ਸਿੱਖਿਆ ਵਿਭਾਗ ਪਠਾਨਕੋਟ ਨੇ ਈਟੀਟੀ ਅਧਿਆਪਕਾਂ ਦੀਆਂ ਕੀਤੀਆਂ ਪ੍ਰਮੋਸ਼ਨਾਂ।
11 ਈਟੀਟੀ ਅਧਿਆਪਕਾਂ ਨੂੰ ਤਰੱਕੀ ਦੇ ਕੇ ਬਣਾਇਆ ਹੈੱਡ ਟੀਚਰ।
ਵੱਖ ਵੱਖ ਕਾਡਰਾਂ ਦੇ ਬਾਕੀ ਰਹਿੰਦੇ ਅਧਿਆਪਕਾਂ ਦੀਆਂ ਵੀ ਜ਼ਲਦ ਕੀਤੀਆਂ ਜਾਣਗੀਆਂ ਪ੍ਰਮੋਸ਼ਨਾਂ:- ਸ੍ਰੀਮਤੀ ਕਮਲਦੀਪ ਕੌਰ।
ਪਠਾਨਕੋਟ, 5 ਅਕਤੂਬਰ ( ) ਸਿੱਖਿਆ ਵਿਭਾਗ ਪਠਾਨਕੋਟ ਵਿੱਚ ਬਤੌਰ ਈਟੀਟੀ ਅਧਿਆਪਕ ਨੌਕਰੀ ਕਰਦੇ 11 ਅਧਿਆਪਕਾਂ ਨੂੰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਪ੍ਰਮੋਸ਼ਨ ਦੇ ਕੇ ਹੈਡ ਟੀਚਰ ਬਣਾਏ ਜਾਣ ਤੇ ਅਧਿਆਪਕ ਵਰਗ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਮੋਸ਼ਨਾਂ ਪ੍ਰਾਪਤ ਕਰਨ ਵਾਲੇ ਈਟੀਟੀ ਅਧਿਆਪਕਾਂ ਵਿੱਚ ਮੀਨਾ ਕੁਮਾਰੀ ਮਨਵਾਲ, ਕਿਸ਼ੋਰ ਕੁਮਾਰ ਮੀਲਵਾਂ, ਸਤਪਾਲ ਧਲੌਰੀਆ, ਕੁਮਾਰੀ ਸੋਨਿਆਂ ਡਲਹੌਜ਼ੀ ਰੋਡ, ਰਾਜੇਸ਼ ਕੁਮਾਰ ਭੜੌਲੀ ਕਲਾਂ , ਪਰਮਬੀਰ ਕੌਰ ਮਲਕਪੁਰ , ਰਾਜਦੀਪ ਕੌਰ ਕੈਲਾਸ਼ਪੁਰ, ਜੋਗਿੰਦਰ ਪਾਲ ਕੌਹਲਿਆਂ, ਦੂਨੀ ਚੰਦ ਕਲਾਹਨੂੰ, ਮਮਤਾ ਦੇਵੀ ਸੁਜਾਨਪੁਰ ਮੁੰਡੇ, ਅੰਜਨਾਂ ਦੇਵੀ ਭੜੌਲੀ ਖ਼ੁਰਦ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ, ਅਧਿਆਪਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਾਕੀ ਰਹਿੰਦੀਆਂ ਵੱਖ ਵੱਖ ਕਾਡਰਾ ਦੀਆਂ ਪ੍ਰਮੋਸ਼ਨਾਂ ਵੀ ਜ਼ਲਦ ਹੀ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਤੇ ਬੀਪੀਈਓ ਨਰੇਸ਼ ਪਨਿਆੜ, ਬੀਪੀਈਓ ਪੰਕਜ ਅਰੋੜਾ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।
ਪ੍ਰਮੋਸ਼ਨਾਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਆਡਰਾਂ ਦੀ ਕਾਪੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ। |