*19 ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੰਗਰੂਰ ਰੈਲੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਕੀਤਾ ਐਲਾਨ*
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਰੈਲੀ ਨੂੰ ਡੀਟੀਐਫ ਪੰਜਾਬ ਵੱਲੋਂ ਹਮਾਇਤ ਦਾ ਐਲਾਨ ਼
19 ਨਵੰਬਰ ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਜੋਰਾਂ ਤੇ਼਼
ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਮਾਝਾ ਜ਼ੋਨ ਦੇ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਕਨਵੀਨਰ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਲਾਮਬੰਦੀ ਕਰਦੇ ਹੋਏ ਸੰਗਰੂਰ ਰੈਲੀ ਵਿੱਚ ਸਾਥੀਆਂ ਨੂੰ ਵਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।
ਫਰੰਟ ਦੇ ਆਗੂਆ ਨਿਰਮਲ ਸਿੰਘ, ਰਾਜੇਸ਼ ਪਰਾਸ਼ਰ , ਨਰੇਸ਼ ਕੁਮਾਰ, ਮਨਪ੍ਰੀਤ ਸਿੰਘ, ਕੰਵਰਪੀ੍ਤ ਸਿੰਘ, ਗੁਰਪੀ੍ਤ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨ ਦੇ ਕੀਤੇ ਐਲਾਨ ਦੇ ਇੱਕ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਕੀਕੀ ਰੂਪ ਵਿੱਚ ਪੁਰਾਣੀ ਪੈਨਸ਼ਨ ਸਕੀਮ ਨਾ ਲਾਗੂ ਹੋਣ ਦੇ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ.ਪੀ.ਪੀ.ਐੱਫ.) ਵਲੋਂ 19 ਨਵੰਬਰ ਦਿਨ ਐਤਵਾਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਪੈਨਸ਼ਨ ਪ੍ਰਾਪਤੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਸੂਬੇ ਅੰਦਰ ਪੁਰਾਣੀ ਪੈਨਸ਼ਨ ਸਕੀਮ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਦਿਆਂ ਮੁਲਾਜ਼ਮਾਂ ਦੇ ਜਨਰਲ ਪਰਾਵੀਡੈਂਟ ਫ਼ੰਡ (ਜੀ.ਪੀ.ਐੱਫ.) ਦੇ ਖ਼ਾਤੇ ਖੋਲ੍ਹੇ ਜਾਣ ਅਤੇ ਕੇਂਦਰੀ ਪੈਨਸ਼ਨ ਏਜੰਸੀ ਕੋਲ਼ ਜਮ੍ਹਾ ਪੰਜਾਬ ਦੇ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਮੁਲਾਜ਼ਮਾਂ ਨੂੰ ਵਾਪਿਸ ਦਿਵਾਏ ਜਾਣ। ਜਿੱਥੇ ਹਿਮਾਚਲ ਸਰਕਾਰ ਨੇ 1 ਅਪ੍ਰੈਲ ਤੋਂ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ ਮੁਲਾਜ਼ਮਾਂ ਦੇ ਜੀ.