ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਧਿਆਪਕਾਂ ਅਤੇ ਬੱਚਿਆ ਨੂੰ ਦਿਤੀ ਵੱਡੀ ਮਾਨਸਿਕ ਪੀੜਾ੍ - ਪਨੂੰ , ਲਹੌਰੀਆ

 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਧਿਆਪਕਾਂ ਅਤੇ ਬੱਚਿਆ ਨੂੰ ਦਿਤੀ ਵੱਡੀ ਮਾਨਸਿਕ ਪੀੜਾ੍ - ਪਨੂੰ , ਲਹੌਰੀਆ


           ਈਟੀਯੂ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਵੀ ਜਮਾਤ ਦਾ ਰਜਿਸਟ੍ਰੇਸ਼ਨ ਪੋਰਟਲ 2 ਅਕਤੂਬਰ ਤੋਂ ਨਾ ਚੱਲਣ ਅਤੇ 200 ਰੁਪਏ ਪ੍ਰਤੀ ਵਿਦਿਆਰਥੀ ਸਰਟੀਫੀਕੇਟ ਮੁਆਫੀ ਲਈ ਕੋਈ ਸਪੱਸ਼ਟ ਆਦੇਸ਼ ਨਾ ਜਾਰੀ ਹੋਣ ਕਾਰਣ ਅਧਿਆਪਕ ਬੱਚੇ ਮਾਪੇ ਭਾਰੀ ਮਾਨਸਿਕ ਪ੍ਰੇਸ਼ਾਨੀ ਚ । ਪੰਜਾਬ ਸਕੂਲ ਸਿੱਖਿਆ ਬੋਰਡ ਰਜਿਸਟ੍ਰੇਸ਼ਨ ਲਈ ਆਫ ਲ਼ਾਈਨ 5 ਅਕਤੂਬਰ ਅਤੇ ਆਨਲਾਈਨ ਲਈ 10 ਅਕਤੂਬਰ ਨੂੰ ਮੱਦੇਨਜਰ ਰੱਖ ਕੇ ਸਪੱਸ਼ਟ ਹਦਾਇਤਾਂ ਜਾਰੀ ਕਰੇ ਅਤੇ ਅੰਤਿਮ ਮਿਤੀਆਂ ਚ ਵਾਧਾ ਕੀਤਾ ਜਾਵੇ ।ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਾਰਜਸ਼ੈਲੀ ਤੇ ਸਖਤ ਰੋਸ ਪ੍ਰਗਟ ਕਰਦਿਆ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਸਮੂੰਹ ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੇ ਅਧਿਆਪਕਾਂ ਅਤੇ ਬੱਚਿਆ ਨੂੰ ਵੱਡੀ ਮਾਨਸਿਕ ਪੀੜਾ ਦਿਤੀ ਹੋਈ ਹੈ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਨਾਲ ਨਾਲ ਵੱਖ ਵੱਖ ਭਰਾਤਰੀ ਜਥੇਬੰਦੀਆ ਵੱਲੋ ਆਪੋ ਆਪਣੀ ਰਣਨੀਤੀ ਤੇ ਯਤਨਾਂ ਤਹਿਤ ਬਹੁਤ ਵਾਰ ਸਿੱਖਿਆ ਬੋਰਡ, ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਅਧਿਕਾਰੀਆ ਨੂੰ ਬਹੁਤ ਵਾਰ ਧਿਆਨ ਚ ਲਿਆਂਦਾ ਗਿਆ ਹੈ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਪਿਛਲੇ ਦਿਨੀ 26 ਸਤੰਬਰ ਨੂੰ ਸਿੱਖਿਆ ਅਧਿਕਾਰੀਆਂ ਨਾਲ ਹੋਈ ਪੈਨਲ ਮੀਟਿੰਗ ਚ ਰੱਖੀ ਪੁਰਜੋਰ ਮੰਗ ਤੇ ਉਨ੍ਹਾਂ ਵਲੋਂ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋ ਮਨਜੂਰੀ ਲਈ ਭੇਜੀ ਫਾਈਲ ਬੋਰਡ ਨੂੰ ਵੀ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਸਪੱਸ਼ਟ ਹਦਾਇਤਾਂ ਨਜਰ ਨਹੀ ਆਈਆ । ਈ ਟੀ ਯੂ (ਰਜਿ) ਆਗੂਆ ਨੇ ਕਿਹਾ ਕਿ ਪਿਛਲੇ ਸਮੇਂ ਵੀ ਏਦਾਂ ਹੁੰਦਾ ਰਿਹਾ ਹੈ ਪਰੰਤੂ ਯੂਨੀਅਨ ਅਤੇ ਮਾਪਿਆਂ ਦੀ ਮੰਗ ਤੇ ਮਸਲਾ ਹੱਲ ਹੋ ਗਿਆ ਸੀ।ਪੰਤੂ ਇਸ ਵਾਰ ਪੰਜਵੀਂ ਜਮਾਤ ਦਾ ਰਜਿਸਟਰੇਸ਼ਨ ਪੋਰਟਲ 2 ਅਕਤੂਬਰ ਤੋਂ ਨਾ ਚੱਲਣ ਅਤੇ 200 ਰੁਪਏ ਸਰਟੀਫੀਕੇਟ ਮੁਆਫੀ ਲਈ ਕੋਈ ਸਪੱਸ਼ਟ ਆਦੇਸ਼ ਨਾ ਜਾਰੀ ਹੋਣ ਕਾਰਨ ਅਧਿਆਪਕ, ਬੱਚੇ ਅਤੇ ਮਾਪੇ ਭਾਰੀ ਮਾਨਸਿਕ ਪ੍ਰੇਸ਼ਾਨੀ ਚ ਹਨ ।ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਆਫ ਲ਼ਾਈਨ 5 ਅਕਤੂਬਰ ਅਤੇ ਆਨਲਾਈਨ ਲਈ 10 ਅਕਤੂਬਰ ਅੰਤਿਮ ਮਿਤੀਆਂ ਨੂੰ ਮੱਦੇਨਜਰ ਰੱਖ ਕੇ ਸਪੱਸ਼ਟ ਹਦਾਇਤਾਂ ਜਾਰੀ ਕਰੇ ਅਤੇ ਅੰਤਿਮ ਮਿਤੀਆਂ ਚ ਵਾਧਾ ਕੀਤਾ ਜਾਵੇ । ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵੱਲ ਤੁਰੰਤ ਧਿਆਨ ਦੇ ਕੇ ਮਸਲਾ ਹੱਲ ਨਾ ਕੀਤਾ ਤਾਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਦਲਜੀਤ ਸਿੰਘ ਲਹੌਰੀਆ , ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,,ਰਵੀ ਕਾਂਤ ਪਠਾਨਕੋਟ ,ਰਿਸ਼ੀ ਕੁਮਾਰ ਜਲੰਧਰ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਅਸ਼ਵਨੀ ਫੱਜੂਪੁਰ ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟ ਬਲਕਰਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ,ਜਸਵੰਤ ਸਿੰਘ ਸ਼ੇਖੜਾ,, ਸੁਰਿੰਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਦਿਲਬਾਗ ਸਿੰਘ ਸੈਣੀ ਜਲੰਧਰ ,ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਜਤਿੰਦਰ ਪੰਡਿਤ ਚਮਕੌਰ ਸਾਹਿਬ, ਸੁਰਜੀਤ ਸਮਰਾਟ, ਜਤਿੰਦਰ ਜੋਤੀ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਸਮੂਹ ਸਟੇਟ ਕਮੇਟੀ।*

Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends