦਮ ਹੈ ਅਤੇ ਇਤਰਾਜ਼ ਨਾ ਭੇਜਣ ਲਈ ਸੰਬਧਤ ਮਾਸਟਰ ਨੂੰ ਜਿੰਮੇਵਾਰ ਠਹਿਰਾਉਣਾ ਬਿਲਕੁੱਲ ਨਾ ਇਨਸਾਫੀ ਹੈ |ਵਿਭਾਗ ਨੂੰ ਪਹਿਲਾਂ ਇਸ ਡਰਾਫਟ ਨੂੰ ਮਾਸਟਰ ਵਰਗ ਵਲੋਂ ਭੇਜੇ ਵੇਰਵੇ ਤੋਂ ਸਹੀ ਅਤੇ ਕਾਲਮ ਪੁਰੇ ਕਰਨੇ ਚਾਹੀਦੇ ਹੈ ਫਿਰ ਔਨਲਾਈਨ ਇਤਰਾਜ਼ ਮੰਗਣੇ ਚਾਹੀਦੇ ਹਨ | ਆਗੂਆਂ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਕੋਲੋਂ ਮੰਗ ਕੀਤੀ ਹੈ ਕਿ ਬਹੁਤ ਸਮਾਂ ਲੈਣ ਤੋਂ ਬਾਅਦ ਵੀ ਲਾਪਰਵਾਹੀ ਨਾਲ ਗਲਤ ਅਤੇ ਖਾਲੀ ਕਾਲਮ ਵਾਲੇ ਸੀਨੀਅਰਤਾ ਡਰਾਫਟ ਤਿਆਰ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵਿਭਾਗੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਅਤੇ ਇਸ ਸੀਨੀਅਰਤਾ ਨੂੰ ਜਲਦ ਅਮਲੀ ਜਾਮਾ ਦੇਣਾ ਚਾਹੀਦਾ ਹੈ ਤਾਂਕਿ ਤਰੱਕੀਆਂ ਦੀ ਖੜੋਤ ਦੂਰ ਹੋ ਸਕੇ |ਮੀਟਿੰਗ ਵਿੱਚ ਜਤਿੰਦਰ ਸਿੰਘ ਮਸਾਣੀਆਂ, ਕੁਲਦੀਪ ਗਰੋਵਰ ਫਾਜ਼ਿਲਕਾ,ਤਜਿੰਦਰਪਾਲ ਸਿੰਘ ਤਰਨਤਾਰਨ, ਬਲਜੀਤ ਸਿੰਘ ਕਪੂਰਥਲਾ, ਅਮਰਜੀਤ ਸਿੰਘ ਵਾਲੀਆ, ਵਿਵੇਕ ਕਪੂਰ, ਚਰਨਦਾਸ ਸ਼ਰਮਾ,ਜਤਿੰਦਰਪਾਲ ਸਿੰਘ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ,ਅਜੇ ਅਰੋੜਾ, ਰਾਕੇਸ਼ ਕੁਮਾਰ,ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ ਹਾਜ਼ਰ ਸਨ |

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends