ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਕੀਤੇ ਬਦਲਵੇਂ ਪ੍ਰਬੰਧ:ਨੰਬਰਦਾਰ, ਪੰਚਾਇਤ ਸੈਕਟਰੀ, ਪ੍ਰਿੰਸੀਪਲ, ਹੈੱਡਮਾਸਟਰ ਵਿੱਚੋਂ ਕਿਸੇ ਦੋ ਦੀ ਸਰਟੀਫਿਕੇਟ ਲਈ ਤਸਦੀਕ ਵੀ ਹੋਵੇਗੀ ਮੰਨਣਯੋਗ

 ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਕੀਤੇ ਬਦਲਵੇਂ ਪ੍ਰਬੰਧ

-ਨੰਬਰਦਾਰ, ਪੰਚਾਇਤ ਸੈਕਟਰੀ, ਪ੍ਰਿੰਸੀਪਲ, ਹੈੱਡਮਾਸਟਰ ਵਿੱਚੋਂ ਕਿਸੇ ਦੋ ਦੀ ਸਰਟੀਫਿਕੇਟ ਲਈ ਤਸਦੀਕ ਵੀ ਹੋਵੇਗੀ ਮੰਨਣਯੋਗ

-ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹੁਕਮ ਕੀਤੇ ਜਾਰੀ-ਡਿਪਟੀ ਕਮਿਸ਼ਨਰ

ਮੋਗਾ, 19 ਅਗਸਤ:

ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ, ਜਿਸ ਨਾਲ ਆਮ ਲੋਕਾਂ ਦੇ ਸਰਕਾਰੀ ਕੰਮ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਅਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਪੂਰੇ ਹੋਣੇ ਸੁਭਾਵਿਕ ਹੋਣਗੇ।



ਬਦਲਵੇਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਟੀਫਿਕੇਟਾਂ ਦੀ ਤਸਦੀਕ ਜੇਕਰ ਨਾ ਹੋਵੇ ਤਾਂ ਅਜਿਹੇ ਸਰਟੀਫਿਕੇਟ ਤੇ ਨੰਬਰਦਾਰ, ਪੰਚਾਇਤ ਸੈਕਟਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ ਦੇ ਵਿੱਚੋਂ ਕਿਸੇ ਵੀ ਦੋ ਅਧਿਕਾਰੀਆਂ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਕੇਵਲ ਸਰਕਾਰੀ ਗਜਟਿਡ ਅਫ਼ਸਰ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ।

ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰਿਪੋਰਟ, ਭਾਰਤ ਮੁਕਤ ਸਰਟੀਫਿਕੇਟ ਆਦਿ ਹੁਣ ਤਹਿਸੀਲ ਵਿੱਚ ਮੌਜੂਦ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਦਰਖਾਸਤਕਰਤਾ ਦੀ ਮਾਲਕੀ ਤਸਦੀਕ ਕਰ ਸਕੇਗਾ। ਕੁਲੈਕਟਰ ਰੇਟ ਦੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ। ਵੱਖ ਵੱਖ ਅਦਾਲਤਾਂ ਵੱਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜਮਾਨਤ ਸਬੰਧੀ ਰਿਪੋਰਟ ਹੁਣ ਸਬੰਧਤ ਰਜਿਸਟਰੀ ਕਲਰਕ ਵੱਲੋਂ ਰਿਪੋਰਟ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵੱਲੋਂ ਚੱਲ-ਅਚੱਲ ਜਾਇਦਾਦ ਸਬੰਧੀ ਮੰਗੀ ਜਾਂਦੀ ਰਿਪੋਰਟ ਸਬੰਧਤ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਕਰ ਸਕੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਇੱਕ ਵੱਖਰਾ ਰਜਿਸਟਰ ਤਿਆਰ ਕਰਕੇ ਉਸਦਾ ਰਿਕਾਰਡ ਰੱਖਣਗੇ। ਮਾਲ ਰਿਕਾਰਡ ਦੇ ਆਨਲਾਈਨ ਪਿੰਡਾਂ ਦੀਆਂ ਪਿਛਲੀਆਂ ਜਮ੍ਹਾਂਬੰਦੀਆਂ ਸਬੰਧਤ ਏ.ਐਸ.ਐਮ. ਜੋ ਰਿਕਾਰਡ ਆਨਲਾਈਨ ਮੌਜੂਦ ਹੈ ਦੀਆਂ ਫਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends