Vidyarthi Vigyan Manthan 2023-24:ਓਪਨ ਬੁੱਕ ਇਮਤਿਹਾਨ, ਜੇਤੂ ਵਿਦਿਆਰਥੀਆਂ ਨੂੰ ਮਿਲੇਗੀ 1 ਤੋਂ 3 ਹਫ਼ਤਿਆਂ ਦੀ ਵਿਆਪਕ ਸਿਖਲਾਈ ਅਤੇ ਇੰਟਰਨਸ਼ਿਪ
ਰਾਜ ਵਿਦਿਅਕ ਖੋਜਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ Vidyarthi Vigyan Manthan 2023-24 ਪ੍ਰੀਖਿਆ ਵਿੱਚ ਹਿੱਸਾ ਲੈਣ ਸੰਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
Vijnana Bharati (VIBHA) ਸੰਸਥਾ ਵੱਲੋਂ National Council of Educational Research and Training (NCERT) ਅਤੇ National Council of Science Museum (NCSM) Vidyarthi Vigyan Manthan (2023-24) ਆਨ-ਲਾਈਨ ਪ੍ਰੀਖਿਆ ਕਰਵਾਈ ਜਾਵੇਗੀ।
Vidyarthi Vigyan Manthan ਰਾਸ਼ਟਰੀ ਵਿਗਿਆਨ ਟੈਲੰਟ ਖੋਜ ਪ੍ਰੀਖਿਆ ਹੈ ਜਿਸਦਾ ਮੁੱਖ ਉਦੇਸ਼ ਛੇਵੀਂ ਤੋਂ ਗਿਆਰਵੀਂ ਜਮਾਤ ਤੱਕ ਦੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਮਨਾਂ ਅੰਦਰ ਵਿਗਿਆਨ ਦੇ ਖੇਤਰ ਵਿੱਚ ਭਾਰਤੀ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ, ਵਿਗਿਆਨ ਵਿਸ਼ੇ ਪ੍ਰਤੀ ਪ੍ਰੇਮ ਪੈਦਾ ਕਰਨਾ ਅਤੇ ਵਿਗਿਆਨ ਵਿਸ਼ੇ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਪ੍ਰੀਖਿਆ ਇੱਕ ਓਪਨ ਬੁੱਕ ਇਮਤਿਹਾਨ ਹੋਵੇਗੀ ਜਿਸ ਵਿੱਚ ਘਰ ਜਾਂ ਸਕੂਲ ਤੋਂ ਹਿੱਸਾ ਲਿਆ ਜਾ ਸਕਦਾ ਹੈ। ਇਸ ਪ੍ਰੀਖਿਆ ਵਿੱਚ ਗਿਆਨ ਅਤੇ ਆਲੋਚਨਾਤਮਕ ਸੋਚ ਤੇ ਆਧਰਿਤ ਪ੍ਰਸ਼ਨ ਹੋਣਗੇ ਉਕਤ ਪ੍ਰੀਖਿਆ ਸਕੂਲਾਂ ਵਿੱਚ ਪੜ੍ਹ ਰਹੇ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀ ਦਿੱਤੇ ਗਏ ਲਿੰਕ, ਦਿਸ਼ਾ-ਨਿਰਦੇਸ਼ ਅਤੇ Schedule ਅਨੁਸਾਰ ਹਿੱਸਾ ਲੈ ਸਕਦੇ ਹਨ।
ਇਸ ਪ੍ਰੀਖਿਆ ਵਿੱਚ ਰਾਸ਼ਟਰੀ ਪੱਧਰ ਦੇ ਜੇਤੂ ਵਿਦਿਆਰਥੀਆਂ ਨੂੰ (ਹਿਮਾਲਿਆਂ ਅਤੇ ਜ਼ੋਨਲ) ਲਈ 1 ਤੋਂ 3 ਹਫ਼ਤਿਆਂ ਦੀ ਵਿਆਪਕ ਸਿਖਲਾਈ ਅਤੇ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਹ ਪ੍ਰੀਖਿਆ ਵਿਦਿਆਰਥੀ ਦੇ ਵਿਗਿਆਨ ਵਿਸ਼ੇ ਵਿੱਚ ਗਿਆਨ ਦਾ ਵਾਧਾ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਸ਼ੁੱਕਰਵਾਰ 15 ਸਤੰਬਰ 2023 ਹੈ ਅਤੇ ਰਜਿਸਟ੍ਰੇਸ਼ਨ ਦੀ ਫੀਸ 200/- ਰੁਪਏ ਪ੍ਰਤੀ ਵਿਦਿਆਰਥੀ ਹੈ ।
Vidyarthi Vigyan Manthan 2023-24 official website and link for applying online
ਇਸ ਸੰਬੰਧੀ ਸਕੂਲ ਅਤੇ ਵਿਦਿਆਰਥੀ ਵਿਅਕਤੀਗਤ ਰੂਪ ਵਿੱਚ https://vvm.org.in/ ਵੈਬਸਾਇਟ ਤੇ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ।