ਸਿੱਧਵਾਂ ਬੇਟ-1 ਬਲਾਕ ਦੀਆਂ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

 *ਸਿੱਧਵਾਂ ਬੇਟ-1 ਬਲਾਕ ਦੀਆਂ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਫਸਵੇਂ ਮੁਕਾਬਲੇ ਹੋਏ* 

ਸਿੱਧਵਾਂ ਬੇਟ, 19 ਅਕਤੂਬਰ 2023

*ਸਥਾਨਕ ਕਸਬੇ ਦੇ ਸ਼ਹੀਦ ਹਵਾਲਦਾਰ ਗੁਰਮੇਲ ਸਿੰਘ ਯਾਦਗਾਰੀ ਖੇਡ ਪਾਰਕ ਵਿੱਚ ਹੋ ਰਹੀਆਂ ਬਲਾਕ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਰੌਚਿਕ ਮੁਕਾਬਲੇ ਦੇਖਣ ਨੂੰ ਮਿਲੇ। ਬੈਡਮਿੰਟਨ ਵਿੱਚ ਸਿੱਧਵਾਂ ਬੇਟ ਦੀ ਟੀਮ ਨੇ ਰਾਜ ਪੱਧਰੀ ਸੋਨ ਤਗਮਾ ਜੇਤੂ ਖਿਡਾਰੀ ਸਮਰਵੀਰ ਸਿੰਘ ਦੇ ਦਮ ਤੇ ਬਾਕੀ ਸਭ ਟੀਮਾਂ ਨੂੰ ਪਛਾੜਦੇ ਹੋਏ ਸੋਨ ਤਗਮਾ ਹਾਸਲ ਕੀਤਾ ਅਤੇ ਸੈਂਟਰ ਸਦਰਪੁਰਾ ਦੀ ਟੀਮ ਦੂਜੇ ਸਥਾਨ ਤੇ ਰਹੀ। ਬੈਡਮਿੰਟਨ ਕੁੜੀਆਂ ਵਿੱਚ ਤਿਹਾੜਾ ਪ੍ਰਥਮ ਅਤੇ ਸਦਰਪੁਰਾ ਸੈਂਟਰ ਦੋਇਮ ਰਹੇ। ਜਦੋਂ ਕਿ ਸ਼ਤਰੰਜ ਕੁੜੀਆਂ ਦਾ ਮੁਕਾਬਲਾ ਸੈਂਟਰ ਸਦਰਪੁਰਾ ਨੇ ਤਿਹਾੜਾ ਨੂੰ ਹਰਾ ਕੇ ਜਿੱਤਿਆ ਜਦੋਂ ਕਿ ਮੁੰਡਿਆਂ ਚੋਂ ਤਿਹਾੜਾ ਪਹਿਲੇ ਅਤੇ ਸਿੱਧਵਾਂ ਬੇਟ ਉਪ ਜੇਤੂ ਰਹੇ। ਬੀ.ਪੀ.ਈ.ਓ ਜਗਦੀਪ ਸਿੰਘ ਜੌਹਲ, ਸੀ ਐੱਚ ਟੀ ਸੁਖਮੰਦਰ ਸਿੰਘ ਅਤੇ ਬਲਾਕ ਖੇਡ ਅਫਸਰ ਸ਼੍ਰੀ ਲਵਪ੍ਰੀਤ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਨਜ਼ਰ ਆਏ। 

 ਗਾਲਿਬ ਕਲਾਂ ਦੀਆਂ ਫੁੱਟਬਾਲ ਮੁੰਡੇ ਅਤੇ ਕੁੜੀਆਂ ਦੀਆਂ ਚੰਡੀਆਂ ਹੋਈਆਂ ਟੀਮਾਂ ਨੇ ਸਦਰਪੁਰਾ ਨੂੰ ਚਿੱਤ ਕੀਤਾ। ਲੰਬੀ ਛਾਲ ਅਤੇ 600 ਮੀਟਰ ਮੁੰਡਿਆਂ ਦੀ ਦੌੜ ਗਾਲਿਬ ਕਲਾਂ ਦੇ ਨਵਜੋਤ ਸਿੰਘ ਨੇ ਜਿੱਤੀ ਜਦੋਂ ਕਿ ਕੁੜੀਆਂ 'ਚੋਂ ਕ੍ਰਮਵਾਰ ਨਵਜੋਤ ਕੌਰ ਸਦਰਪੁਰਾ ਅਤੇ ਅਮਨਜੋਤ ਕੌਰ ਜੇਤੂ ਰਹੀਆਂ। ਕੁਸ਼ਤੀ 25,28,30 ਅਤੇ 32 ਕਿਲੋਗ੍ਰਾਮ ਵਿੱਚ ਕ੍ਰਮਵਾਰ ਗੁਰਦਿੱਤ ਸਿੰਘ ਸਦਰਪੁਰਾ, ਰਾਜਵੀਰ ਸਿੰਘ ਗਾਲਿਬ ਕਲਾਂ, ਦੇਵੀ ਦਿਆਲ ਸਿੰਘ ਸਿੱਧਵਾਂ ਬੇਟ, ਕਰਨ ਸਿੰਘ ਸਿੱਧਵਾਂ ਬੇਟ ਆਪੋ-ਆਪਣੇ ਵਿਰੋਧੀਆਂ ਨੂੰ ਹਰਾ ਕੇ ਚੈਂਪੀਅਨ ਬਣੇ। ਇਸ ਮੌਕੇ ਮੈਡਮ ਸ਼ਮੀਲਾ ਬੀਬੀ, ਜਸਵਿੰਦਰ ਕੌਰ, ਗੁਰਸ਼ਰਨ ਕੌਰ, ਹਰਬੰਸ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਮਹਿੰਦਰ ਪਾਲ ਸਿੰਘ, ਦਿਲਜੀਤ ਕੌਰ, ਰਜਨੀ ਬਾਲਾ, ਬਰਿੰਦਰ ਕੌਰ,ਮਨਪ੍ਰੀਤ ਸਿੰਘ, ਸੀਮਾ ਗੁਪਤਾ, ਹਰਪ੍ਰੀਤ ਕੌਰ ਖ਼ਾਲਸਾ, ਗੁਰਪ੍ਰੀਤ ਸਿੰਘ,ਮੀਨਾਕਸ਼ੀ, ਪਵਨਦੀਪ ਕੌਰ,ਮਨਜੋਤ ਕੌਰ,ਮੱਖਣ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।*

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends