ਪੰਜਾਬ ਦੇ ਘੱਟ ਗਿਣਤੀ ਵਰਗ ਦੇ ਹੋਣਹਾਰ ਬੱਚੇ ਜੋ ਸਿਰਫ ਗਰੀਬੀ ਕਰਕੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ , ਨੂੰ ਸਮਰੱਥ ਕਰਨ ਲਈ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ,ਪੰਜਾਬ ਵੱਖ- ਵੱਖ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਉਪਰਾਲੇ ਕਰ ਰਿਹਾ ਹੈ। ਘੱਟ ਗਿਣਤੀ ਵਰਗ ਨਾਲ ਸਬੰਧਤ ਬੰਦ ਪਈਆਂ ਸਕੀਮਾਂ ਨੂੰ ਮੁੜ ਤੋਂ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਲੋੜਵੰਦ ਬੱਚੇ ਇਸ ਦਾ ਲਾਭ ਉਠਾ ਸਕਣ।
ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਫਾਰ ਮਨਿਉਰਟੀ ਕਮਉਨਿਟੀ ਸਕੀਮ
ਘੱਟ ਗਿਣਤੀ ਵਰਗ ਲਈ ਇਸ ਸਕੀਮ ਅਧੀਨ ਸਰਕਾਰੀ/ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਆਦਿ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਵਿੱਚ ਪੜ੍ਹ ਰਹੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਟੈਕਨੀਕਲ ਅਤੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫੀਸ ਜੋ ਕਿ 20,000/- ਜਾਂ ਅਸਲ ਫੀਸ ਜੋ ਵੀ ਘੱਟ ਹੋਵੇ ਅਤੇ ਮੇਨਟੇਨੈਂਸ ਅਲਾਊਂਸ ਹੋਸਟਰਲ ਲਈ 10,000/- ਅਤੇ ਡੇ-ਸਕਾਲਰ ਲਈ 5000/- ਹੈ, ਦੀ ਅਦਾਏਗੀ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਸਕੀਮ ਦੀਆਂ ਸ਼ਰਤਾਂ ਅਤੇ ਜ਼ਰੂਰੀ ਦਸਤਾਵੇਜ਼ ਨਿਮਨ ਅਨੁਸਾਰ ਹਨ:
ਸ਼ਰਤਾਂ (ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ):-
- 1. ਵਿਦਿਆਰਥੀ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ ਨਾਲ ਸਬੰਧਤ ਹੋਣਾ ਚਾਹੀਦਾ ਹੈ)।
- 2. ਸਾਲਾਨਾ ਆਮਦਨ ਢਾਈ ਲੱਖ ਤੋਂ ਘੱਟ।
- 3. ਪਿਛਲੀ ਪਾਸ ਕੀਤੀ ਕਲਾਸ ਵਿੱਚ 50% ਤੋਂ ਵੱਧ ਨੰਬਰ ਪ੍ਰਾਪਤ ਕੀਤਾ ਹੋਣ। 4. ਇੱਕ ਪਰਿਵਾਰ ਦੇ ਦੋ ਬੱਚਿਆਂ ਤੱਕ ਹੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਜ਼ਰੂਰੀ ਦਸਤਾਵੇਜ਼:-
- 1. ਸਮਰੱਥ ਅਥਾਰਿਟੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ।
- 2. ਸਵੈ - ਤਸਦੀਕ ਕਮਿਊਨਿਟੀ ਸਰਟੀਫਿਕੇਟ।
- 3. ਪਿਛਲੀ ਪਾਸ ਕੀਤੀ ਕਲਾਸ ਦਾ ਰਿਜ਼ਲਟ।
- 4. ਆਧਾਰ ਕਾਰਡ
- 5. ਆਧਾਰ ਸੀਡਡ ਬੈਂਕ ਖਾਤਾ।
- 6. ਸੰਸਥਾ ਕਾਲਜ ਵੱਲੋਂ ਬੋਨਾਫਾਈਡ ਸਰਟੀਫਿਕੇਟ।
ਆਈ. ਆਈ. ਟੀ. ਰੋਪੜ, ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀ. ਐਂਡ ਟੈਕਨੋਲੋਜੀ, ਜਲੰਧਰ ਵਿਖੇ ਟੈਕਨੀਕਲ ਕੋਰਸ/ ਪ੍ਰੋਫੈਸ਼ਨਲ ਕੋਰਸ ਕਰਨ ਲਈ ਸਕੀਮ ਅਧੀਨ ਪੂਰੀ ਫੀਸ ਰੀਇੰਬਰਸਮੈਂਟ ਕੀਤੀ ਜਾਂਦੀ ਹੈ।