ਪੀ.ਐੱਫ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਹੈ,ਉੱਥੇ ਬਦਲਾਅ ਦੇ ਦਾਅਵਿਆਂ ਵਾਲੀ ਆਪ ਸਰਕਾਰ ਪਿਛਲੇ ਇੱਕ ਸਾਲ ਤੋਂ ਪੈਨਸ਼ਨ ਦਾ ਵਿਧੀ ਵਿਧਾਨ ਵੀ ਨਹੀੰ ਬਣਾ ਸਕੀ।ਉਹਨਾਂ ਹੈਰਾਨੀ ਪ੍ਰਗਟਾਈ ਕਿ ਜੂਨ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਹਿਮਾਚਲ,ਛਤੀਸਗੜ,ਰਾਜਸਥਾਨ ਆਦਿ ਵਿੱਚ ਲਾਗੂ ਹੋਈ ਪੁਰਾਣੀ ਪੈਨਸ਼ਨ ਦੇ ਮਾਡਲ ਨੂੰ ਘੋਖਣ ਲਈ ਭੇਜੀਆਂ ਅਫਸਰਾਂ ਦੀ ਟੀਮਾਂ ਦੀ ਹੁਣ ਤੱਕ ਕੋਈ ਕਾਰਗੁਜ਼ਾਰੀ ਜਾਂ ਰਿਪੋਰਟ ਸਾਹਮਣੇ ਨਹੀਂ ਆਈ।ਇਸੇ ਤਰਾਂ ਜਨਵਰੀ ਮਹੀਨੇ ਪੁਰਾਣੀ ਪੈਨਸ਼ਨ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਵਿੱਚ ਬਣਾਈ ਅਫਸਰਾਂ ਦੀ ਕਮੇਟੀ ਅਤੇ ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਵੀ ਲਾਪਤਾ ਹੈ।ਵਿੱਤ ਮੰਤਰੀ “ਪੁਰਾਣੀ ਪੈਨਸ਼ਨ ਲਾਗੂ ਕਰਾਂਗੇ” ਦੇ ਰਟਣ ਮੰਤਰ ਬਿਆਨਾਂ ਨਾਲ਼ ਕੇਵਲ ਸਮਾਂ ਲੰਘਾ ਰਹੇ ਹਨ।
ਇਸ ਸੰਗਰੂਰ ਰੈਲੀ ਵਿੱਚ ਡੀ ਟੀ ਐਫ ਦੇ ਪ੍ਧਾਨ ਅਸ਼ਵਨੀ ਅਵਸਥੀ, ਪਪਪਫ ਦੇ ਸੂਬਾ ਸਲਾਹਕਾਰ ਡੀ ਐਮ ਐਫ ਦੇ ਸੂਬਾ ਪ੍ਧਾਨ ਜਰਮਨਜੀਤ ਸਿੰਘ, ਅਤੇ ਮੈਡਮ ਕੰਵਲਜੀਤ ਕੌਰ,ਕੁਲਦੀਪ ਤੋਲਾ ਨੰਗਲ, ਗੁਰਪੀ੍ਤ ਸਿੰਘ, ਅਮਰਪੀ੍ਤ ਸਿੰਘ 5178 , ਰਛਪਾਲ ਸਿੰਘ, ਸ਼ਮਸ਼ੇਰ ਸਿੰਘ , ਬਲਜਿੰਦਰ ਸਿੰਘ ਨਹਿਰੀ ਵਿਭਾਗ, ਮਨੀਸ਼ ਪੀਟਰ ,ਬਲਦੇਵ ਮੰਨਣ, ਵਿਕਾਸ ਕੁਮਾਰ , ਪਵਨਪ੍ਰੀਤ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ ,ਨਰੇਸ਼ ਕੁਮਾਰ, ਗੁਰਦੇਵ ਸਿੰਘ, ਸੁਖਰਾਜ ਸਿੰਘ ਸਰਕਾਰੀਆ , ਅਮਰਦੀਪ ਸਿੰਘ ,ਅਮਰਜੀਤ ਸਿੰਘ ਭੱਲਾ, ਸੁਖਰਾਜ ਸਿੰਘ ,ਮੈਡਮ ਕਵਲਜੀਤ ,ਮੈਡਮ ਅਰਚਨਾ, ਮੈਡਮ ਯਾਦਵਿੰਦਰ ਕੌਰ ,ਗੁਰਕਬਾਲ ਸਿੰਘ, ,ਸੰਦੀਪ ਕੁਮਾਰ , ਮਨਪ੍ਰੀਤ ਸਿੰਘ ਅਦਲੀਵਾਲ, ਮੈਡਮ ਜਸਬੀਰ ਕੌਰ ਮੈਡਮ ਕਮਲੇਸ਼ ਮੈਡਮ ਹਰਪ੍ਰੀਤ ਕੌਰ, ਗੁਰਪ੍ਰਤਾਪ ਸਿੰਘ, ਵਿਸ਼ਾਲ ਕੁਮਾਰ, ਵਿਕਾਸ ਕੁਮਾਰ ,ਰਜਿੰਦਰ ਪਾਲ ਸਿੰਘ, ਸੁਮਿਤ ਕੁਮਾਰ ਨੇ ਸਾਥੀਆਂ ਸਮੇਤ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।