ਪਰਾਲੀ ਨੂੰ ਅੱਗ ਲਾਉਣੀ ਮਹਿੰਗੀ ਪਈ, ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਨੰਬਰਦਾਰ ਮੁਅੱਤਲ

 ਪਰਾਲੀ ਨੂੰ ਅੱਗ ਲਾਉਣੀ ਮਹਿੰਗੀ ਪਈ, ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਨੰਬਰਦਾਰ ਮੁਅੱਤਲ


- ਸਮੂਹ ਨਗਰ ਨਿਵਾਸੀਆਂ ਨੇ ਕੀਤੀ ਸੀ ਜਗਸੀਰ ਸਿੰਘ ਨੰਬਰਦਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ


ਮੋਗਾ, 7 ਨਵੰਬਰ - ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਦਿੱਤੇ ਆਦੇਸ਼ਾਂ ਦੀ ਉਲੰਘਣਾ ਕਰਨ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੰਬਰਦਾਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਦੀ ਨੰਬਰਦਾਰੀ ਮੁਅੱਤਲ ਕਰ ਦਿੱਤੀ ਹੈ।



ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਨੇ ਲਿਖਿਆ ਹੈ ਕਿ ਜਗਸੀਰ ਸਿੰਘ ਨੰਬਰਦਾਰ ਵੱਲੋਂ ਆਪਣੀ ਜ਼ਮੀਨ ਜਲੰਧਰ ਰੋਡ ਐਚ.ਪੀ.ਪੈਟਰੋਲ ਪੰਪ ਦੀ ਬੈਕਸਾਇਡ ਪਿੰਡ ਫਤਿਹਗੜ੍ਹ, ਕੋਰਟਾਣਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ। ਜਦੋਂ ਉਸ ਨੂੰ ਪਿੰਡ ਵਾਲਿਆਂ ਨੇ ਰੋਕਿਆ ਤਾਂ ਉਹ ਰੁਕਿਆ ਨਾ। ਉਸ ਨੇ ਕਿਹਾ ਕਿ ਉਸਨੇ ਆਪਣੇ ਹੋਰ ਸਾਥੀਆਂ ਨੂੰ ਵੀ ਅੱਗ ਲਗਾਉਣ ਬਾਰੇ ਕਿਹਾ। ਉਸਨੇ ਕਿਹਾ ਕਿ ਉਸਦੇ ਹੋਰ ਸਾਥੀ ਵੀ ਆਪਣੇ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ। ਜਿਸ ਉੱਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਗਸੀਰ ਸਿੰਘ ਨੰਬਰਦਾਰ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।

ਦੱਸਣਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਨਵੀਂ ਦਿੱਲੀ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਅਤੇ ਬਿਨ੍ਹਾਂ ਐਸ.ਐਮ.ਐਸ.ਲੱਗਿਆ ਕੰਬਾਇਨ ਤੋਂ ਝੋਨੇ ਦੀ ਕਟਾਈ ਨਾ ਕਰਨ ਬਾਰੇ ਪੂਰਨ ਪਾਬੰਦੀ ਲਗਾਈ ਗਈ ਹੈ।ਪ੍ਰੰਤੂ ਜਗਸੀਰ ਸਿੰਘ ਨੰਬਰਦਾਰ ਵੱਲੋਂ ਇੱਕ ਜੁੰਮੇਵਾਰ ਵਿਅਕਤੀ ਹੋਣ ਦੇ ਨਾਤੇ ਇਹਨਾਂ ਹੁਕਮਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਗਿਆ ਹੈ। ਇਸ ਲਈ ਸ੍ਰੀ ਜਗਸੀਰ ਸਿੰਘ ਨੰਬਰਦਾਰ ਪਿੰਡ ਫਤਿਹਗੜ੍ਹ ਕੋਰੋਟਾਣਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੂੰ 'ਦ ਪੰਜਾਬ ਲੈਂਡ ਰੇਵੇਨਿਊ ਰੂਲਜ਼ 25(1)(ਬੀ)' ਤਹਿਤ ਅਗਲੇ ਹੁਕਮਾਂ ਤੱਕ ਨੰਬਰਦਾਰੀ ਦੇ ਅਹੁਦੇ ਤੋਂ ਸਸਪੈਂਡ ਕੀਤਾ ਗਿਆ ਹੈ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends