ਪੰਜਾਬ ਦੇ ਮੁਲਾਜ਼ਮ ਡੀ. ਏ./ਭੱਤਿਆਂ ਤੋਂ ਬਿਨਾਂ ਮਨਾਉਣਗੇ ਕਾਲੀ ਦੀਵਾਲੀ - ਅਮਨ ਸ਼ਰਮਾ

 ਪੰਜਾਬ ਦੇ ਮੁਲਾਜ਼ਮ ਡੀ. ਏ./ਭੱਤਿਆਂ ਤੋਂ ਬਿਨਾਂ ਮਨਾਉਣਗੇ ਕਾਲੀ ਦੀਵਾਲੀ - ਅਮਨ ਸ਼ਰਮਾ


ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਬਾਰਡਰ ਜ਼ੋਨ ਦੀ ਹੰਗਾਮੀ ਔਨਲਾਈਨ ਮੀਟਿੰਗ ਡੀ. ਏ ਦੀ ਬਕਾਇਆ ਕਿਸ਼ਤਾਂ ਅਤੇ ਬੰਦ ਭੱਤਿਆਂ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ | ਇਸ ਮੀਟਿੰਗ ਵਿੱਚ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ ਗੁਰਦਾਸਪੁਰ, ਕੌਸ਼ਲ ਸ਼ਰਮਾ ਪਠਾਨਕੋਟ, ਤਜਿੰਦਰਪਾਲ ਸਿੰਘ ਤਰਨਤਾਰਨ, ਕੁਲਦੀਪ ਗਰੋਵਰ ਫਾਜ਼ਿਲਕਾਅਤੇ ਮਲਕੀਤ ਸਿੰਘ ਫਿਰੋਜਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਜੁਲਾਈ 2023 ਤੋਂ ਚਾਰ ਪ੍ਰਤੀਸ਼ਤ ਡੀ. ਏ ਦੀ ਕਿਸ਼ਤ ਦਿੱਤੀ ਜਿਸ ਨਾਲ ਕੇਂਦਰ ਕਰਮਚਾਰੀਆਂ ਦਾ ਡੀ. ਏ. 46 ਪ੍ਰਤੀਸ਼ਤ ਹੋ ਗਿਆ ਅਤੇ ਕੋਈ ਬਕਾਇਆ ਪੈਂਡਿੰਗ ਨਹੀਂ ਹੈ | ਪਰ ਪੰਜਾਬ ਦੇ ਕਰਮਚਾਰੀਆਂ ਨੂੰ ਕੇਂਦਰ ਤੋਂ ਬਹੁਤ ਘੱਟ ਸਿਰਫ 34 ਪ੍ਰਤੀਸ਼ਤ ਮਹਿੰਗਾਈ ਭੱਤਾ ਮਿਲ ਰਿਹਾ ਹੈ ਅਤੇ ਇਸਦੀ ਬਹੁਤ ਵੱਡੀ ਬਕਾਇਆ ਰਾਸ਼ੀ ਪੈਂਡਿੰਗ ਹੈ | ਕਰਮਚਾਰੀਆਂ ਨੂੰ ਪੁਰੀ ਆਸ ਸੀ ਕਿ ਅੱਜ 6 ਨਵੰਬਰ ਦੀ ਕੈਬਿਨੇਟ ਮੀਟਿੰਗ ਵਿੱਚ ਸਰਕਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇ ਕੇ ਉਹਨਾਂ ਨੂੰ ਦੀਵਾਲੀ ਦਾ ਤੋਹਫ਼ਾ ਦਵੇਗੀ ਪਰ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਾ ਕਰਕੇ ਸਮੂਹ ਮੁਲਾਜ਼ਮ ਵਰਗ ਨੂੰ ਘੋਰ ਨਿਰਾਸ਼ ਕਰ ਦਿੱਤਾ ਹੈ ਅਤੇ ਮੁਲਾਜ਼ਮ ਡੀ. ਏ. ਤੋਂ ਬਿਨਾਂ ਕਾਲੀ ਦੀਵਾਲੀ ਮਨਾਉਣਗੇ |ਆਗੂਆਂ ਨੇ ਕਿਹਾ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਨੇ ਮੁਲਾਜ਼ਮਾਂ ਨਾਲ ਤਨਖਾਹ ਕਮਿਸ਼ਨ, ਡੀ. ਏ ਨੂੰ ਰੈਗੂਲਰ ਕਰਨਾ ਅਤੇ ਇਸਦੇ ਬਕਾਏ, ਬੰਦ ਪੇਂਡੂ ਬਾਰਡਰ ਭੱਤੇ ਅਤੇ ਦੂਜੇ ਭੱਤੇ ਸੰਬੰਧੀ, ਪੁਰਾਣੀ ਪੈਨਸ਼ਨ ਬਹਾਲੀ ਆਦਿ ਬਹੁਤ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇੱਕ ਵੀ ਵਾਅਦਾ ਪੁਰਾ ਨਾ ਕੀਤਾ| ਇਸ ਮੌਕੇ ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਦੀਵਾਲ਼ੀ ਤੋਂ ਪਹਿਲਾਂ ਜੁਲਾਈ 2022, ਜਨਵਰੀ 2023 ਅਤੇ ਜੁਲਾਈ 2023 ਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਏ ਸਮੇਤ ਨਾ ਦਿਤੀਆਂ ਤਾਂ ਪੰਜਾਬ ਦਾ ਸਮੂਹ ਮੁਲਾਜ਼ਮ ਵਰਗ ਸੰਘਰਸ਼ ਦੀ ਰਾਹ ਤੇ ਚੱਲ ਪਵੇਗਾ ਜਿਸਦੇ ਨਤੀਜੇ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਆਗੂਆਂ ਨੇ ਕਰਮਚਾਰੀਆਂ ਦੇ ਬੰਦ ਕੀਤੇ ਪੇਂਡੂ ਭੱਤਾ , ਬਾਰਡਰ ਭੱਤਾ ਅਤੇ ਦੂਜੇ ਭੱਤੇ ਨੂੰ ਵੀ ਚਾਲੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਇਹਨੀਂ ਮਹਿੰਗਾਈ ਤੋਂ ਮੁਲਾਜ਼ਮਾਂ ਨੂੰ ਰਾਹਤ ਮਿਲ ਸਕੇ | ਜ਼ੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਗਾਮੀ ਨਿਗਮ, ਪੰਚਾਇਤ ਅਤੇ ਲੋਕਸਭਾ ਚੋਣਾਂ ਵਿੱਚ ਮੁਲਾਜ਼ਮ ਦੇ ਵਿਰੋਧ ਨਾਲ ਨਕਾਰਾਤਮਕ ਨਤੀਜੇ ਭੁਗਤਣੇ ਪੈਣਗੇ | ਇਸ ਮੀਟਿੰਗ ਵਿੱਚ ਜਤਿੰਦਰ ਸਿੰਘ ਮਸਾਣੀਆਂ, ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ, ਰਾਕੇਸ਼ ਕੁਮਾਰ, ਰਣਜੀਤ ਸਿੰਘ ਵੀ ਹਾਜਰ ਸਨ |

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends